ਬਿਧੀਪੁਰ ਤੋਂ ਲੈ ਕੇ ਰਾਮਾ ਮੰਡੀ ਤੱਕ ਬਣੇ ਚੌਕਾਂ ’ਚ ਹੋਵੇਗਾ ਵੱਡਾ ਬਦਲਾਅ

Monday, Feb 13, 2023 - 05:30 PM (IST)

ਬਿਧੀਪੁਰ ਤੋਂ ਲੈ ਕੇ ਰਾਮਾ ਮੰਡੀ ਤੱਕ ਬਣੇ ਚੌਕਾਂ ’ਚ ਹੋਵੇਗਾ ਵੱਡਾ ਬਦਲਾਅ

ਜਲੰਧਰ (ਸੁਰਿੰਦਰ) : ਨੈਸ਼ਨਲ ਹਾਈਵੇ ਅਥਾਰਿਟੀ ਜਿੱਥੇ ਬਿਧੀਪੁਰ ਤੋਂ ਲੈ ਕੇ ਪਰਾਗਪੁਰ ਤਕ ਬਲੈਕ ਸਪਾਟ ਖਤਮ ਕਰਨ ਦਾ ਕੰਮ ਤੇਜ਼ੀ ਨਾਲ ਕਰ ਰਹੀ ਹੈ ਤੇ ਨਾਲ ਹੀ ਨਵੇਂ ਫਲਾਈਓਵਰ ਵੀ ਤਿਆਰ ਕੀਤੇ ਜਾ ਰਹੇ ਹਨ। ਉੱਥੇ ਐੱਨ. ਐੱਸ. ਏ. ਆਈ. ਬਿਧੀਪੁਰ ਤੋਂ ਲੈ ਕੇ ਪਰਾਗਪੁਰ ਤਕ ਤਿਆਰ ਕੀਤੇ ਚੌਕਾਂ ’ਚ ਵੱਡਾ ਬਦਲਾਅ ਕਰਨ ਜਾ ਰਹੀ ਹੈ ਤੇ ਦਕੋਹਾ ਫਾਟਕ ਦੇ ਸਾਹਮਣੇ ਹਾਈਵੇ ਨੇ ਦੋਵੇਂ ਪਾਸੇ 300 ਮੀਟਰ ਨਵੀਂ ਸਰਵਿਸ ਰੋਡ ਤਿਆਰ ਕਰਨ ਦੀ ਤਿਆਰੀ ਵੀ। ਸ਼ਹਿਰ ਤੇ ਹਾਈਵੇ ’ਤੇ ਦਿਨ-ਬ-ਦਿਨ ਜਾਮ ਵੱਧਦਾ ਜਾ ਰਿਹਾ ਹੈ, ਜਿਸ ਦੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਨਵਾਂ ਸਟਾਫ ਰੱਖਿਆ ਜਾ ਰਿਹਾ ਹੈ, ਜਿਸ ਦਾ ਕੰਮ ਹਾਈਵੇ ਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਲੱਗਣ ਵਾਲੇ ਜਾਮ ਦੀ ਰਿਪੋਰਟ ਤਿਆਰ ਕਰਨਾ, ਕਿਹੜੀ ਥਾਂ ’ਤੇ ਫੁੱਟਪਾਥ ਦੀ ਜ਼ਰੂਰਤ ਹੈ ਤੇ ਕਿਹੜਾ ਚੌਕ ਚੌੜਾ ਤੇ ਛੋਟੇ ਕੀਤੇ ਗਏ। ਉਸ ਦੀ ਜਾਣਕਾਰੀ ਦੇਣਾ ਹੈ, ਜਿਸ ਲਈ ਅਗਲੇ ਹਫਤੇ ਚੰਡੀਗੜ੍ਹ ਤੋਂ ਟ੍ਰੈਫਿਕ ਐਡਵਾਈਜ਼ਰ ਜਲੰਧਰ ਪ੍ਰ੍ਰ੍ਰਸ਼ਾਸਨ, ਨੈਸ਼ਲਨ ਹਾਈਵੇਅ ਅਥਾਰਿਟੀ ਹੋਰ ਵਿਭਾਗਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ, ਜਿਸ ’ਚ ਸਿਟੀ ਤੇ ਹਾਈਵੇ ’ਤੇ ਬਦਲਾਅ ’ਤੇ ਖਾਸ ਤੌਰ ’ਤੇ ਵਿਚਾਰ ਕੀਤੇ ਜਾਣਗੇ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ

