ਹਿਮਾਚਲ ’ਚ ਹੋਈ ਬਰਫ਼ਬਾਰੀ ਨੇ ਪੰਜਾਬ ’ਚ ਵਧਾਈ ਠੰਡ, ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ

Thursday, Mar 14, 2024 - 06:08 AM (IST)

ਹਿਮਾਚਲ ’ਚ ਹੋਈ ਬਰਫ਼ਬਾਰੀ ਨੇ ਪੰਜਾਬ ’ਚ ਵਧਾਈ ਠੰਡ, ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ

ਜਲੰਧਰ/ਸ਼ਿਮਲਾ (ਪੁਨੀਤ)– ਗਰਮੀ ਦਾ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਪਹਾੜਾਂ ’ਚ ਬਰਫ਼ਬਾਰੀ ਦਾ ਦੌਰ ਚੱਲ ਰਿਹਾ ਹੈ, ਜਦਕਿ ਹਿਮਾਚਲ ’ਚ ਬਰਫ਼ੀਲਾ ਤੂਫ਼ੀਨ ਆਫ਼ਤ ਬਣ ਰਿਹਾ ਹੈ। ਉਥੇ ਹੀ ਪੰਜਾਬ ਸਮੇਤ 10 ਤੋਂ ਵੱਧ ਸੂਬਿਆਂ ’ਚ ਖ਼ਰਾਬ ਚੱਲ ਰਹੇ ਮੌਸਮ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਰਿਹਾ ਹੈ। ਪੰਜਾਬ ਸਮੇਤ ਵੱਖ-ਵੱਖ ਸੂਬਿਆਂ ’ਚ ਬੁੱਧਵਾਰ ਨੂੰ ਹਲਕਾ ਮੀਂਹ ਪਿਆ ਤੇ ਦਿਨ ਭਰ ਬੱਦਲ ਛਾਏ ਰਹੇ, ਜਿਸ ਨਾਲ ਤਾਪਮਾਨ ’ਚ 3 ਡਿਗਰੀ ਤਕ ਦੀ ਗਿਰਾਵਟ ਦਰਜ ਹੋਈ।

ਹਿਮਾਚਲ ’ਚ ਮੌਸਮ ਰੋਜ਼ਾਨਾ ਮਿਜਾਜ਼ ਬਦਲ ਰਿਹਾ ਹੈ। ਪਿਛਲੇ ਦਿਨੀਂ ਸ਼ਿਮਲਾ ’ਚ ਗੜ੍ਹੇਮਾਰੀ ਹੋਈ ਸੀ ਤੇ ਅੱਜ ਬਰਫ਼ਬਾਰੀ ਹੋਈ। ਇਸ ਕਾਰਨ ਅਟਲ ਟਨਲ ਦੇ ਦੋਵਾਂ ਪਾਸੇ ਅੱਧਾ-ਅੱਧਾ ਫੁੱਟ ਬਰਫ਼ ਦੀ ਪਰਤ ਬਣਨ ਨਾਲ ਰਸਤਾ ਪੂਰੀ ਤਰ੍ਹਾਂ ਬੰਦ ਰਿਹਾ। ਉਥੇ ਹੀ, ਕੋਕਸਰ ਤੋਂ ਗੋਂਦਲਾ ਤਕ ਬਰਫ਼ੀਲਾ ਤੂਫ਼ਾਨ ਚੱਲ ਰਿਹਾ ਹੈ ਤੇ ਵੱਖ-ਵੱਖ ਥਾਵਾਂ ’ਤੇ ਬਰਫ਼ ਦੀਆਂ ਪਰਤਾਂ ਜੰਮੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਪੁੱਤ ਨੇ ਗੁੱਸੇ ’ਚ ਆਖ ਦਿੱਤੀਆਂ ਇਹ ਗੱਲਾਂ

ਪ੍ਰਸਿੱਧ ਮਯਾੜ ਘਾਟੀ ਦੇ ਕਰਪਟ ਪਿੰਡ ਵੱਲ ਜਾਂਦੀ ਸੜਕ ਦੀ ਬਹਾਲੀ ਦਾ ਕੰਮ ਚੱਲ ਰਿਹਾ ਹੈ ਪਰ ਅਜਿਹੀ ਹੀ ਗਤੀ ਰਹੀ ਤਾਂ ਘਾਟੀ ਦੇ ਅਖੀਰਲੇ ਪਿੰਡ ਖੰਜਰ ਤਕ ਪਹੁੰਚਣ ’ਚ 1 ਮਹੀਨਾ ਲੱਗ ਸਕਦਾ ਹੈ।

ਕਸ਼ਮੀਰ ਦੇ ਗੁਲਮਰਗ ਤੇ ਪਹਿਲਗਾਮ ’ਚ ਤਾਪਮਾਨ 0 ਤੋਂ ਹੇਠਾਂ ਦਰਜ ਕੀਤਾ ਗਿਆ, ਜਦਕਿ ਹੋਰ ਸਥਾਨਾਂ ’ਤੇ ਵੀ ਤਾਪਮਾਨ ’ਚ ਗਿਰਾਵਟ ਹੋਈ ਹੈ। ਸ਼੍ਰੀਨਗਰ ’ਚ ਰਾਤ ਦਾ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਸਮੇਤ ਕਈ ਸੂਬਿਆਂ ’ਚ ਬੱਦਲ ਬਣੇ ਹੋਏ ਹਨ ਤੇ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਬਦਲਾਅ ਨਾਲ ਪੈ ਰਿਹਾ ਬੇਮੌਸਮੀ ਮੀਂਹ
ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਕਾਰਨ ਮੌਸਮ ਬਦਲ ਰਿਹਾ ਹੈ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਬੇਮੌਸਮੀ ਮੀਂਹ ਤੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਭਾਰਤ ਦੇ ਉੱਤਰ-ਪੱਛਮੀ ਇਲਾਕਿਆਂ, ਪ੍ਰਚਲਿਤ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਰਗੇ ਸੂਬਿਆਂ ’ਤੇ ਪ੍ਰਭਾਵ ਦੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News