ਮੋਟਰਸਾਈਕਲ ਸਵਾਰਾਂ ਨੇ 2 ਔਰਤਾਂ ਤੋਂ ਪਰਸ ਝਪਟੇ

Monday, Apr 30, 2018 - 12:24 AM (IST)

ਮੋਟਰਸਾਈਕਲ ਸਵਾਰਾਂ ਨੇ 2 ਔਰਤਾਂ ਤੋਂ ਪਰਸ ਝਪਟੇ

ਟਾਂਡਾ ਉੜਮੁੜ,   (ਪੰਡਿਤ)-  ਅੱਜ ਦੁਪਹਿਰੇ ਜਾਜਾ ਬਾਈਪਾਸ ਦੇ ਵੱਡੇ ਅੰਡਰਪਾਸ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਔਰਤ ਕੋਲੋਂ ਪਰਸ ਝਪਟ ਲਿਆ। ਦੁਪਹਿਰ 12.30 ਵਜੇ ਵਾਪਰੀ ਇਸ ਘਟਨਾ ਵਿਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ। 
ਉਕਤ ਘਟਨਾ ਮੰਡੀ ਸਾਹਮਣੇ ਉਦੋਂ ਵਾਪਰੀ ਜਦੋਂ ਬਸਤੀ ਬਾਜ਼ੀਗਰ ਅਹੀਆਪੁਰ ਨਿਵਾਸੀ ਬਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਆਪਣੇ ਭਤੀਜੇ ਰੋਹਿਤ ਪੁੱਤਰ ਸੁਖਦੇਵ ਨਾਲ ਸਕੂਟੀ 'ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰ ਸ਼ਲਿੰਦਰ ਕੌਰ ਪਤਨੀ ਬਖਸ਼ੀਸ਼ ਸਿੰਘ ਨਿਵਾਸੀ ਸ਼ਾਹਬੂਦੀਨ (ਸੀਕਰੀ) ਨੂੰ ਉਸ ਦੇ ਪਿੰਡ ਛੱਡਣ ਜਾ ਰਹੀ ਸੀ। ਜਦੋਂ ਉਹ ਅੰਡਰਪਾਸ ਨਜ਼ਦੀਕ ਪਹੁੰਚੀਆਂ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਬਲਵਿੰਦਰ ਕੌਰ ਦਾ ਪਰਸ ਝਪਟ ਲਿਆ। ਪਰਸ ਝਪਟਣ ਦੌਰਾਨ ਤਿੰਨੋਂ ਸਕੂਟੀ ਸਵਾਰ ਸੜਕ ਵਿਚ ਡਿਗ ਗਏ, ਜਿਸ ਕਰ ਕੇ ਦੋਵਾਂ ਔਰਤਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਵੇਵਜ਼ ਹਸਪਤਾਲ ਟਾਂਡਾ 'ਚੋਂ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਝਪਟਮਾਰਾਂ ਦਾ ਸ਼ਿਕਾਰ ਬਣੀ ਬਲਵਿੰਦਰ ਕੌਰ ਨੇ ਦੱਸਿਆ ਕਿ ਪਰਸ ਵਿਚ ਲਗਭਗ ਚਾਰ ਹਜ਼ਾਰ ਰੁਪਏ, ਮੋਬਾਇਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹੁਸ਼ਿਆਰਪੁਰ, (ਅਮਰਿੰਦਰ)-ਸ਼ਹਿਰ ਦੇ ਬਹਾਦਰਪੁਰ ਮੁਹੱਲੇ ਦੇ ਨਾਲ ਲੱਗਦੇ ਸ਼ਿਵਾਜੀ ਚੌਕ ਨਜ਼ਦੀਕ ਮੋਟਰਸਾਈਕਲ ਸਵਾਰ ਝਪਟਮਾਰ ਬਹਾਦਰਪੁਰ ਦੀ ਰਹਿਣ ਵਾਲੀ ਲਲਿਤਾ ਸ਼ਰਮਾ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਿਟੀ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਬਾਜ਼ਾਰੋਂ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਅਣਪਛਾਤੇ ਝਪਟਮਾਰ ਉਸ ਦੇ ਹੱਥ 'ਚੋਂ ਪਰਸ ਖੋਹ ਮੌਕੇ ²ਤੋਂ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਝਪਟਮਾਰਾਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News