ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 4 ਗ੍ਰਿਫਤਾਰ, 2 ਫਰਾਰ
Tuesday, Mar 13, 2018 - 07:33 AM (IST)

ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੋ ਅਣਪਛਾਤੇ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਏ। ਥਾਣਾ ਸਿਟੀ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਲਾਲ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਹੋਲੀ ਸਿਟੀ ਬਾਗ ਨੇੜਿਓਂ ਅਜੇ, ਸੰਦੀਪ ਉਰਫ ਡੀ. ਕੇ. ਵਾਸੀਆਨ ਗੁਰੂ ਕਾ ਖੂਹ, ਦੀਪਕ ਸਿੰਘ ਵਾਸੀ ਢੋਟੀਆ, ਅਮਰਜੀਤ ਸਿੰਘ ਵਾਸੀ ਮੁਹੱਲਾ ਟਾਕਸ਼ੱਤਰੀ ਨੂੰ ਦੇਸੀ ਪਿਸਤੌਲ 12 ਬੋਰ, 3 ਜ਼ਿੰਦਾ ਰੌਂਦ, 2 ਦਾਤਰ, 1 ਕਿਰਪਾਨ ਸਮੇਤ ਕਾਬੂ ਕੀਤਾ ਤੇ ਜਦਕਿ 2 ਅਣਪਛਾਤੇ ਵਿਅਕਤੀ ਭੱਜਣ 'ਚ ਸਫਲ ਹੋ ਗਏ।
ਪੁਲਸ ਪਾਰਟੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਮੋਬਾਇਲ ਬਰਾਮਦ ਕੀਤਾ ਹੈ ਜੋ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇੜਿਓਂ ਐੱਮ. ਬੀ. ਬੀ. ਐੱਸ. ਕਰ ਰਹੇ ਵਿਅਕਤੀ ਕੋਲੋਂ ਦਾਤਰ ਮਾਰ ਕੇ ਖੋਹਿਆ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।