ਕਸ਼ਮੀਰ ’ਚ ਬਰਫ਼ਬਾਰੀ ਤੇ ਸ਼ਿਮਲਾ ’ਚ ਗੜ੍ਹੇਮਾਰੀ, ਪੰਜਾਬ ’ਚ ਅੱਜ ਬਦਲੇਗਾ ਮੌਸਮ

Wednesday, Mar 13, 2024 - 05:47 AM (IST)

ਕਸ਼ਮੀਰ ’ਚ ਬਰਫ਼ਬਾਰੀ ਤੇ ਸ਼ਿਮਲਾ ’ਚ ਗੜ੍ਹੇਮਾਰੀ, ਪੰਜਾਬ ’ਚ ਅੱਜ ਬਦਲੇਗਾ ਮੌਸਮ

ਜਲੰਧਰ/ਚੰਡੀਗੜ੍ਹ (ਪੁਨੀਤ)– ਮੌਸਮ ਵਿਭਾਗ ਮੁਤਾਬਕ ਕਈ ਸੂਬਿਆਂ ’ਚ ਮੌਸਮ ਨੇ ਕਰਵਟ ਲਈ ਹੈ, ਜਦਕਿ ਪੰਜਾਬ ਸਮੇਤ ਕਈ ਸੂਬਿਆਂ ’ਚ 13 ਮਾਰਚ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਦੇ ਬਦਲਾਅ ਵਿਚਕਾਰ ਕਸ਼ਮੀਰ ’ਚ ਬਰਫ਼ਬਾਰੀ ਹੋਈ ਹੈ, ਜਦਕਿ ਸ਼ਿਮਲਾ ’ਚ ਗੜ੍ਹੇਮਾਰੀ ਨਾਲ ਮੌਸਮ ਸੁਹਾਵਣਾ ਹੋਇਆ ਹੈ।

ਕਸ਼ਮੀਰ ਘਾਟੀ ਦੇ ਵਿਸ਼ਵ ਪ੍ਰਸਿੱਧ ਸਕੀਅ ਰਿਜ਼ਾਰਟ ਗੁਲਮਰਗ ’ਚ 2 ਐੱਮ. ਐੱਮ. ਬਰਫ਼ਬਾਰੀ ਤੇ 2.2 ਐੱਮ. ਐੱਮ. ਬਾਰਿਸ਼ ਹੋਈ, ਜਿਸ ਦਾ ਸੈਲਾਨੀਆਂ ਨੇ ਆਨੰਦ ਮਾਣਿਆ। ਬੱਦਲਾਂ ਕਾਰਨ ਅਗਲੇ 1-2 ਦਿਨ ਮੌਸਮ ਖ਼ਰਾਬ ਰਹੇਗਾ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਮਿਲੀ ਵੱਡੀ ਰਾਹਤ, ਇਸ ਮਾਮਲੇ ’ਚ ਸਰਕਾਰ ਨੇ ਅੱਧੀ ਕੀਤੀ ਫੀਸ

ਹਿਮਾਚਲ ’ਚ ਕਈ ਥਾਵਾਂ ’ਤੇ 10 ਐੱਮ. ਐੱਮ. ਤਕ ਬਾਰਿਸ਼ ਹੋਈ, ਜਦਕਿ ਸ਼ਿਮਲਾ ’ਚ ਗੜ੍ਹੇਮਾਰੀ ਨਾਲ ਕਈ ਇਲਾਕਿਆਂ ’ਚ ਚਿੱਟੇ ਰੰਗ ਦੀ ਪਰਤ ਜੰਮੀ ਹੋਈ ਨਜ਼ਰ ਆਈ। ਉਥੇ ਹੀ ਕਈ ਥਾਵਾਂ ’ਤੇ ਤੂਫ਼ਾਨ ਦਾ ਸਾਹਮਣਾ ਕਰਨਾ ਪਿਆ। ਇਸੇ ਕ੍ਰਮ ’ਚ ਕੁਕੁਮਸੇਰੀ ’ਚ 7.6, ਕੇਲਾਂਗ ’ਚ 3.5, ਕੋਠੀ ’ਚ 1 ਐੱਮ. ਐੱਮ. ਬਰਫ਼ਬਾਰੀ ਹੋਈ, ਜਦਕਿ ਸ਼ਿਲਾਰੂ ’ਚ 10.2, ਭਰਮੌਰ ’ਚ 10, ਚੰਬਾ ’ਚ 8.5, ਡਲਹੌਜ਼ੀ ’ਚ 7, ਕੋਠੀ ’ਚ 5, ਭੁੰਤਰ ’ਚ 4, ਸੇਓਬਾਗ ’ਚ 3.5, ਪਾਲਮਪੁਰ ’ਚ 1.5, ਧੌਲਾਕੂਆਂ ’ਚ 1, ਜਦਕਿ ਸ਼ਿਮਲਾ ’ਚ 0.4 ਤੇ ਰਉਪੀ ’ਚ 2 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ।

ਇਸੇ ਵਿਚਕਾਰ ਕੁਕੁਮਸੇਰੀ ’ਚ -4, ਸ਼ਿਮਲਾ ’ਚ 7.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਅਗਲੇ 2 ਦਿਨ ਬਿਜਲੀ ਚਮਕਣ ਤੇ ਗਰਜ ਨਾਲ ਗੜ੍ਹੇਮਾਰੀ ਤੇ ਬਰਫ਼ਬਾਰੀ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਦੂਜੇ ਪਾਸੇ ਕਸ਼ਮੀਰ ’ਚ 13 ਮਾਰਚ ਨੂੰ ਤੇਜ਼ ਹਵਾਵਾਂ ਚੱਲਣ ਤੇ ਗਰਜ ਤੇ ਬਿਜਲੀ ਨਾਲ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸ਼੍ਰੀਨਗਰ ’ਚ ਘੱਟ ਤੋਂ ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 2.2 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News