ਵੱਡੀ ਕਾਰਵਾਈ, ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਸਣੇ 8 ਕੰਪਨੀਆਂ ਦੇ ਪਰਮਿਟ ਰੱਦ
Saturday, Oct 21, 2023 - 06:37 PM (IST)
ਬਠਿੰਡਾ : ਬਠਿੰਡਾ ਆਰ. ਟੀ. ਏ. ਸਕੱਤਰ ਨੇ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਡੀ. ਟੀ. ਸੀ. ਅਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ’ਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12, ਜੁਝਾਰ ਬੱਸ ਸਰਵਿਸ ਦੇ 7 ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਿਲ ਹਨ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਸ ਸਬੰਧੀ ਆਰ. ਟੀ. ਏ. ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਅਤੇ ਜਲੰਧਰ ਦੇ ਆਰ. ਟੀ. ਏ. ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ’ਚ ਨਾ ਪਾਇਆ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਟਾਈਮ ਟੇਬਲਾਂ ’ਚ ਇਹ ਪਰਮਿਟ ਹਨ, ਨੂੰ ਹਟਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਖਰੜ ’ਚ ਭਰਾ ਵਲੋਂ ਅੰਜਾਮ ਦਿੱਤੇ ਗਏ ਤੀਹਰੇ ਕਤਲ ਕਾਂਡ ’ਚ ਪੁਲਸ ਜਾਂਚ ਦੌਰਾਨ ਵੱਡੀ ਗੱਲ ਆਈ ਸਾਹਮਣੇ
ਇਸ ਦੇ ਨਾਲ ਹੀ ਜੀ. ਐੱਮ. ਪੀ. ਆਰ. ਟੀ. ਸੀ. ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਪਰਮਿਟਾਂ ’ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਬੱਸ ਸਟੈਂਡ ’ਤੇ ਰੋਕੀਆਂ ਜਾਣ। ਪੱਤਰ ਅਨੁਸਾਰ ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਪਰਮਿਟ ਦਫ਼ਤਰ ’ਚ ਜਮ੍ਹਾਂ ਕਰਵਾਉਣ। ਸੂਬੇ ਦੀ ‘ਆਪ’ ਸਰਕਾਰ ਦੀ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਖ਼ਿਲਾਫ਼ ਹੁਣ ਤਕ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ’ਚ ਕਾਂਗਰਸੀ ਸਰਪੰਚ ਸਮੇਤ ਦੋ ਦਾ ਗੋਲ਼ੀਆਂ ਮਾਰ ਕੇ ਕਤਲ, ਆਈ. ਜੀ. ਦਾ ਵੱਡਾ ਬਿਆਨ
ਇਹ ਪਰਮਿਟ ਕੀਤੇ ਗਏ ਰੱਦ
ਡੱਬਵਾਲੀ ਟਰਾਂਸਪੋਰਟ ਕੰਪਨੀ ਬਠਿੰਡਾ। ਜਲੰਧਰ-ਅਬੋਹਰ, ਅਬੋਹਰ-ਲੁਧਿਆਣਾ, ਅਬੋਹਰ-ਜਲੰਧਰ। ਡੱਬਵਾਲੀ-ਜਲੰਧਰ 2, ਪਟਿਆਲਾ-ਮੁਕਤਸਰ, ਪਟਿਆਲਾ-ਅਬੋਹਰ 2, ਪਟਿਆਲਾ-ਅਬੋਹਰ ਵਾਇਆ ਬਰਨਾਲਾ-ਬਠਿੰਡਾ, ਲੁਧਿਆਣਾ-ਬਠਿੰਡਾ, ਪਟਿਆਲਾ-ਫਾਜ਼ਿਲਕਾ, ਮੋਹਾਲੀ-ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਤਲਵੰਡੀ ਸਾਬੋ। ਜਦਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ ਅਬੋਹਰ-ਲੁਧਿਆਣਾ, ਪਟਿਆਲਾ-ਮੁਕਤਸਰ, ਪਟਿਆਲਾ-ਫਾਜ਼ਿਲਕਾ, ਪਟਿਆਲਾ-ਅਬੋਹਰ, ਪਟਿਆਲਾ-ਫਾਜ਼ਲਿਕਾ, ਅਬੋਹਰ-ਲੁਧਿਆਣਾ, ਪਟਿਆਲਾ-ਸੰਗਰੂਰ, ਮੁਕਤਸਰ-ਲੁਧਿਆਣਾ, ਬਠਿੰਡਾ-ਨੰਗਲ, ਜਲੰਧਰ-ਬਠਿੰਡਾ, ਪਟਿਆਲਾ-ਕਪੂਰਥਲਾ ਦੇ ਰੂਟ ਰੱਦ ਕੀਤੇ ਗਏ ਹਨ। ਜੁਝਾਰ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਫ਼ਰੀਦਕੋਟ-ਲੁਧਿਆਣਾ ਵਾਇਆ ਮੁੱਦਕੀ-ਤਲਵੰਡੀ ਭਾਈ-ਮੋਗਾ-ਜਗਰਾਉਂ-ਮੁਲਾਨਪੁਰ, 3 ਮੋਗਾ-ਲੁਧਿਆਣਾ ਵਾਇਆ ਜਗਰਾਓਂ-ਮੁਲਾਪੁਰ, ਫ਼ਿਰੋਜ਼ਪੁਰ-ਲੁਧਿਆਣਾ ਵਾਇਆ ਮੋਗਾ ਤੇ ਮੋਗਾ-ਲੁਧਿਆਣਾ ਵਾਇਆ ਜਗਰਾਉਂ-ਮੁਲਾਂਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਹੋਰ ਬੱਸ ਕੰਪਨੀਆਂ ਦੇ ਵੱਖ-ਵੱਖ ਰੂਟ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਆਸਾਮੀਆਂ ਨੂੰ ਜਲਦ ਭਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8