ਪੰਜਾਬ ’ਚ ਅਗਲੀ ਸਰਕਾਰ ਅਕਾਲੀ ਦਲ-ਬਸਪਾ ਗਠਜੋੜ ਦੀ ਬਣੇਗੀ : ਪ੍ਰੋ. ਵਲਟੋਹਾ

Monday, Dec 06, 2021 - 06:16 PM (IST)

ਭਿੱਖੀਵਿੰਡ/ਅਲਗੋਂ ਕੋਠੀ (ਅਮਨ, ਸੁਖਚੈਨ, ਭਾਟੀਆ) : ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਬਿਗਲ ਯੂਥ ਵਿੰਗ ਦੀ ਵੱਡੀ ਰੈਲੀ ਕਰਕੇ ਵਜਾ ਦਿੱਤਾ ਹੈ। ਐੱਸ. ਓ. ਆਈ. ਮਾਝਾ ਜੋਨ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਵਲੋਂ ਅਲਗੋਂ ਕੋਠੀ ਵਿਖੇ ਵੱਡੀ ਗਿਣਤੀ ’ਚ ਪਹੁੰਚੇ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਅੱਜ ਦਾ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਸਾਬਿਤ ਕਰਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਯੂਥ ਕਾਂਗਰਸ ਪਾਰਟੀ ਨੂੰ ਚੱਲਦਿਆਂ ਕਰ ਦੇਵੇਗਾ। ਉਨ੍ਹਾਂ ਨੇ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ’ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਇਸ ਵਿਧਾਇਕ ਨੇ ਸਾਡੇ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਵਾਉਣ ਤੋਂ ਇਲਾਵਾ ਹਲਕੇ ਅੰਦਰ ਹੋਰ ਕੋਈ ਵੀ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਵਲੋਂ ਜੋ ਮੇਰੇ ਵਲੋਂ ਦਿੱਤੇ ਗਏ ਨਿੱਕੇ ਜਿਹੇ ਸੱਦੇ ਸ਼ਮੂਲੀਅਤ ਕੀਤੀ ਹੈ, ਉਸ ਦਾ ਮੈਂ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਜੋ ਜ਼ਿਆਦਤੀਆਂ ਸਾਡੇ ਵਰਕਰਾਂ ਨਾਲ ਕੀਤੀਆਂ ਗਈਆਂ ਹਨ, ਉਸ ਦਾ ਸਮਾਂ ਆਉਣ ’ਤੇ ਮੂੰਹ ਤੋਡ਼ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ। ਉਨ੍ਹਾਂ ਵਲੋਂ ਅੱਜ ਪਹਿਲਕਦਮੀ ਕਰਦਿਆਂ ਜੋ ਰੈਲੀ ਵਿਚ ਵੱਡੀ ਸ਼ਮੂਲੀਅਤ ਕੀਤੀ, ਉਸ ਤੋਂ ਸਪੱਸ਼ਟ ਹੋ ਗਿਆ ਕਿ ਹਲਕਾ ਨਿਵਾਸੀ ਕਾਂਗਰਸ ਮੁਕਤ ਹੋਣ ਲਈ ਉਤਾਵਲੇ ਹਨ।

ਇਹ ਵੀ ਪੜ੍ਹੋ : ਕੀ ਬੇਰੋਜ਼ਗਾਰੀ ਭਾਜਪਾ ਦੇ ਗਲੇ ਦੀ ਹੱਡੀ ਬਣ ਸਕਦੀ ਹੈ?

PunjabKesari

ਉਨ੍ਹਾਂ ਕਾਂਗਰਸ ਪਾਰਟੀ ’ਤੇ ਵਰ੍ਹਦਿਆਂ ਕਿਹ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਹੋਂਦ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਲੋਕਾਂ ਨੂੰ ਕੁਝ ਨਹੀਂ ਦਿੱਤਾ, ਸਿਰਫ ਝੂਠੇ ਲਾਰੇ ਲਾਏ ਗਏ, ਨਾ ਕਰਜ਼ਾ ਮੁਆਫ਼ ਕੀਤਾ ਗਿਆ, ਨਾ ਹੀ ਕੋਈ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ, ਪਰ ਹੁਣ ਨਵੇਂ ਆਏ ਮੁੱਖ ਮੰਤਰੀ ਤਾਂ ਵਾਅਦੇ ਕਰਕੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ, ਜਿੱਥੇ ਵੀ ਜਾਂਦਾ ਹੈ ਉੱਥੇ ਕਹਿ ਦਿੰਦਾ ਮੈਂ ਆਵੀ ਕੰਮ ਕਰਦਾ ਰਿਹਾ, ਆਵੀ ਕੰਮ ਕਰਦਾ ਰਿਹਾ ਪਰ ਸੂਬੇ ਵਾਸਤੇ ਕੁਝ ਨਹੀਂ ਕੀਤਾ। ਅਖੀਰ ’ਚ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਕਾਂਗਰਸ ਦੇ ਝੂਠੇ ਲਾਰਿਆਂ ਵਿਚ ਨਾ ਆਉਣ ਤੇ ਅਕਾਲੀ ਦਲ ਦੀ ਹਮਾਇਤ ਕਰਕੇ ਆਉਣ ਵਾਲੀ ਸਰਕਾਰ ਅਕਾਲੀ ਦਲ ਬਸਪਾ-ਗੱਠਜੋਡ਼ ਦੀ ਬਣਨੀ ਹੈ। ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਾਬਕਾ ਸਰਪੰਚ ਬਲਜੀਤ ਸਿੰਘ ਬਿੱਲਾ ਨਵਾਂਪਿੰਡ, ਯੂਥ ਆਗੂ ਇੰਦਰਜੀਤ ਸਿੰਘ ਅਲਗੋਂ, ਸਾਬਕਾ ਸਰਪੰਚ ਮੇਜਰ ਸਿੰਘ, ਦਲਬੀਰ ਸਿੰਘ ਅਲਗੋਂ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ, ਕੌਂਸਲਰ ਰਿੰਕੂ ਧਵਨ, ਹਰਜੀਤ ਸਿੰਘ ਬਲੇਰ, ਪੀ. ਏ. ਸੰਦੀਪ ਸਿੰਘ ਸੁੱਗਾ, ਯੂਥ ਅਕਾਲੀ ਦਲ ਦੇ ਜਸਕਰਨ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਯੂਥ ਅਕਾਲੀ ਦਲ ਦੇ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਕਰਤਾਰਪੁਰ 'ਚ ਔਰਤਾਂ ਅਤੇ ਹੁਸ਼ਿਆਰਪੁਰ ’ਚ ਐੱਸ. ਸੀ. ਭਾਈਚਾਰੇ ਦੇ ਰੂਬਰੂ ਹੋਣਗੇ ‘ਆਪ’ ਸੁਪਰੀਮੋਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News