ਪ੍ਰਾਣ ਪ੍ਰਤਿਸ਼ਠਾ ਮੌਕੇ ਸ਼੍ਰੀ ਰਾਮ ਜੀ ਦੇ ਰੰਗ ''ਚ ਰੰਗੇ ਗੁਰਦਾਸਪੁਰ ਦੇ ਲੋਕ, ਕੇਸਰੀ ਝੰਡਿਆਂ ਨਾਲ ਸਜਾਇਆ ਸ਼ਹਿਰ
Monday, Jan 22, 2024 - 04:30 PM (IST)
ਗੁਰਦਾਸਪੁਰ (ਵਿਨੋਦ)- ਪ੍ਰਾਣ ਪ੍ਰਤਿਸ਼ਠਾ ਮੌਕੇ ਸ਼੍ਰੀ ਰਾਮ ਜੀ ਦੇ ਰੰਗ 'ਚ ਲੋਕ ਰੰਗੇ ਹੋਏ ਹਨ। ਇਸ ਮੌਕੇ ਲੋਕਾਂ ਨੇ ਲਾੜੀ ਵਾਂਗ ਸ਼ਹਿਰ ਨੂੰ ਕੇਸਰੀ ਝੰਡਿਆਂ ਨਾਲ ਸਜਾਇਆ ਹੈ। ਲੋਕਾਂ ਨੇ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਦੇ ਬਾਹਰ ਭਗਵਾਨ ਸ਼੍ਰੀ ਰਾਮ ਦੇ ਝੰਡੇ ਅਤੇ ਦੀਵੇ ਜਗਾਏ ਹਨ। ਜਦੋਂਕਿ ਪ੍ਰਬੰਧਕ ਸੋਮਵਾਰ ਸ਼ਾਮ ਗੁਰਦਾਸਪੁਰ ਦੀ ਪੁਰਾਣੀ ਦਾਣਾ ਮੰਡੀ ਤੋਂ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਜਿਸ ਵਿੱਚ ਗੁਰਦਾਸਪੁਰ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸ਼ਿਰਕਤ ਕਰਨ ਦੀ ਉਮੀਦ ਹੈ। ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਦੇ ਐੱਸ.ਐੱਸ.ਪੀ ਦਾਯਮਾ ਹਰੀਸ਼ ਕੁਮਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਯਾਤਰਾ ਦੇ ਨਾਲ ਭਾਰੀ ਪੁਲਸ ਸੁਰੱਖਿਆ ਬਲ ਵੀ ਤਾਇਨਾਤ ਰਹੇਗਾ।
ਇਹ ਹੋਵੇਗਾ ਯਾਤਰਾ ਦਾ ਰਸਤਾ
ਯਾਤਰਾ ’ਤੇ ਜਾਣ ਵਾਲੇ ਰਾਮ ਭਗਤ ਗੁਰਦਾਸਪੁਰ ਦੀ ਪੁਰਾਣੀ ਦਾਣਾ ਮੰਡੀ, ਜਿਸ ਦੇ ਨੇੜੇ ਹੀ ਕੱਦਾਵਾਲਾ ਮੈਦਾਨ ਹੈ, ਵਿਖੇ ਇਕੱਠੇ ਹੋਣਗੇ। ਜਹਾਜ਼ ਚੌਕ, ਪੁਲਸ ਲਾਈਨ ਰੋਡ ਤੋਂ ਹੁੰਦੇ ਹੋਏ ਹਨੂੰਮਾਨ ਚੌਕ, ਲਾਇਬ੍ਰੇਰੀ ਚੌਕ, ਬਾਟਾ ਚੌਕ, ਨਗਰ ਕੌਂਸਲ ਚੌਕ ਤੋਂ ਹੁੰਦੀ ਹੋਈ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਦੀ ਪਰਿਕਰਮਾ ਕਰਨ ਉਪਰੰਤ ਮਾਈ ਕਾ ਮੰਦਰ ਤਾਲਾਬ ਵਿਖੇ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ : ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਤਰਨਤਾਰਨ, ਸ਼ਾਮ ਨੂੰ ਕੀਤੀ ਜਾਵੇਗੀ ਸੁੰਦਰ ਦੀਪਮਾਲਾ
ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ
ਗੁਰਦਾਸਪੁਰ ਸ਼ਹਿਰ ਦੇ ਲੋਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਸਵਾਗਤ ਲਈ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੁਰਦਾਸਪੁਰ ਸ਼ਹਿਰ ਦੇ ਲੋਕ ਵੀ ਅਯੁੱਧਿਆ ਧਾਮ ਤੋਂ ਆਈ ਭਗਵਾਨ ਸ਼੍ਰੀ ਰਾਮ ਦੀ 3 ਫੁੱਟ ਦੀ ਮੂਰਤੀ ਨੂੰ ਦੇਖਣ ਲਈ ਉਤਾਵਲੇ ਹਨ। ਪ੍ਰਬੰਧਕਾਂ ਵਿੱਚੋਂ ਦਲਜੀਤ ਕੁਮਾਰ, ਪਵਨ ਕੁਮਾਰ ਅਤੇ ਰਵੀ ਮਹਾਜਨ ਦਾ ਕਹਿਣਾ ਹੈ ਕਿ ਗੁਰਦਾਸਪੁਰ ਵਿੱਚ ਕੱਢੀ ਜਾਣ ਵਾਲੀ ਇਹ ਸ਼੍ਰੀ ਰਾਮ ਸ਼ੋਭਾ ਯਾਤਰਾ ਲੋਕਾਂ ਲਈ ਯਾਦਗਾਰੀ ਹੋਵੇਗੀ।
ਇਹ ਵੀ ਪੜ੍ਹੋ : ਭਗਵਾਨ ਸ਼੍ਰੀ ਰਾਮ ਦੀ ਭਗਤੀ ’ਚ ਰੰਗੀ ਗੁਰੂ ਨਗਰੀ, ਦੀਵੇ ਜਗਾ ਕੇ ਅੱਜ ਹੋਵੇਗਾ ਸ਼੍ਰੀ ਰਾਮ ਲੱਲਾ ਦਾ ਸਵਾਗਤ
ਲਾੜੀ ਵਾਂਗ ਸਜਿਆ ਗੁਰਦਾਸਪੁਰ
ਗੁਰਦਾਸਪੁਰ ਸ਼ਹਿਰ ਨੂੰ ਲਾੜੀ ਵਾਂਗ ਸਜਾਇਆ ਗਿਆ ਹੈ, ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਅਤੇ ਚੌਰਾਹਿਆਂ 'ਤੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਵਾਲੇ ਭਗਵੇਂ ਝੰਡੇ ਲਗਾਏ ਗਏ ਹਨ। ਜਦਕਿ ਸਨਾਤਨ ਧਰਮ ਨਾਲ ਸਬੰਧਤ ਹਰ ਵਿਅਕਤੀ ਭਗਵਾਨ ਸ਼੍ਰੀ ਰਾਮ ਦੇ ਇਸ ਪਵਿੱਤਰ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
ਸਬਜ਼ੀ ਮੰਡੀ 'ਚ ਹੋਵੇਗਾ ਵਿਸ਼ਾਲ ਪ੍ਰੋਗਰਾਮ
ਗੁਰਦਾਸਪੁਰ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਦੇ ਮੁਖੀ ਰਵੀ ਮਹਾਜਨ ਦਾ ਕਹਿਣਾ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਅਯੁੱਧਿਆ ਆਗਮਨ ਨੂੰ ਲੈ ਕੇ ਗੁਰਦਾਸਪੁਰ ਦੀ ਸਬਜ਼ੀ ਮੰਡੀ 'ਚ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਦੀ ਸਟੇਜ ਸਜਾਈ ਜਾਵੇਗੀ, ਜਿਸ ਦੇ ਨਾਲ ਸਬਜ਼ੀ ਮੰਡੀ ’ਚ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ । ਸਬਜ਼ੀ ਮੰਡੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਇਹ ਪ੍ਰੋਗਰਾਮ ਸਵੇਰੇ 5-30 ਵਜੇ ਸਬਜ਼ੀ ਮੰਡੀ ਕੰਪਲੈਕਸ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਗੁਰਦਾਸਪੁਰ ਸ਼ਹਿਰ ਦੇ ਪਤਵੰਤੇ ਵੀ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8