ਪੇਕਿਆਂ ਤੋਂ ਨਹੀਂ ਲਿਆ ਸਕੀ 50 ਲੱਖ ਰੁਪਏ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Aug 19, 2024 - 06:58 PM (IST)

ਪੇਕਿਆਂ ਤੋਂ ਨਹੀਂ ਲਿਆ ਸਕੀ 50 ਲੱਖ ਰੁਪਏ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਫਗਵਾੜਾ (ਜਲੋਟਾ)-ਫਗਵਾੜਾ ’ਚ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਇਕ ਵਿਅੁਹਤਾ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵਿਆਹੁਤਾ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਅਤੇ ਮਜਬੂਰ ਕਰਨ ਦੇ ਦੋਸ਼ ’ਚ ਉਸ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਰਾਮ ਪੁੱਤਰ ਸਵਰਨ ਰਾਮ ਵਾਸੀ ਪਿੰਡ ਖੋਜਕੀਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਨੇ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਖ਼ੁਲਾਸਾ ਕੀਤਾ ਹੈ ਕਿ ਉਸ ਦੀ ਧੀ ਕਿਰਨਦੀਪ ਕੌਰ ਨੇ ਬੀ. ਫਾਰਮੇਸੀ ਤੱਕ ਪੜ੍ਹਾਈ ਕੀਤੀ ਸੀ। ਕਿਰਨਦੀਪ ਕੌਰ ਦਾ ਵਿਆਹ ਜੇਮਸ ਗਾਟ ਪੁੱਤਰ ਪਰਮਜੀਤ ਗਾਟ ਵਾਸੀ ਵਾਰਡ ਨੰਬਰ 4, ਜਲੋਟਾ ਨਗਰ, ਪਟੇਲ ਨਗਰ, ਫਗਵਾੜਾ ਨਾਲ ਕੀਤਾ ਹੈ।

ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼

ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਉਸ ਦਾ ਜਵਾਈ ਜੇਮਸ ਗਾਟ ਉਸ ਦੀ ਧੀ ਕਿਰਨਦੀਪ ਕੌਰ ਨਾਲ 3 ਮਹੀਨੇ ਫਗਵਾੜਾ ’ਚ ਰਿਹਾ, ਜਿਸ ਤੋਂ ਬਾਅਦ ਉਹ ਇੰਗਲੈਂਡ ਚਲਾ ਗਿਆ। ਇਸ ਤੋਂ ਬਾਅਦ ਉਸ ਦੀ ਪੁੱਤਰੀ ਨੇ ਇਕ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਜੇਮਸ ਗੁੱਟ 21 ਅਪ੍ਰੈਲ 2022 ਨੂੰ ਆਪਣੇ ਭਰਾ ਦੇ ਵਿਆਹ ਲਈ ਫਗਵਾੜਾ ਆਇਆ ਅਤੇ ਫਿਰ ਲਗਭਗ 2 ਮਹੀਨੇ ਉਸ ਦੀ ਧੀ ਨਾਲ ਘਰ ’ਚ ਰਿਹਾ। ਜੇਮਸ ਗੈਟ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਧੀ ਕਿਰਨਦੀਪ ਕੌਰ ’ਤੇ ਪੈਕੇ ਘਰੋਂ 50 ਲੱਖ ਰੁਪਏ ਲਿਆਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਦਾਅਵਾ ਕਰਦੇ ਰਹੇ ਕਿ ਜਦੋਂ ਤੱਕ ਉਹ ਇਹ ਪੈਸਾ ਨਹੀਂ ਲਿਆਉਂਦੀ, ਉਦੋਂ ਤੱਕ ਉਸ ਨੂੰ ਇੰਗਲੈਂਡ ਨਹੀਂ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ

ਇਸ ਦੌਰਾਨ ਸਹੁਰੇ ਘਰ ਦੇ ਹੋਰ ਲੋਕ ਉਸ ਦੇ ਪਤੀ ਕੋਲ ਇੰਗਲੈਂਡ ਚਲੇ ਗਏ ਅਤੇ ਉਥੇ ਰਹਿਣ ਲੱਗੇ। ਆਪਣੇ ਪੈਕੇ ਘਰੋਂ ਲੱਖਾਂ ਰੁਪਏ ਲਿਆਉਣ ਲਈ ਲਗਾਤਾਰ ਦਬਾਅ ਪਾਉਣ ਅਤੇ ਉਸ ਦੇ ਜਵਾਈ ਜੇਮਜ਼ ਗੈਟ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਧੀ ਕਿਰਨਦੀਪ ਕੌਰ ਨਾਲ ਕੀਤੇ ਜਾ ਰਹੇ ਭੈੜੇ ਵਿਵਹਾਰ ਤੋਂ ਪਰੇਸ਼ਾਨ ਹੋ ਕੇ ਹੁਣ ਉਸ ਦੀ ਪੁੱਤਰੀ ਕਿਰਨਦੀਪ ਕੌਰ ਨੇ ਜ਼ਹਿਰੀਲੀ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਬਲਵਿੰਦਰ ਰਾਮ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਮੁਲਜ਼ਮ ਪਤੀ ਜੇਮਸ ਗਾਟ, ਸਹੁਰੇ ਪਰਮਜੀਤ ਗਾਟ, ਸੱਸ ਸਰੋਜ ਬਾਲਾ, ਦਿਓਰ ਮਹਿਨੀਸ਼ ਗਾਟ, ਦਰਾਣੀ ਸੋਨੀਆ ਗਾਟ ਸਾਰੇ ਵਾਸੀ ਵਾਰਡ ਨੰਬਰ 4 ਜਲੋਟਾ ਨਗਰ ਪਟੇਲ ਨਗਰ ਫਗਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News