ਵਿਆਜ ’ਤੇ ਦਿੱਤਾ ਪੈਸਾ ਹੋ ਸਕਦੈ ਨੇਤਰਹੀਣ ਇੰਦਰਜੀਤ ਦੀ ਹੱਤਿਅਾ ਦਾ ਕਾਰਨ!
Saturday, Jul 28, 2018 - 03:56 AM (IST)
ਅੰਮ੍ਰਿਤਸਰ, (ਬੌਬੀ)- ਅੰਮ੍ਰਿਤਸਰ ਸ਼ਹਿਰ ਦੇ ਭੀਡ਼-ਭਾਡ਼ ਵਾਲੇ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਬਾਜ਼ਾਰ ਨੰਬਰ 5 ਦੀ ਬੰਦ ਗਲੀ ਦੇ ਅੰਦਰ ਇਕ ਨੇਤਰਹੀਣ 67 ਸਾਲ ਦਾ ਬਜ਼ੁਰਗ ਅੌਰਤ ਜੋ ਕਦੇ ਕੋਟ ਬਾਬਾ ਦੀਪ ਸਿੰਘ ਸਕੂਲ ਵਿਚ ਬੱਚਿਆਂ ਨੂੰ ਮਿਊਜ਼ਿਕ ਦੀ ਸਿਖਲਾਈ ਦਿੰਦੀ ਸੀ ਅਤੇ ਨੇਤਰਹੀਣ ਹੋਣ ਦੇ ਬਾਵਜੂਦ ਉਹ ਆਪਣੀ ਪ੍ਰਤੀਮਾ ਦਾ ਹੁਨਰ ਬੱਚਿਆਂ ਨੂੰ ਸਿਖਾਉਣ ਦੇ ਕਾਰਨ ਸਕੂਲ ਦਾ ਹਰ ਬੱਚਾ ਇੰਦਰਜੀਤ ਕੌਰ ਦੇ ਨਾਮ ਤੋਂ ਵਾਕਿਫ ਸੀ, ਜਿਨ੍ਹਾਂ ਦਾ 25 ਜੁਲਾਈ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਅਾ ਸੀ। ਹੱਤਿਅਾ ਦੇ 3 ਦਿਨ ਬਾਅਦ ਵੀ ਪੁਲਸ ਦੇ ਹੱਥ ਅਜੇ ਖਾਲੀ ਹਨ।
25 ਜੁਲਾਈ ਦੀ ਸਵੇਰੇ ਜਦੋਂ ਕੰਵਲ ਡੇਅਰੀ ’ਤੇ ਕੰਮ ਕਰਨ ਵਾਲਾ ਨੌਕਰ ਹਰ ਰੋਜ਼ ਦੀ ਤਰ੍ਹਾਂ ਗਲੀ ਵਿਚ ਦੁੱਧ ਦੇਣ ਲਈ ਆਇਆ ਤਾਂ ਉਸ ਨੇ ਇੰਦਰਜੀਤ ਕੌਰ ਦਾ ਦਰਵਾਜ਼ਾ ਖਡ਼ਕਾਇਆ ਪਰ ਕਾਫ਼ੀ ਦੇਰ ਦਰਵਾਜ਼ਾ ਕਿਸੇ ਨਾ ਖੋਲ੍ਹਿਆ ਤਾਂ ਉਸ ਨੇ ਜ਼ਬਰਦਸਤੀ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਕਿਉਂਕਿ ਕਾਫ਼ੀ ਸਾਲਾਂ ਤੋਂ ਉਹ ਉਨ੍ਹਾਂ ਨੂੰ ਦੁੱਧ ਦੇਣ ਲਈ ਆਇਆ ਕਰਦਾ ਸੀ। ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਇੰਦਰਜੀਤ ਕੌਰ ਦੀ ਬਿਸਤਰੇ ’ਤੇ ਲਾਸ਼ ਪਈ ਹੋਈ, ਉਸ ਨੂੰ ਵੇਖ ਕੇ ਉਹ ਘਬਰਾ ਗਿਆ ਤੇ ਆਸ ਪਾਸ ਦੇ ਲੋਕਾਂ ਨੂੰ ਇਸ ਘਟਨਾ ਸਬੰਧੀ ਸੂਚਿਤ ਕਰਨ ਤੋਂ ਇਲਾਵਾਂ ਉਹ ਉਸ ਦੇ ਭਰਾ ਗੁਲਜ਼ਾਰ ਸਿੰਘ ਦੇ ਘਰ ਚਲਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਇੰਦਰਜੀਤ ਕੌਰ ਬੇਹੋਸ਼ ਪਈ ਹੋਈ ਹੈ। ਇੰਦਰਜੀਤ ਕੌਰ ਦੀ ਭਾਬੀ ਜਦ ਉਸ ਦੇ ਘਰ ਗਈ ਤਾਂ ਦੇਖਿਆ ਕਿ ਇੰਦਰਜੀਤ ਕੌਰ ਦੀ ਲਾਸ਼ ਪਈ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ।
17 ਲੱਖ ਰੁਪਏ ਦਿੱਤੇ ਸੀ ਵਿਆਜ ’ਤੇ
ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ 17 ਲੱਖ ਰੁਪਏ ਵਿਆਜ ’ਤੇ ਦਿੱਤਾ ਹੋਇਆ ਸੀ, ਜਿਸਦਾ ਵਿਆਜ ਹਰ ਮਹੀਨਾ ਦਵਿੰਦਰ ਸਿੰਘ ਲਿਆਇਆ ਕਰਦਾ ਸੀ। ਕਿਹੜੇ-ਕਿਹੜੇ ਲੋਕਾਂ ਨੂੰ ਇਹ ਪੈਸਾ ਵਿਆਜ਼ ’ਤੇ ਦਿੱਤਾ ਗਿਆ ਹੈ, ਉਨ੍ਹਾਂ ਦਾ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਪਰ ਦਵਿੰਦਰ ਸਿੰਘ ਨੂੰ ਹੀ ਪਤਾ ਹੈ। ਅਜਿਹਾ ਮੰਨਿਅਾ ਜਾ ਰਿਹਾ ਹੈ ਕਿ ਹੱਤਿਅਾ ਦਾ ਕਾਰਨ ਕਿਤੇ ਵਿਅਾਜ ’ਤੇ ਦਿੱਤਾ ਪੈਸਾ ਤਾਂ ਨਹੀਂ।
ਕੌਣ ਹੈ ਬੱਬਲਾ?
ਇੰਦਰਜੀਤ ਕੌਰ ਦੇ ਕੁੱਝ ਹੀ ਦੂੁਰੀ ਵਿਚ ਕਿਰਾਏ ’ਤੇ ਰਹਿਣ ਵਾਲਾ ਬੱਬਲਾ ਘਰਾਂ ਅਤੇ ਦੁਕਾਨਾਂ ’ਤੇ ਸਫੈਦੀ ਕਰਨ ਦਾ ਕੰਮ ਕਰਦਾ ਹੈ। ਉਹ ਉਸੇ ਦਿਨ ਤੋਂ ਫਰਾਰ ਚੱਲ ਹੈ। ਪੁਲਸ ਵਲੋਂ ਜਦੋਂ ਉਸ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਕਿ ਤੁਹਾਡਾ ਪਤੀ ਕਿੱਥੇ ਹੈ ਤਾਂ ਉਸ ਨੇ ਦੱਸਿਆ ਕਿ ਪਤਾ ਨਹੀਂ ਉਹ ਕਿੱਥੇ ਗਏ ਹਨ। ਸੂਤਰਾਂ ਅਨੁਸਾਰ ਪੁਲਸ ਵੱਲੋਂ ਜਦੋਂ ਘਰ ਤੋਂ ਤਲਾਸ਼ੀ ਲਈ ਗਈ ਤਾਂ 6 ਮੋਬਾਇਲ ਫੋਨ, ਇਕ ਲੈਪਟਪ ਅਤੇ 500 ਰੁਪਏ ਦੇ ਨੋਟ ਬਰਾਮਦ ਕੀਤੇ ਜਦੋਂ ਕਿ ਉਸ ਦੀ ਪਤਨੀ ਨੇ ਕਿਹਾ ਸੀ ਕਿ ਮੇਰੇ ਕੋਲ ਕੇਵਲ 50 ਰੁਪਏ ਹੈ। ਪੁਲਸ ਵੱਲੋਂ ਉਸ ਪਤਨੀ ਨੂੰ ਹਿਰਾਸਤ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਮ੍ਰਿਤਕਾ ਦੀ ਭਾਬੀ ਦਾ ?
