ਨੌਕਰਾਣੀ ਨੇ ਘਰੋਂ ''ਉਡਾਏ'' ਲੱਖਾਂ ਦੇ ਗਹਿਣੇ
Friday, Dec 22, 2017 - 02:20 AM (IST)
ਭਵਾਨੀਗੜ੍ਹ, (ਵਿਕਾਸ/ਅੱਤਰੀ)- ਝਾੜੂ-ਪੋਚਾ ਕਰਨ ਦਾ ਕੰਮ ਕਰਦੀ ਇਕ ਔਰਤ ਖਿਲਾਫ ਪੁਲਸ ਨੇ ਇਕ ਘਰ 'ਚੋਂ ਸਫਾਈ ਦੌਰਾਨ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦਾਰਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਥੰਮਣ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪੁੱਤਰ ਗੁਰਿੰਦਰ ਸਿੰਘ ਆਪਣੀ ਪਤਨੀ ਜਸਕਰਨ ਕੌਰ ਨਾਲ ਨਿਊਜ਼ੀਲੈਂਡ ਤੋਂ ਆਇਆ ਹੋਇਆ ਸੀ। ਜਿਸ ਵੇਲੇ ਉਸ ਦੀ ਨੂੰਹ ਤੇ ਲੜਕੀ ਘਰ 'ਚ ਸਨ ਤਾਂ ਉਨ੍ਹਾਂ ਦੇ ਘਰ 4 ਮਹੀਨਿਆਂ ਤੋਂ ਝਾੜੂ-ਪੋਚੇ ਦਾ ਕੰਮ ਕਰਦੀ ਰਣਜੀਤ ਕੌਰ ਨੇ ਸਫਾਈ ਕਰਦੇ ਹੋਏ ਘਰ ਵਿਚ ਰੱਖੀ ਲੋਹੇ ਦੀ ਅਲਮਾਰੀ ਨੂੰ ਚਾਬੀ ਲਾ ਕੇ ਉਸ ਵਿਚ ਪਏ ਸੋਨੇ ਦੇ ਗਹਿਣੇ (12 ਤੋਲੇ) ਚੋਰੀ ਕਰ ਲਏ, ਜਿਸ ਦਾ ਪਤਾ ਉਨ੍ਹਾਂ ਨੂੰ ਬਾਅਦ 'ਚ ਲੱਗਾ। ਉਨ੍ਹਾਂ ਉਕਤ ਔਰਤ ਨੂੰ ਘਰ ਬੁਲਾ ਕੇ ਚੋਰੀ ਸੰਬੰਧੀ ਪੁੱਛ-ਪੜਤਾਲ ਵੀ ਕੀਤੀ ਪਰ ਉਹ ਨਹੀਂ ਮੰਨੀ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਰਣਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਪਿੰਡ ਥੰਮਣ ਸਿੰਘ ਵਾਲਾ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
