ਅੰਗੀਠੀ ਬਾਲ ਕੇ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ,2 ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ
Tuesday, Jan 16, 2024 - 09:32 AM (IST)
ਪਟਿਆਲਾ - ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਇੱਕ ਘਰ 'ਚ ਵੱਡਾ ਹਾਦਸਾ ਵਾਪਰਿਆ ਗਿਆ। ਇਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ। ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਨਾਂ ਦੀ ਪਤਨੀ ਤੇ ਉਨਾਂ ਦੇ ਧੀ-ਪੁੱਤਰ ਘਰ ਵਿੱਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ।
ਇਹ ਵੀ ਪੜ੍ਹੋ : 31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ
ਅਚਾਨਕ ਉਨਾਂ ਦੇ ਨਾਲ ਵੱਡਾ ਭਾਣਾ ਵਾਪਰ ਗਿਆ ਦੱਸ ਦਈਏ ਕਿ ਅੰਗੀਠੀ ਦਾ ਧੂੰਆਂ ਚੜਨ ਕਾਰਨ ਬੱਚਿਆਂ ਸਣੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਨਵਾਬ ਕੁਮਾਰ ਉਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਤੇ ਨਾਲ ਹੀ ਉਨ੍ਹਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਮਹੀਨੇ ਹੈ। ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਸ ਨੇ ਮ੍ਰਿਤਿਕ ਪਰਿਵਾਰ ਦੀ ਡੈਡ ਬਾਡੀ ਨੂੰ ਪਟਿਆਲਾ ਦੇ ਮੋਰਚੇ ਦੀ ਘਰ ਵਿਖੇ ਰਖਵਾ ਦਿੱਤਾ ਹੈ। ਜਿੱਥੇ ਉਹਨਾਂ ਦਾ ਸਵੇਰ ਚੜਦੇ ਹੀ ਪੋਸਟਮਾਰਟਮ ਹੋਵੇਗਾ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ 'ਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ : 5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!
ਇਹ ਵੀ ਪੜ੍ਹੋ : iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8