''ਜਗ ਬਾਣੀ'' ''ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ

Friday, Jul 26, 2024 - 05:01 AM (IST)

ਲੁਧਿਆਣਾ (ਰਾਜ)- ਅੱਜ ਦਾ ਯੁਗ ਸੋਸ਼ਲ ਮੀਡੀਆ ਦਾ ਹੈ ਤੇ ਹਰ ਕੋਈ ਸੋਸ਼ਲ ਮੀਡੀਆ ਰਾਹੀਂ ਹਰ ਕਿਸੇ ਨਾਲ ਜੁੜਿਆ ਹੋਇਆ ਹੈ। ਇਸੇ ਤਕਨੀਕ ਦਾ ਇਕ ਹੋਰ ਕਮਾਲ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦੀ ਚੋਰੀ ਹੋਈ ਐਕਟਿਵਾ ਉਸ ਨੂੰ ਘਰ ਬੈਠੇ ਹੀ ਵਾਪਸ ਮਿਲ ਗਈ।

ਹੋਇਆ ਇੰਝ ਕਿ 'ਜਗ ਬਾਣੀ' ਨੇ ਐਕਟਿਵਾ ਦੀ ਹੋਈ ਚੋਰੀ ਦੀ ਨਿਊਜ਼ ਅਤੇ ਫੁਟੇਜ ਵਿਚ ਕੈਦ ਚੋਰ ਦੀ ਫੋਟੋ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ, ਜਿਸ ਵਿਚ ਮੁਲਜ਼ਮ ਚੋਰ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਸੀ। ਇਸੇ ਵਾਇਰਲ ਹੋਈ ਖ਼ਬਰ ਕਾਰਨ ਚੋਰ ਫੜੇ ਜਾਣ ਦੇ ਡਰੋਂ ਘਬਰਾ ਗਿਆ ਅਤੇ ਉਸ ਨੂੰ ਕੁਝ ਨਾ ਸੁੱਝਾ ਤਾਂ ਉਹ ਚੋਰੀ ਕੀਤੀ ਹੋਈ ਐਕਟਿਵਾ ਵਾਪਸ ਉਸੇ ਜਗ੍ਹਾ ਖੜ੍ਹੀ ਕਰ ਗਿਆ। ਐਕਟਿਵਾ ਦੇਖ ਕੇ ਘਰ ਦਾ ਮਾਲਕ ਬਹੁਤ ਹੈਰਾਨ ਹੋਇਆ। ਜਦੋਂ ਉਸ ਨੇ ਫਿਰ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਉਸ ਨੂੰ ਉਹੀ ਨੌਜਵਾਨ ਐਕਟਿਵਾ ਛੱਡ ਕੇ ਜਾਂਦੇ ਹੋਏ ਨਜ਼ਰ ਆਇਆ ਜੋ ਚੋਰੀ ਕਰ ਕੇ ਲੈ ਗਿਆ ਸੀ।

ਇਹ ਵੀ ਪੜ੍ਹੋ- ਸੰਸਦ 'ਚ ਚੰਨੀ ਨਾਲ ਹੋਈ ਤਲਖ਼ੀ ਤੋਂ ਬਾਅਦ ਬਿੱਟੂ ਦਾ ਵੱਡਾ ਬਿਆਨ, ਕਿਹਾ- 'Ex CM ਕਰ ਰਹੇ ਦੇਸ਼ਧ੍ਰੋਹੀ ਵਾਲਾ ਵਿਵਹਾਰ'

ਜਾਣਕਾਰੀ ਮੁਤਾਬਕ ਐਕਟਿਵਾ ਚੋਰੀ ਦੀ ਘਟਨਾ 20 ਜੁਲਾਈ ਨੂੰ ਵਾਪਰੀ ਸੀ। ਮਾਧੋਪੁਰੀ ਦੇ ਰਹਿਣ ਵਾਲੇ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਐਕਟਿਵਾ ਘਰ ਦੇ ਅੰਦਰ ਖੜ੍ਹੀ ਹੋਈ ਸੀ। ਉਹ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਨ, ਜਦੋਂਕਿ ਐਕਟਿਵਾ ਵਿਹੜੇ ਵਿਚ ਖੜ੍ਹੇ ਹੋਈ ਸੀ। ਸੀ.ਸੀ.ਟੀ.ਵੀ. ਕੈਮਰੇ ਦੇਖਣ ਤੋਂ ਪਤਾ ਲੱਗਾ ਕਿ ਸਫੇਦ ਰੰਗ ਦੀ ਟੀ-ਸ਼ਰਟ ਪਹਿਨੀ ਹੋਏ ਇਕ ਨੌਜਵਾਨ ਆਇਆ ਅਤੇ ਵਿਹੜੇ ਦੇ ਅੰਦਰ ਖੜ੍ਹੀ ਐਕਟਿਵਾ ਚੋਰੀ ਕਰਕੇ ਲੈ ਗਿਆ। 

ਜਿਵੇਂ ਹੀ 'ਜਗ ਬਾਣੀ' ਵਿਚ ਮੁਲਜ਼ਮ ਦੀ ਫੋਟੋ ਸਮੇਤ ਖ਼ਬਰ ਲੱਗੀ ਤਾਂ ਉਕਤ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸੇ ਦਾ ਅਸਰ ਉਸ ਚੋਰ ’ਤੇ ਹੋਇਆ। ਚੋਰ ਉਸ ਦੀ ਐਕਟਿਵਾ ਵੀਰਵਾਰ ਦੀ ਦੇਰ ਸ਼ਾਮ ਨੂੰ ਕਰੀਬ ਸੱਤ ਵਜੇ ਵਾਪਸ ਉਸ ਦੇ ਘਰ ਦੇ ਬਾਹਰ ਛੱਡ ਕੇ ਚਲਾ ਗਿਆ। ਇਥੋਂ ਤੱਕ ਕਿ ਚੋਰੀ ਐਕਟਿਵਾ ਦੀ ਚਾਬੀ ਵੀ ਨਾਲ ਲੱਗੀ ਛੱਡ ਗਿਆ। ਉਸ ਦੀ ਇਹ ਹਰਕਤ ਵੀ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਐਕਟਿਵਾ ਮਿਲਣ ‘ਤੇ ਅਰਵਿੰਦਰਪਾਲ ਸਿੰਘ ਨੇ 'ਜਗ ਬਾਣੀ' ਦਾ ਧੰਨਵਾਦ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News