ਹਨੀਪ੍ਰੀਤ ਨੂੰ ਲੈ ਕੇ ਨੇਪਾਲ ਪੁਲਸ ਨੇ ਦਿੱਤੀ ਹੈਰਾਨ ਕਰਨ ਵਾਲੀ ਜਾਣਕਾਰੀ

09/23/2017 8:45:49 AM

ਕਾਠਮਾਂਡੂ — ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਨੂੰ ਲੈ ਕੇ ਨੇਪਾਲ ਦੀ ਕੇਂਦਰੀ ਜਾਂਚ ਏਜੰਸੀ(ਸੀਆਈਬੀ) ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਲੈ ਕੇ ਉਨ੍ਹਾਂ ਨੂੰ ਗਲਤ ਜਾਣਕਾਰੀ ਮਿਲੀ ਹੈ। ਨੇਪਾਲ ਪੁਲਸ ਨੇ ਸੀਆਈਬੀ ਨਿਦੇਸ਼ਕ ਪੁਸ਼ਕਰ ਕਰਕੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਹੁਣ ਤੱਕ ਅਸੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਨੀਪ੍ਰੀਤ ਨੇਪਾਲ 'ਚ ਨਹੀਂ ਹੈ ਅਤੇ ਸਾਡੇ ਕੋਲ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਬਿਰਾਟਨਗਰ 'ਚ ਉਸਨੂੰ ਦੇਖਿਆ ਸੀ, ਕੁਝ ਨੇ ਕਿਹਾ ਕਿ ਨੇਪਾਲ ਦੇ ਪੱਛਮੀ ਹਿੱਸੇ ਅਤੇ ਕੁਝ ਨੇ ਕਿਹਾ ਕਿ ਉਹ ਕਾਠਮਾਂਡੂ 'ਚ ਵੀ ਦੇਖੀ ਗਈ ਸੀ। ਸੀਆਈਬੀ ਨੇਪਾਲ ਪੁਲਸ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਅਤੇ ਤਲਾਸ਼ੀ ਦੇ ਬਾਅਦ ਦੱਸਿਆ ਕਿ ਜਾਣਕਾਰੀ ਗਲਤ ਸੀ। ਪੁਸ਼ਰਕ ਨੇ ਅੱਗੇ ਦੱਸਿਆ ਕਿ ਭਵਿੱਖ 'ਚ ਜੇਕਰ ਕੋਈ ਠੋਸ ਜਾਣਕਾਰੀ ਮਿਲਦੀ ਹੈ ਤਾਂ ਜ਼ਰੂਰ ਕਾਰਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਨੇ ਬਲਾਤਕਾਰ ਮਾਮਲੇ 'ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 43 ਲੋਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਨ੍ਹਾਂ ਪਹਿਲੇ ਨੰਬਰ 'ਤੇ ਹਨੀਪ੍ਰੀਤ ਦਾ ਨਾਂ ਸੀ। ਰਾਮ ਰਹੀਮ ਨੂੰ ਰੋਹਤਕ ਜੇਲ ਭੇਜੇ ਜਾਣ ਤੋਂ ਬਾਅਦ ਹੀ ਹਨੀਪ੍ਰੀਤ ਲਾਪਤਾ ਹੈ।


Related News