ਸੁੰਨੇ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

Sunday, Jul 02, 2017 - 12:12 AM (IST)

ਸੁੰਨੇ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਜਲਾਲਾਬਾਦ(ਗੁਲਸ਼ਨ)—ਸ਼ਹਿਰ ਦੇ ਪਾਸ਼ ਇਲਾਕੇ ਦਸਮੇਸ਼ ਨਗਰੀ 'ਚ ਚੋਰਾਂ ਨੇ ਇਕ ਸੁੰਨੇ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਦੀ ਅਲਮਾਰੀ ਨੂੰ ਤੋੜ ਕੇ ਸੇਫ 'ਚ ਪਿਆ ਸੋਨਾ, ਚਾਂਦੀ ਅਤੇ ਨਕਦੀ ਚੋਰੀ ਕਰ ਲਈ। ਥਾਣਾ ਸਿਟੀ ਪੁਲਸ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਪੱਤਰ ਦੇ ਕੇ ਜਾਣਕਾਰੀ ਦਿੰਦੇ ਹੋਏ ਸੁਭਾਸ਼ ਚੰਦਰ ਪੁੱਤਰ ਸਾਈਂ ਦਾਸ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਦਵਾਈ ਲੈਣ ਲਈ ਜਲੰਧਰ ਗਿਆ ਹੋਇਆ ਸੀ। ਅੱਜ ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਮੇਨ ਗੇਟ ਨੂੰ ਲੱਗਾ ਤਾਲਾ ਟੁੱਟਿਆ ਪਿਆ ਸੀ। ਉਸਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕਦੇ ਹੋਏ ਚੋਰ ਘਰ ਦੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਦੀ ਸੇਫ ਨੂੰ ਤੋੜ ਕੇ ਉਸ ਦੇ ਅੰਦਰ ਪਿਆ ਕਰੀਬ 5 ਤੋਲੇ ਸੋਨਾ, 10 ਤੋਲਾ ਚਾਂਦੀ ਅਤੇ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ।


Related News