ਪੰਜਾਬ ਦੇ ਲੋਕਾਂ ਨੂੰ ਸੂਬਾ ਸਰਕਾਰ ਦੀ ਵੱਡੀ ਸੌਗਾਤ, ਹੁਣ ਨਹੀਂ ਹੋਵੇਗੀ ਸਰਕਾਰੀ ਦਫ਼ਤਰਾਂ ’ਚ ਖੱਜਲ-ਖੁਆਰੀ
Monday, Dec 11, 2023 - 03:57 AM (IST)
ਲੁਧਿਆਣਾ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸਕੀਮ ਦੇ ਤਹਿਤ ਹੁਣ ਘਰ ਬੈਠੇ ਹੀ 43 ਸੇਵਾਵਾਂ ਮਿਲਣਗੀਆਂ। ਇਸ ਸਕੀਮ ਦੀ ਸ਼ੁਰੂਆਤ ਲਈ ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਦੇ ਧਨਾਸੂ ਵਿਖੇ ਵੱਡੀ ਰੈਲੀ ਕੀਤੀ ਗਈ। ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦੇ ਪੰਨ੍ਹਿਆ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਆਉਣ ਵਾਲੇ ਸਮੇਂ ਵਿਚ ਬੱਚਿਆਂ ਨੂੰ ਪੋਲੀਟੀਕਲ ਸਾਇੰਸ ਵਿਚ ਇਹ ਸਵਾਲ ਪੁੱਛਿਆ ਜਾਇਆ ਕਰੇਗਾ ਕਿ ਪੰਜਾਬ ਵਿਚ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਖੱਜਲ ਖੁਆਰੀ ਕਦੋਂ ਖ਼ਤਮ ਹੋਈ ਸੀ ਤਾਂ ਇਸ ਦਾ ਜਵਾਬ ਹੋਵੇਗਾ 10 ਦਸੰਬਰ 2023 ਨੂੰ ਲੁਧਿਆਣਾ ਵਿਚ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ। ਇਹ ਖੱਜਲ ਖੁਆਰੀ ਪਹਿਲਾਂ ਦਿੱਲੀ ਵਿਚ ਖ਼ਤਮ ਹੋਈ ਅਤੇ ਹੁਣ ਪੰਜਾਬ ਵਿਚ ਖਤਮ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਿੱਖਿਆ ਵਿਭਾਗ ਨੇ ਕੀਤਾ ਵੱਡਾ ਐਲਾਨ, ਸਕੂਲਾਂ ਮੁਖੀਆਂ ਨੂੰ ਨਿਰਦੇਸ਼ ਜਾਰੀ
ਮਾਨ ਨੇ ਕਿਹਾ ਕਿ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਦਫਤਰਾਂ ਵਿਚ ਝਿੜਕਾਂ ਖਾਣੀਆਂ ਪੈਂਦੀਆਂ ਸੀ ਮੈਂ ਛੋਟੇ ਹੁੰਦਿਆਂ ਦੇਖਿਆ ਸੀ ਕਿ ਕਿਵੇਂ ਬਜ਼ੁਰਗਾਂ ਨੂੰ ਸਰਕਾਰੀ ਦਫਤਰ ਝਿੜਕਾਂ ਮਾਰਦੇ ਸਨ। ਉਸ ਸਮੇਂ ਮੈਂ ਸੋਚਦਾ ਸੀ ਕਿ ਜੇ ਜ਼ਿੰਦਗੀ ਨੇ ਮੌਕੇ ਦਿੱਤਾ ਤਾਂ ਇਹ ਖੱਜਲ ਖੁਆਰੀ ਜ਼ਰੂਰ ਖਤਮ ਕਰਾਂਗੇ। ਅੱਜ ਇਹ ਖਤਮ ਕਰ ਰਿਹਾ ਹਾਂ। 1076 ਨੰਬਰ ਡਾਇਲ ਕਰਨ ’ਤੇ 43 ਸੇਵਾਵਾਂ ਮਿਲਣਗੀਆਂ। ਸਰਕਾਰ ਬਾਬੂ ਬਕਾਇਦਾ ਘਰ ਆ ਕੇ ਡਾਕੂਮੈਂਟ ਫੜਾਉਣਗੇ। ਮਾਨ ਨੇ ਕਿਹਾ ਕਿ ਇਹ ਕੰਮ ਅੱਜ ਤਕ ਪੰਜਾਬ ਪਹਿਲਾਂ ਕਿਉਂ ਨਹੀਂ ਹੋਏ ਕਿਉਂਕਿ ਅਸੀਂ ਚੋਰਾਂ ਅਤੇ ਭਲੇ ਮਾਣਸਾ ’ਚ ਫਰਕ ਨਹੀਂ ਕਰ ਸਕੇ। ਹੁਣ ਪੰਜਾਬ ਈਮਾਨਦਾਰ ਹੱਥਾਂ ਵਿਚ ਹੈ। ਪੰਜਾਬ ਨੰਬਰ ਇਕ ਸੂਬਾ ਸੀ ਅਤੇ ਇਸ ਨੂੰ ਫਿਰ ਨੰਬਰ ਇਕ ਸੂਬਾ ਬਣਾਵਾਂਗੇ।
ਇਹ ਵੀ ਪੜ੍ਹੋ : ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ ਬਾਅਦ ਫੁੱਲਾਂ ਵਾਲੀ ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8