ਹਾਈਵੇ ਦੀ ਟ੍ਰੈਫਿਕ ਸਰਵਿਸ ਰੋਡ ’ਤੇ ਉਤਾਰਨ ਲਈ ਤਿਆਰ ਕੀਤੀ ਜਾਵੇਗੀ ਨਵੀਂ ਰੋਡ
ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਪੁਲਕਿਤ ਸ਼ਰਮਾ ਨੇ ਦੱਸਿਆ ਕਿ ਦਕੋਹਾ ਫਾਟਕ ਦੇ ਸਾਹਮਣੇ ਤਿਆਰ ਹੋ ਰਹੇ ਫਲਾਈਓਵਰ ਕਾਰਨ ਸਰਵਿਸ ਰੋਡ ’ਤੇ ਸ਼ਾਮ ਦੇ ਸਮੇਂ ਕਾਫੀ ਲੰਬਾ ਜਾਮ ਲੱਗ ਰਿਹਾ ਹੈ, ਜਿਸ ਦਾ ਹੱਲ ਕੱਢ ਲਿਆ ਗਿਆ ਹੈ। ਉੱਥੇ ਦਕੋਹਾ ਫਾਟਕ ਦੇ ਸਾਹਮਣੇ ਵਾਲੇ ਹਾਈਵੇ ਦੀ ਟ੍ਰੈਫਿਕ ਨੂੰ ਸਰਵਿਸ ਰੋਡ ’ਤੇ ਉਤਾਰਨ ਲਈ ਦੋਵੇਂ ਪਾਸੇ 300 ਮੀਟਰ ਦੀ ਜੋ ਸਰਵਿਸ ਰੋਡ ਤਿਆਰ ਕੀਤੀ ਜਾਵੇਗੀ। ਉਸ ’ਚ 150 ਮੀਟਰ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਟ੍ਰੈਫਿਕ ਨੂੰ ਉਤਾਰਿਆ ਜਾਵੇਗਾ ਤੇ ਦੂਸਰੇ ਪਾਸੇ ਸਿਟੀ ਤੇ ਅੰਮ੍ਰਿਤਸਰ ਤੋਂ ਆਉਣ ਵਾਲੀ ਟ੍ਰੈਫਿਕਲਈ 150 ਮੀਟਰ ਰੋਡ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਡਾਵਾਂਡੋਲ ਹੋਣਗੀਆਂ ਸਿਹਤ ਸੇਵਾਵਾਂ, ਮੁਲਾਜ਼ਮ ਹੜਤਾਲ ’ਤੇ ਜਾਣ ਲਈ ਤਿਆਰ    

