ਪਿੰਡ ਕਾਠਗੜ੍ਹ ਵਿਖੇ ਚੋਰੀ ਕਰਨ ਦੀ ਨਿਯਤ ਨਾਲ ਆਏ ਸਿਰਫਿਰੇ ਚੋਰ ਨੇ ਲੋਕਾਂ ’ਤੇ ਕੀਤੀ ਹਵਾਈ ਫਾਇਰਿੰਗ

01/10/2021 8:44:53 PM

ਜਲਾਲਾਬਾਦ,(ਟਿੰਕੂ ਨਿਖੰਜ,ਜਤਿੰਦਰ)- ਵਿਧਾਨ ਸਭਾ ਹਲਕੇ ਜਲਾਲਾਬਾਦ ਸਣੇ ਪਿੰਡਾਂ ਅੰਦਰ ਆਏ ਦਿਨੀਂ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ । ਜਲਾਲਾਬਾਦ ਹਲਕੇ ਅੰਦਰ ਨਸ਼ੇ ਦੀ ਪੂਰਤੀ ਲਈ ਅਕਸਰ ਹੀ ਨਸ਼ੇੜੀ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਥਾਣਾ ਵੈਰੋਕਾ ਦੇ ਅਧੀਨ ਪੈਂਦੇ ਪਿੰਡ ਕਾਠਗੜ੍ਹ ਵਿਖੇ ਅੱਜ ਬੀਤੀ ਦੇਰ ਸ਼ਾਮ ਨੂੰ ਇੱਕ ਘਰ ’ਚ ਚੋਰੀ ਕਰਨ ਦੀ ਨਿਯਤ ਨਾਲ ਆਏ ਨੌਜ਼ਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਜੱਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵੱਲੋਂ ਆਪਣੇ ਬਚਾਅ ਲਈ ਲੋਕਾਂ ’ਤੇ ਹਵਾਈ ਫਾਈਰਿੰਗ ਕੀਤੀ ਗਈ ਜਿਸ ’ਚ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਜਿਸਤੋਂ ਬਾਅਦ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਅਤੇ ਜ਼ਿਨ੍ਹਾਂ ਨੇ ਚੋਰ ਨੂੰ ਕਾਫ਼ੀ ਜੱਦੋਂ ਜ਼ਹਿਦ ਕਰਨ ਤੋਂ ਬਾਅਦ ਪਿਸਤੌਲ ਸਣੇ ਕਾਬੂ ਕਰ ਕੇ ਉਸਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ ’ਚ  ਥਾਣਾ ਵੈਰੋਕਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪਿੰਡ ਵਾਸੀ ਕ੍ਰਿਪਾਲ ਸਿੰਘ ਪੁੱਤਰ ਚੰਬਾ ਸਿੰਘ ਜੋ ਕਿ ਆਪਣੇ ਪਰਿਵਾਰ ਸਣੇ ਜਲਾਲਾਬਾਦ ਵਿਖੇ ਰਿਸਤੇਦਾਰੀ ’ਚ ਗਏ ਹੋਏ ਸਨ। ਅੱਜ ਬੀਤੀ ਦੇਰ ਸ਼ਾਮ ਨੂੰ ਲਗਭਗ 4.30 ਵਜੇ ਦੇ ਕਰੀਬ ਇੱਕ ਨਸ਼ੇੜੀ ਕਿਸਮ ਦਾ ਨੌਜ਼ਵਾਨ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਘਰ ਦੇ ਜਿੰਦਰੇ ਤੋੜ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੇ ਗੁਆਂਢੀਆਂ ਦੀ ਨਜ਼ਰ ਉਸ ਚੋਰ ’ਤੇ ਪਈ, ਉਨ੍ਹਾਂ ਦੇ ਵੱਲੋਂ ਰੌਲਾ ਪਾਉਣ 'ਤੇ ਉਕਤ ਚੋਰ ਨੇ ਮਾਰ ਦੇਣ ਦੀ ਨਿਯਤ ਨਾਲ ਹਵਾਈ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੇ ਆਪਣਾ ਬਚਾਅ ਕਰਦੇ ਹੋਏ ਉਕਤ ਚੋਰ ਨੂੰ ਪਿਸਤੌਲ ਸਣੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਥਾਣਾ ਵੈਰੋਕਾ ਦੇ ਤਫਤੀਸ਼ੀ ਅਫ਼ਸਰ ਗੁਰਬਖਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਕਾਠਗੜ੍ਹ ਦੇ ਵਾਸੀ ਅਮਰੀਕ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਚੋਰੀ ਸੁਰਜੀਤ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਢਾਣੀ ਪ੍ਰੇਮ ਸਿੰਘ ਵਾਲੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 11 ਜਾਨੋਂ ਮਾਰ ਦੇਣ ਦੀ ਨਿਯਤ ਦੇ ਤਹਿਤ ਧਾਰਾ 307 ਤੋਂ ਇਲਾਵਾ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ੀ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਚੋਰ ਦੇ ਖ਼ਿਲਾਫ਼ ਪਹਿਲਾ ਵੀ ਕ੍ਰਾਇਮ ਦੇ ਕਈ ਮਾਮਲੇ ਦਰਜ ਹਨ ਅਤੇ ਜਿਹੜਾ ਕਿ ਜੇਲ ਤੋਂ ਪੈਰੋਲ ਮਿਲਣ ਤੋਂ ਬਆਦ ਛੁੱਟੀ ’ਤੇ ਆਇਆ ਹੋਇਆ ਸੀ ਅਤੇ ਜਿਸਨੇ ਅੱਜ ਪਿੰਡ ਕਾਠਗੜ੍ਹ ਵਿਖੇ ਚੋਰੀ ਦੀ ਘਟਨਾਂ ਨੂੰ ਅੰਜਾਮ ਦਿੱਤਾ। ਤਫ਼ਤੀਸ਼ੀ ਨੇ ਅੱਗੇ ਕਿਹਾ ਕਿ ਚੋਰ ਕੋਲੋ ਜਿਹੜਾ ਕਿ 32ਬੋਰ ਪਿਸਤੌਲ ਬਰਾਮਦ ਹੋਇਆ ਹੈ ਉਹ ਵੀ ਗੈਰ ਕਾਨੂੰਨੀ ਹੈ ਅਤੇ ਜਿਸਦੀ ਅਗਲੀ ਤਫ਼ਤੀਸ਼ ਜਾਰੀ ਹੈ। 

 

 

 


Bharat Thapa

Content Editor

Related News