ਪਾਕਿ ਦੀ ਲਿਪੀ ''ਸ਼ਾਹਮੁਖੀ'' ਪੜ੍ਹਾਈ ਜਾਵੇਗੀ ਪੰਜਾਬ ਯੂਨੀਵਰਸਿਟੀ ''ਚ
Thursday, Mar 01, 2018 - 10:30 AM (IST)

ਇਸਲਾਮਾਬਾਦ/ਪੰਜਾਬ (ਬਿਊਰੋ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਵਿਚ ਹੋਏ ਸੈਮੀਨਾਰ ਵਿਚ ਇਕ ਪ੍ਰਸਤਾਵ ਦਿੱਤਾ। ਇਸ ਪ੍ਰਸਤਾਵ ਮੁਤਾਬਕ ਪਾਕਿਸਤਾਨ ਦੀ ਲਿਪੀ 'ਸ਼ਾਹਮੁਖੀ' ਹੁਣ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਈ ਜਾਵੇਗੀ। ਵਾਈਸ ਚਾਂਸਲਰ ਅਰੂਣ ਗ੍ਰੋਵਰ ਨੇ ਪ੍ਰਸਤਾਵ 'ਤੇ ਹਾਮੀ ਭਰਦਿਆਂ ਕਿਹਾ ਕਿ ਇਸ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਪਾਕਿਸਤਾਨ ਅਤੇ ਭਾਰਤ ਦੇ ਪਰਿਵੇਸ਼ 'ਤੇ ਡਿਫੈਂਸ ਸਟੱਡੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿਚ ਪਹੁੰਚੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਵੇਂ ਭਾਰਤ ਵਿਚ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਉਂਝ ਹੀ ਪਾਕਿਸਤਾਨ ਦੀ ਪੰਜਾਬੀ ਦੀ ਲਿਪੀ ਸ਼ਾਹਮੁਖੀ ਹੈ। ਸ਼ਾਹਮੁਖੀ ਨੂੰ ਇਸ ਲਈ ਅਪਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਭਾਰਤ ਤੋਂ ਵੱਖ ਹੋਏ ਇਤਿਹਾਸ ਨੂੰ ਸਮਝਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਾਹਮੁਖੀ ਉਰਦੂ ਵਿਭਾਗ ਵਿਚ ਪੜ੍ਹਾਈ ਜਾਵੇ। ਇਸ ਲਈ ਪੰਜ ਅਧਿਆਪਕ ਨਿਯੁਕਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਦੇ ਪੰਜਾਬ ਦਾ ਹੀ ਹਿੱਸਾ ਸੀ। ਇਸ ਦੌਰਾਨ ਭ੍ਰਿਸ਼ਟਾਚਾਰ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਹਰ ਪਾਸੇ ਭਿਸ਼ਟਾਚਾਰ ਹੈ ਪਰ ਅਸੀਂ ਆਪਣੇ ਸਿਸਟਮ ਦਾ ਸਨਮਾਨ ਕਰਦੇ ਹਾਂ। ਜਦਕਿ ਪਾਕਿਸਤਾਨ ਨੇ ਆਪਣੇ ਸਿਸਟਮ ਨੂੰ ਡੀ ਗ੍ਰੇਡ ਕਰ ਦਿੱਤਾ ਹੈ।