ਚੌਕਾਂ ’ਚ ਬਦਲਾਅ ਹੋਵੇਗਾ ਤਾਂ ਕਿ ਜਾਮ ਨਾ ਲੱਗੇ
ਐੱਨ. ਐੱਚ. ਏ. ਆਈ. ਪਲਾਨਿੰਗ ’ਚ ਦਰਸਾਇਆ ਗਿਆ ਹੈ ਕਿ ਹਾਈਵੇ ’ਤੇ ਬਣੇ ਫਲਾਈਓਵਰ ਦੇ ਹੇਠਾਂ ਅਕਸਰ ਸਵੇਰੇ ਤੇ ਸ਼ਾਮ ਦੇ ਵਕਤ ਟ੍ਰੈਫਿਕ ਚੈੱਕ ਹੋ ਰਹੀ ਹੈ,ਜਿਸ ਨੂੰ ਖੁੱਲ੍ਹਵਾਉਣ ਲਈ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਐੱਨ. ਐੱਚ. ਏ. ਆਈ. ਜਿੱਥੇ ਕਾਲੀਆ ਕਾਲੋਨੀ, ਮਕਸੂਦਾਂ ਫਲਾਈਓਵਰ ’ਚ ਬਦਲਾਅ ਕਰਨ ਜਾ ਰਹੀ ਹੈ। ਉੱਥੇ ਰਾਮਾ ਮੰਡੀ ਦੇ ਡਿਜ਼ਾਇਨ ’ਚ ਵੀ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਫਲਾਈਓਵਰਾਂ ਦੇ ਹੇਠਾਂ ਤੇ ਰੋਡ ਤੋਂ ਗੁਜਰਣ ਵਾਲੀ ਟ੍ਰੈਫਿਕ ਆਮਣੋ-ਸਾਹਮਣੇ ਮਰਜ਼ ਨਹੀਂ ਹੋਵੇਗੀ। ਐਕਸੀਡੈਂਟ ਘੱਟ ਹੋਣਗੇ ਤੇ ਲੋਕਾਂ ਨੂੰ ਅਸਾਨੀ ਨਾਲ ਹਾਈਵੇ ਦਾ ਰਸਤਾ ਮਿਲ ਜਾਵੇਗਾ। ਹਾਈਵੇ ਦੇ ਕਿਨਾਰੇ ਵਸੀਆਂ ਕਾਲੋਨੀਆਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਰਾਹਤ ਮਿਲੇਗੀ, ਜੋ ਇਸ ਵੇਲੇ ਟ੍ਰੈਫਿਕ ਜਾਮ ਨਾਲ ਜੂਝ ਰਹੇ ਹਨ।

ਨਵੇਂ ਸਟਾਫ ਦਾ ਹੋਵੇਗਾ ਅਹਿਮ ਰੋਲ
ਸੀ.ਟੀ. ਤੇ ਹਾਈਵੇ ’ਤੇ ਕੀ ਖਾਮੀਆਂ ਹਨ? ਉਸ ਲਈ ਜੋ ਨਵਾਂ ਸਟਾਫ ਰੱਖਿਆ ਜਾ ਰਿਹਾ ਹੈ, ਉਸ ਦਾ ਕਾਫੀ ਅਹਿਮ ਰੋਲ ਰਹੇਗਾ। ਹੁਣ ਪੈਦਲ ਚੱਲਣ ਵਾਲੇ ਲੋਕਾਂ ਲਈ ਫੁੱਟਪਾਥ ਘੱਟ ਹਨ, ਜੋ ਚੌਕ ਨਾਲੋਂ ਜ਼ਿਆਦਾ ਵੱਡੇ ਹਨ ਤੇ ਉੱਥੋਂ ਪੈਦਲ ਚੱਲਣ ਵਾਲੇ ਲੋਕ ਕਿਸ ਤਰ੍ਹਾਂ ਲੰਘਣ। ਉਨ੍ਹਾਂ ਲਈ ਪਲਾਨਿੰਗ ਕੀਤੀ ਜਾਵੇਗੀ। ਹਾਈਵੇ ਦੇ ਕਿਨਾਰੇ ਡਰੇਨੇਜ਼ ਸਿਸਟਮ ਦਾ ਬੁਰਾ ਹਾਲ ਹੈ। ਉਸ ਨੂੰ ਸੁਧਾਰਨ ਲਈ ਐੱਨ. ਐੱਚ. ਏ. ਆਈ. ਨੂੰ ਰਿਪੋਰਟ ਭੇਜੀ ਜਾਵੇਗੀ। 2011 ’ਚ ਬਣਿਆ ਸਿਟੀ ਮੋਬਿਲਿਟੀ ਪਲਾਨ ਹੁਣ ਅਪਡੇਟ ਹੋਣ ਜਾ ਰਿਹਾ ਹੈ, ਜਿਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਲਦ ਹੀ ਮੀਟਿੰਗ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਖਿੜੀ ਧੁੱਪ ’ਚ ਠੰਡੀਆਂ ਹਵਾਵਾਂ ਨੇ ਬਰਕਰਾਰ ਰੱਖੀ ਸੀਤ, ਅਗਲੇ ਪੰਜ ਦਿਨ ਮੌਸਮ ਰਹੇਗਾ ਖੁਸ਼ਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


 

 


author

Anuradha

Content Editor

Related News