ਮ੍ਰਿਤਕਾ ਦੀ ਭਾਬੀ ਪਿੰਕੀ ਨੇ ਦੱਸਿਆ ਕਿ ਉਸ ਦੀ ਨਨਾਣ ਇੰਦਰਜੀਤ ਕੌਰ ਦੇ ਭਾਰੀ ਵਜ਼ਨ ਦੇ ਟੋਪਸ ਜੋ ਕਿ ਉਨ੍ਹਾਂ ਦੇ ਕੰਨਾਂ ਵਿਚ ਸਨ, ਉਨ੍ਹਾਂ ਨੂੰ ਬੇਰਹਿਮੀ ਨਾਲ ਖਿੱਚ ਕੇ ਖੋਹ ਲਏ ਗਏ ਹਨ। ਹੱਥਾਂ ਵਿਚ ਦੋ ਸੋਨੇ ਦੀਆਂ ਚੂਡ਼ੀਆਂ, ਬਾਹਾਂ ਤੇ ਸੱਟਾਂ ਦੇ ਨਿਸ਼ਾਨ, ਅਲਮਾਰੀ ਵਿਚੋਂ ਸੈਟ ਹਾਰ, ਮੁੰਦਰੀਆਂ ਅਤੇ ਨਗਦੀ ਗਾਇਬ ਸੀ।
30 ਲੱਖ ਰੁਪਏ ਮਿਲੇ ਸਨ ਸੇਵਾ ਮੁਕਤ ਹੋਣ ’ਤੇ
ਮ੍ਰਿਤਕਾ ਦੇ ਭਰਾ-ਭਰਜਾਈ ਨੇ ਦੱਸਿਆ ਕਿ ਇੰਦਰਜੀਤ ਕੌਰ ਨੌਕਰੀ ਤੋਂ ਸੇਵਾ ਮੁਕਤ ਹੋਣ ’ਤੇ 30 ਲੱਖ ਰੁਪਏ ਉਸ ਨੂੰ ਮਿਲੇ ਸਨ। ਉਨ੍ਹਾਂ ਦੀ ਸੇਵਾ ਮੁਕਤੀ ਸਾਲ 2012 ਵਿਚ ਹੋਈ ਸੀ ਅਤੇ ਉਨ੍ਹਾਂ ਦੀ ਪੈਨਸ਼ਨ 35 ਹਜ਼ਾਰ ਰੁਪਏ ਸੀ ਅਤੇ ਉਹ ਇਕੱਲੀ ਹੀ ਰਹਿੰਦੀ ਸੀ ਅਤੇ ਖਰਚ ਵੀ ਇਕੱਲੀ ਹੀ ਕਰਦੀ ਸੀ।
ਘਰ ਵਿਚ ਖਾਣਾ ਬਣਾਉਣ ਵਾਲੀ ਸੀ ਨੌਕਰਾਣੀ
ਉਸ ਦੀ ਦੇਖਭਾਲ ਖਾਣਾ ਬਣਾਉਣਾ, ਕੱਪਡ਼ੇ ਧੌਣ, ਸਫਾਈ ਆਦਿ ਦਾ ਕੰਮ ਲਈ ਸੁੱਖੀ ਨਾਮ ਦੀ ਅੌਰਤ ਨੌਕਰਾਣੀ ਸੀ, ਜੋ 2000 ਰੁਪਏ ਮਹੀਨੇ ਤੇ ਕੰਮ ਕਰਦੀ ਸੀ। ਇਸ ਦੇ ਇਲਾਵਾ ਉਨ੍ਹਾਂ ਦੀ ਇੱਕ ਸਹੇਲੀ ਦੇ ਪਤੀ ਦਵਿੰਦਰ ਸਿੰਘ ਸਨ ਜੋ ਉਨ੍ਹਾ ਦੇ ਘਰ ਆਉਦੇ ਜਾਦੇ ਸਨ।
ਇੰਦਰਜੀਤ ਕੌਰ ਦੀ ਮਾਤਾ ਦੀ ਵੀ ਹੋਈ ਸੀ ਹੱਤਿਆ
ਅੱਜ ਤੋਂ 11 ਸਾਲ ਪਹਿਲਾਂ ਇੰਨ੍ਹਾਂ ਦੀ ਮਾਤਾ ਪ੍ਰਕਾਸ਼ ਕੌਰ ਦਾ ਵੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਅਤੇ ਉਨ੍ਹਾਂ ਦੇ ਸਰੀਰ ਵਿਚ 25 ਵਾਰ ਕੀਤੇ ਸਨ, ਜਿਸ ਦੇ ਦੋਸ਼ੀ ਅੱਜ ਤੱਕ ਨਹੀਂ ਫਡ਼ੇ ਗਏ।
