ਪੰਜਾਬ ''ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ, ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਗੁੱਲ
Sunday, Aug 03, 2025 - 11:05 AM (IST)

ਜਲੰਧਰ (ਵੈੱਬ ਡੈਸਕ)- ਸਾਰਾ ਹਫ਼ਤਾ ਕੰਮ ਕਰਕੇ ਲੋਕ ਜਿੱਥੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ ਹੁਕਮ ਜਾਰੀ
ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਜਲੰਧਰ (ਪੁਨੀਤ)- ਜਲੰਧਰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਸਿਲਸਿਲੇ ਵਿਚ ਸਰਜੀਕਲ ਕੰਪਲੈਕਸ ਤੋਂ ਚੱਲਦੇ 11 ਕੇ. ਵੀ. ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਅਤੇ ਜਲੰਧਰ ਕੁੰਜ ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਉਕਤ ਫੀਡਰਾਂ ਅਧੀਨ ਆਉਣ ਵਾਲੇ ਇਲਾਕਿਆਂ ਸਮੇਤ ਕਪੂਰਥਲਾ ਰੋਡ, ਇੰਡਸਟਰੀਅਲ ਕੰਪਲੈਕਸ ਵਰਿਆਣਾ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਫੋਕਲ ਪੁਆਇੰਟ ਸਬ-ਸਟੇਸ਼ਨ ਅਧੀਨ ਆਉਂਦੇ 11 ਕੇ. ਵੀ. ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਮੋਖੇ, ਪੰਜਾਬੀ ਬਾਗ, ਸੰਜੇ ਗਾਂਧੀ ਨਗਰ, ਸਲੇਮਪੁਰ, ਗਦਾਈਪੁਰ-1, ਗੁਰੂ ਨਾਨਕ, ਰਾਮ ਵਿਹਾਰ ਤੇ ਟਾਵਰ ਫੀਡਰਾਂ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ, ਜਿਸ ਨਾਲ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਸੰਜੇ ਗਾਂਧੀ ਨਗਰ, ਸੈਣੀ ਕਾਲੋਨੀ, ਰੰਧਾਵਾ-ਮਸੰਦਾਂ, ਬੁਲੰਦਪੁਰ ਅਤੇ ਪੰਜਾਬੀ ਬਾਗ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਪਟਿਆਲਾ 'ਚ ਰੂਹ ਕੰਬਾਊ ਘਟਨਾ! ਔਰਤ ਦਾ ਬੇਰਹਿਮੀ ਨਾਲ ਕਤਲ
ਨੂਰਮਹਿਲ ਵਿਚ ਅੱਜ ਬਿਜਲੀ ਬੰਦ ਰਹੇਗੀ
ਨੂਰਮਹਿਲ (ਸ਼ਰਮਾ)-ਉੱਪ ਮੰਡਲ ਅਫ਼ਸਰ ਬਿਲਗਾ ਵੱਲੋਂ ਪ੍ਰਾਪਤ ਪ੍ਰੈੱਸ ਨੋਟ ਅਨੁਸਾਰ ਅੱਜ ਨੂੰ 220 ਕੇ. ਵੀ. ਸਬ ਸਟੇਸ਼ਨ ਨੂਰਮਹਿਲ ਤੋਂ ਚਲਦੇ 11 ਕੇ. ਵੀ. ਮੰਡੀ ਰੋਡ ਨੂਰਮਹਿਲ, 11 ਕੇਵੀ ਚੀਮਾਂ ਏ. ਪੀ., 11 ਕੇ. ਵੀ. ਸਾਗਰਪੁਰ ਏ. ਪੀ., 11 ਕੇ. ਵੀ. ਫਰਵਾਲਾ ਫੀਡਰ ਏ. ਪੀ. ਸਮਾਂ 09-00 ਤੋਂ 15.00 ਵਜੇ ਤੱਕ 11 ਕੇ. ਵੀ. ਚੀਮਾਂ ਏ. ਪੀ.,11 ਕੇ. ਵੀ. ਸਾਗਰਪੁਰ ਏ. ਪੀ., 11 ਏ. ਪੀ. ਫਰਵਾਲਾ ਏ. ਪੀ. ਫੀਡਰਾਂ ਦੀਆਂ ਲਾਈਨਾਂ ਦੀ ਸ਼ਿਫਟਿੰਗ ਦਾ ਕੰਮ ਕਰਨ ਲਈ ਬੰਦ ਰਹੇਗਾ।
ਇਹ ਵੀ ਪੜ੍ਹੋ: Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...
ਤਰਨਤਾਰਨ 'ਚ ਭਲਕੇ ਬਿਜਲੀ ਬੰਦ ਰਹੇਗੀ
ਤਰਨਤਾਰਨ ( ਆਹਲੂਵਾਲੀਆ)- 132 ਕੇ. ਵੀ. ਏ. ਤਰਨ ਤਾਰਨ ਤੋਂ ਚਲਦੇ 11 ਕੇ. ਵੀ. ਸਿਟੀ 6 ਤਰਨ ਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਕਰਕੇ ਮਿਤੀ 04 ਅਗਸਤ ਦਿਨ ਸੋਮਵਾਰ ਨੂੰ ਸਮਾਂ ਸਵੇਰੇ 11 ਵਜੇ ਤੋਂ ਦੁਪਿਹਰ 5 ਵਜੇ ਤੱਕ ਬੰਦ ਰਹੇਗੀ । ਇਨ੍ਹਾਂ ਤੋਂ ਚਲਦੇ ਇਲਾਕੇ ਚੰਦਰ ਕਾਲੋਨੀ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਾਲੋਨੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਮੁਹੱਲਾ ਟਾਂਕ ਛੱਤਰੀ ਅਤੇ ਜੈ ਦੀਪ ਕਾਲੋਨੀ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ । ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ. ਈ. ਅਤੇ ਇੰਜੀ. ਹਰਜਿੰਦਰ ਸਿੰਘ ਜੇ. ਈ. ਨੇ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e