ਗੁਰੂ ਨਗਰੀ ’ਚ ਮੌਸਮ ਨੇ ਬਦਲਿਆ ਮਿਜਾਜ਼, ਹਲਕੀ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਖਿੜੇ ਚਿਹਰੇ

Wednesday, Jul 10, 2024 - 06:15 PM (IST)

ਗੁਰੂ ਨਗਰੀ ’ਚ ਮੌਸਮ ਨੇ ਬਦਲਿਆ ਮਿਜਾਜ਼, ਹਲਕੀ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਖਿੜੇ ਚਿਹਰੇ

ਅੰਮ੍ਰਿਤਸਰ (ਸਰਬਜੀਤ)- ਗੁਰੂ ਨਗਰੀ ਵਿਖੇ ਹੋਈ ਧੜੱਲੇਦਾਰ ਬਾਰਿਸ਼ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ ਖਿੜੇ ਨਜ਼ਰ ਆਏ। ਦੱਸ ਦੇਈਏ ਸ਼ਹਿਰ 'ਚ ਬੁੱਧਵਾਰ ਦੀ ਸਵੇਰ ਤੋਂ ਹੀ ਛਾਏ ਬੱਦਲਾਂ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਅਤੇ ਬਾਅਦ ਦੁਪਹਿਰ ਤੋਂ ਹੋਈ ਮੁਸਲਾਧਾਰ ਬਾਰਿਸ਼ ਨਾਲ ਸੜਕਾਂ 'ਤੇ ਛੋਟੇ ਬੱਚਿਆਂ ਤੋਂ ਲੈ ਕੇ ਹਰੇਕ ਵਿਅਕਤੀ ਮੀਂਹ ਨਾਲ ਨਹਾਉਂਦਾ ਦਿਖਾਈ ਦਿੱਤਾ। ਪਿਛਲੇ ਦਿਨਾਂ ਦੀ ਗਰਮੀ ਨੇ ਜਿੱਥੇ ਤਾਪਮਾਨ ਬਹੁਤ ਵਧਾ ਦਿੱਤਾ ਸੀ ਉੱਥੇ ਹੀ ਇਸ ਹੋਈ ਭਾਰੀ ਬਾਰਿਸ਼ ਨੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਗਿਰਾਵਟ ਲਿਆ ਦਿੱਤੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਪੁਲਸ ਜਾਂਚ 'ਚ ਹੋਈ ਸ਼ਾਮਲ

ਮੌਸਮ ਵਿਭਾਗ ਦੀ ਗੱਲ ਸੁਣੀਏ ਤਾਂ ਕਿਹਾ ਜਾ ਰਿਹਾ ਹੈ ਕਿ ਗੁਰੂ ਨਗਰੀ ਵਿਖੇ ਹੋਈ ਇਹ ਬਰਸਾਤ ਅਗਲੇ 24 ਘੰਟਿਆਂ ਵਿੱਚ ਹੋਰ ਵੀ ਵੱਧ ਪੈ ਸਕਦੀ ਹੈ। ਪਰ ਦੂਸਰੇ ਪਾਸੇ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਬਾਜ਼ਾਰ ਦੇਖੀਏ ਤਾਂ ਅੱਜ ਕੁਝ ਸਮੇਂ ਦੀ ਹੋਈ ਬਰਸਾਤ ਨੇ ਹੀ ਪਾਣੀ ਪਾਣੀ ਕਰ ਦਿੱਤੀਆਂ ਹਨ।  ਜਿਸ ਨਾਲ ਲੋਕ ਨਿਗਮ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆ ਰਹੇ ਸਨ। 

ਇਹ ਵੀ ਪੜ੍ਹੋ- ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਘੱਟ ਨਜ਼ਰ ਆਈ । ਗਰਮੀ ਕਰਕੇ ਜਿੱਥੇ ਲੋਕ ਘਰੋਂ ਘੱਟ ਨਿਕਲਣਾ ਪਸੰਦ ਕਰਦੇ ਸਨ ਉੱਥੇ ਹੀ ਅੱਜ ਇਕ ਦਮ ਸ਼ੁਰੂ ਹੋਈ ਬਾਰਿਸ਼ ਨੇ ਇਲਾਕਾ ਨਿਵਾਸੀਆਂ ਨੂੰ ਕਾਫੀ ਰਾਹਤ ਪ੍ਰਦਾਨ ਕੀਤੀ ਪਰ ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਨਜ਼ਰ ਆਈ।

ਇਹ ਵੀ ਪੜ੍ਹੋ- ਰਾਵੀ ਦਰਿਆ ਤੋਂ ਪਾਰਲੇ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਦਾਅ 'ਤੇ, ਅੱਠਵੀਂ ਤੋਂ ਬਾਅਦ ਪੜ੍ਹਨ ਲਈ ਹੋਣਾ ਪੈ ਰਿਹੈ ਖੱਜਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News