ਐੱਸ. ਜੀ. ਪੀ. ਸੀ. ਨੇ ਸਿੱਖ ਖਿਡਾਰੀਆਂ ਨੂੰ ਦਿੱਤਾ ਤੋਹਫਾ, ਬਜਟ ''ਚ ਰੱਖਿਆ 66.25 ਲੱਖ ਦਾ ਫੰਡ

03/31/2018 4:15:14 PM

ਅੰਮ੍ਰਿਤਸਰ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦਾ ਬਜਟ ਸ਼ੁੱਕਰਵਾਰ ਨੂੰ ਪਾਸ ਕਰ ਦਿੱਤਾ ਗਿਆ। ਐੱਸ. ਜੀ. ਪੀ. ਸੀ. ਦੇ ਮਹਾ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਨੇ ਇਥੇ ਤੇਜਾ ਸਿੰਘ ਸਮੁਦਰੀ ਹਾਲ 'ਚ ਆਯੋਜਿਤ ਬੈਠਕ 'ਚ 11 ਅਰਬ 59 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੇ ਸਾਲ ਦੇ ਮੁਕਾਬਲੇ 59 ਕਰੋੜ ਰੁਪਏ ਵੱਧ ਹੈ। ਬੈਠਕ 'ਚ ਕੁਲ 19 ਮਤੇ ਪਾਸ ਕੀਤੇ ਗਏ।
ਬਜਟ 'ਚ ਇਸ ਵਾਰ ਸਿੱਖ ਖਿਡਾਰੀਆਂ ਦੇ ਲਈ ਅਲਗ ਤੋਂ ਫੰਡਾਂ ਦੀ ਵਿਵਸਥਾ ਕੀਤੀ ਗਈ। ਜਨਰਲ ਬੋਰਡ ਫੰਡ 'ਚ 66.25 ਲੱਖ ਰੁਪਏ ਰੱਖੇ ਗਏ ਹਨ। ਟਰੱਸਟ ਫੰਡ 'ਚ 56 ਕਰੋੜ ਰੁਪਏ ਰੱਖੇ ਗਏ ਹਨ। ਟਰੱਸਟ ਫੰਡ 'ਚ 66.25 ਲੱਖ ਰੁਪਏ ਗਏ ਹਨ। ਟਰੱਸਟ ਫੰਡ 'ਚ 56 ਕਰੋੜ ਰੁਪਏ ਰੁਪਏ ਤੇ ਸਿੱਖਿਆ ਤੇ ਸਿੱਖਿਆ ਫੰਡ 'ਚ 36 ਕਰੋੜ 50 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਗੁਰਦੁਆਰਾ ਸਾਹਿਬ ਦੇ ਸੈਕਸ਼ਨ 85 'ਚ ਛੇ ਅਰਬ 77 ਕਰੋੜ 23 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਨਵੇਂ ਖੋਲ੍ਹੇ ਗਏ ਸਕੂਲਾਂ ਤੇ ਕਾਲਜਾਂ 'ਚ ਹੋਰ ਸਾਮਾਨ ਖਰੀਦਣ ਲਈ ਪੰਜ ਕਰੋੜ ਰੁਪਏ ਦੀ ਵਿਵਸਥਾ ਬਜਟ 'ਚ ਕੀਤੀ ਗਈ ਹੈ। ਸਿੱਖ ਇਤਿਹਾਸ ਦੀ ਖੋਜ ਤੇ ਛਪਾਈ ਲਈ 65 ਲੱਖ ਰੁਪਏ, ਸੀ. ਸੀ. ਟੀ. ਵੀ. ਕੈਮਰੇ ਦੀ ਖਰੀਦ ਲਈ 25 ਲੱਖ, ਗਰੀਬ ਵਿਦਿਆਰਥੀਆਂ ਦੀ ਸਹਾਇਤਾ ਲਈ ਇਕ ਕਰੋੜ 79 ਲੱਖ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਬਜਟ 'ਚ ਸੱਭਿਆਚਾਰ ਸੁਧਾਰ ਲਈ 50 ਲੱਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਬਜਟ 'ਚ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਦੀ ਬਣ ਰਹੀਂ ਨਵੀਂ ਇਮਾਰਤ ਦੇ ਲਈ ਇਕ ਕਰੋੜ 50 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਧਰਮ ਦੀ ਸਿੱਖਿਆ ਦਾ ਕੋਰਸ ਕਰਨ ਵਾਲੇ ਤੇ ਪੀ. ਐੱਚ. ਡੀ. ਤੇ ਐੱਮ. ਏ. ਦੀ ਪੜ੍ਹਾਈ ਕਰਨ ਵਾਲੇ 50 ਲੱਖ ਰੁਪਏ ਦੀ ਵਿਵਸਥਾ ਵੀ ਐੱਸ.ਜੀ.ਪੀ. ਸੀ. ਦੇ ਬਜਟ 'ਚ ਕੀਤੀ ਗਈ ਹੈ। 


Related News