NRI ਦੇ ਘਰੋਂ ਚੋਰੀ ਕਰਨ ਦੇ ਮਾਮਲੇ ’ਚ 2 ਨਾਮਜ਼ਦ

Sunday, Aug 04, 2024 - 12:29 PM (IST)

NRI ਦੇ ਘਰੋਂ ਚੋਰੀ ਕਰਨ ਦੇ ਮਾਮਲੇ ’ਚ 2 ਨਾਮਜ਼ਦ

ਮੋਗਾ (ਆਜ਼ਾਦ) : ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਲੰਗੇਆਣਾ ਨਵਾਂ 'ਚ ਸਥਿਤ ਐੱਨ. ਆਰ. ਆਈ. ਵਿਅਕਤੀ ਦੇ ਘਰੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਨੇ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਗ੍ਰਿਫ਼ਤਾਰੀ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਕੌਰ ਨਿਵਾਸੀ ਪਿੰਡ ਰਾਮੂਵਾਲਾ ਨੇ ਕਿਹਾ ਕਿ ਉਸਦਾ ਪੇਕਾ ਪਰਿਵਾਰ ਆਸਟ੍ਰੇਲੀਆ ਰਹਿੰਦਾ ਹੈ ਅਤੇ ਉਨ੍ਹਾਂ ਦੇ ਘਰ ਦੀ ਸਾਂਭ-ਸੰਭਾਲ ਉਹ ਕਰਦੀ ਹੈ।

ਉਸ ਨੇ ਕਿਹਾ ਕਿ ਅਣਪਛਾਤੇ ਚੋਰਾਂ ਵੱਲੋਂ ਬੀਤੇ ਦਿਨ ਘਰ ਵਿਚੋਂ 2 ਗੈਸ ਸਲੰਡਰ, ਇਕ ਵਾਸ਼ਿੰਗ ਮਸ਼ੀਨ, ਇਕ ਸਿਲਾਈ ਮਸ਼ੀਨ, ਇੰਨਵਰਟਰ ਅਤੇ ਬੈਟਰਾ, ਸਟੈਂਡ ਵਾਲਾ ਪੱਖਾ, ਏ. ਸੀ., ਇਕ ਕੂਲਰ ਅਤੇ ਇਕ ਕੰਪੈਸਰ ਆਦਿ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਅਸੀਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਉਕਤ ਮਾਮਲੇ ਵਿਚ ਤਰਸੇਮ ਸਿੰਘ ਉਰਫ਼ ਬਾਬ ਨਿਵਾਸੀ ਬਾਘਾ ਪੁਰਾਣਾ, ਵਿੱਕੀ ਨਿਵਾਸੀ ਲੰਗੇਆਣਾ ਪੁਰਾਣਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News