ਨਗਰ ਨਿਗਮ ਚੋਣਾਂ ਦੀ ਆਹਟ ਦਰਮਿਆਨ ਕਦੇ ਵੀ ਫੁੱਟ ਸਕਦੈ ਭਾਜਪਾ ’ਚ ਧੜੇਬੰਦੀ ਦਾ ਲਾਵਾ
Sunday, Nov 26, 2023 - 03:01 PM (IST)
ਜਲੰਧਰ (ਰਾਹੁਲ)–ਲੋਕਲ ਬਾਡੀਜ਼ ਚੋਣਾਂ ਦੀ ਆਹਟ ਦਰਮਿਆਨ ਭਾਜਪਾ ਦੀ ਧੜੇਬੰਦੀ ਦਾ ਲਾਵਾ ਫੁੱਟਣ ਵਾਲਾ ਹੈ। ਮੌਜੂਦਾ ਸਮੇਂ ਵਿਚ ਜਲੰਧਰ ਜ਼ਿਲ੍ਹਾ ਭਾਜਪਾ ਵਿਚ ਜਾਰੀ ਉੱਠਕ-ਬੈਠਕ ਦੇ ਦੌਰ ਵਿਚ ਪੁਰਾਣੇ ਵਰਕਰ ਅਤੇ ਦੂਜੀਆਂ ਸਿਆਸੀ ਪਾਰਟੀਆਂ ਤੋਂ ਆਏ ਨੇਤਾ ਅਤੇ ਵਰਕਰ ਆਪਣੇ ਪੈਰ ਖੋਲ੍ਹਣ ਲੱਗੇ ਹਨ। ਉਹ ਜਲਦ ਤੋਂ ਜਲਦ ਸੱਤਾ ਦਾ ਸੁੱਖ ਲੈਣ ਦੇ ਸੁਫ਼ਨੇ ਸੰਜੋਅ ਕੇ ਹਰ ਸੰਭਵ ਅਤੇ ਅਸੰਭਵ ਤੇ ਸਾਮ, ਦਾਮ ਅਤੇ ਹੋਰ ਪ੍ਰਚੱਲਿਤ ਮਾਧਿਅਮ ਨਾਲ ਤਾਲ ਠੋਕ ਰਹੇ ਹਨ।
ਅਜਿਹੇ ਵਿਚ ਪਾਰਟੀ ਦੀ ਕੋਈ ਮਰਿਆਦਾ ਭੰਗ ਹੁੰਦੀ ਹੈ ਜਾਂ ਕਿਸੇ ਟਕਸਾਲੀ ਵਰਕਰ ਜਾਂ ਨੇਤਾ ਦੀ ਬਲੀ ਲੈਣੀ ਪਵੇ ਤਾਂ ਵੀ ਉਹ ਆਪਣਾ ਸਿੱਕਾ ਚਲਾਉਣ ਦੀ ਤਾਕ ਵਿਚ ਹੈ। ਉਨ੍ਹਾਂ ਦਾ ਸਿੱਕਾ ਚੱਲ ਪਾਉਂਦਾ ਹੈ ਜਾਂ ਖੋਟਾ ਸਾਬਿਤ ਹੁੰਦਾ ਹੈ, ਇਸ ਦੀ ਕਿਸੇ ਨੂੰ ਚਿੰਤਾ ਨਹੀਂ ਹੈ। ਅਜਿਹੇ ਵਿਚ ਕਈ ਧਾਕੜ ਸਿਆਸਤਦਾਨਾਂ ਨੇ ਬਗਲੇ ਵਾਂਗ ਮੌਨ ਧਾਰੀ ਹੋਈ ਹੈ।
ਇਹ ਵੀ ਪੜ੍ਹੋ : ਦੁੱਖ਼ਭਰੀ ਖ਼ਬਰ: 4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਹਾਂ ਬੱਚੀਆਂ ਦੀ ਮੌਤ
50 ਦੇ ਫੇਰ ’ਚ ਉਲਝੀ ਜ਼ਿਲ੍ਹਾ ਪ੍ਰਧਾਨ ਦੀ ਚੋਣ
ਨਗਰ ਨਿਗਮ ਚੋਣਾਂ ਤੋਂ ਵੀ ਵੱਡਾ ਮੁੱਦਾ ਜਲੰਧਰ ਦੇ ਨਵੇਂ ਜ਼ਿਲਾ ਪ੍ਰਧਾਨ ਦੀ ਚੋਣ ਦਾ ਬਣਿਆ ਹੋਇਆ ਹੈ। ਸਤੰਬਰ ਮਹੀਨੇ ਵਿਚ ਸੂਬਾ ਟੀਮ ਦੇ ਗਠਨ ਤੋਂ ਹੀ ਸੂਬਾ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਣ ਦਾ ਮਾਮਲਾ ਹੁਣ ਸੂਬਾ ਟੀਮ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਨਵਾਂ ਜ਼ਿਲ੍ਹਾ ਪ੍ਰਧਾਨ 50 ਤੋਂ ਘੱਟ ਜਾਂ 50 ਤੋਂ ਜ਼ਿਆਦਾ ਉਮਰ ਵਾਲਾ ਹੋਵੇ ਜਾਂ ਭਾਜਪਾ ਦੇ ਟਕਸਾਲੀ ਵਰਕਰਾਂ ਵਿਚੋਂ ਹੋਵੇ ਜਾਂ ਦੂਸਰੀਆਂ ਸਿਆਸੀ ਪਾਰਟੀਆਂ ਵਿਚੋਂ ਆਵੇ, ਵਰਕਰਾਂ ਜਾਂ ਨੇਤਾਵਾਂ ’ਤੇ ਵਿਸ਼ਵਾਸ ਜਤਾਇਆ ਜਾਵੇ। ਭਾਜਪਾ ਪੰਜਾਬ ਟੀਮ ਦੇ ਨਵ-ਗਠਨ ਉਪਰੰਤ ਜ਼ਿਆਦਾਤਰ ਟਕਸਾਲੀ ਨੇਤਾ ਦੱਬੀ ਆਵਾਜ਼ ਵਿਚ ਆਪਣਾ ਵਿਰੋਧ ਵੀ ਜਤਾ ਰਹੇ ਹਨ ਪਰ ਹੁਣ ਦੋਬਾਰਾ ਜ਼ਿਲ੍ਹਾ ਪੱਧਰੀ ਫੇਰਬਦਲ ਵਿਚ ਕਈ ਕੇਂਦਰੀ ਸਰਕਾਰ ਅਤੇ ਸੰਗਠਨ ਵਿਚ ਉੱਚ ਸਥਾਨ ’ਤੇ ਭਾਜਪਾ ਨੇਤਾਵਾਂ ਦੇ ਨਾਲ-ਨਾਲ ਭਾਜਪਾ ਦੇ ਹੋਰ ਸੰਗਠਨਾਂ ਦੇ ਉੱਚ ਅਹੁਦੇਦਾਰ ਵੀ ਆਪਣੇ ਚਹੇਤਿਆਂ ਨੂੰ ਐਡਜਸਟ ਕਰਵਾਉਣ ਲਈ ਆਪਣੀ ਸਰਗਰਮੀ ਲਗਾਤਾਰ ਬਣਾ ਰਹੇ ਹਨ।
ਕਈ ਸੂਬਾ ਟੀਮ ਦੇ ਅਹੁਦੇਦਾਰ ਜ਼ਿਲੇ ਵਿਚ ਵੱਡੇ ਫੇਰਬਦਲ ਦੀ ਤਾਕ ’ਚ
ਕਾਂਗਰਸ, ਅਕਾਲੀ ਦਲ, ਬਸਪਾ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਏ ਨੇਤਾ ਵੀ ਜ਼ਿਲਾ ਪ੍ਰਧਾਨ ਬਣਨ ਦੀ ਦੌੜ ਵਿਚ ਸ਼ਾਮਲ ਹਨ। ਕਈ ਨੌਜਵਾਨ ਨੇਤਾ ਅਤੇ ਨੇਤਾਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਆਪਣੇ ਆਕਾਵਾਂ ਦੇ ਮਾਰਗਦਰਸ਼ਨ ਵਿਚ ਸਰਗਰਮ ਹੋ ਰਹੇ ਹਨ। ਇਥੋਂ ਤਕ ਕਿ ਕਈ ਮੋਰਚਿਆਂ ਵਿਚ ਆਪਣਾ ਅਹੁਦਾ ਛੱਡ ਕੇ ਜ਼ਿਲਾ ਪ੍ਰਧਾਨ ਬਣਨ ਦੀ ਵੀ ਤਾਕ ਵਿਚ ਹਨ। ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਹਰ ਸੰਭਵ ਹੱਥਕੰਡਾ ਅਪਣਾ ਰਹੇ ਹਨ। ਦੂਜੇ ਪਾਸੇ ਜ਼ਿਲਾ ਟੀਮ ਵਿਚ ਸ਼ਾਮਲ ਕਈ ਅਹੁਦੇਦਾਰ ਆਪਣੀ ਤਰੱਕੀ ਦੀ ਇੱਛਾ ਨਾਲ ਸੂਬਾ ਟੀਮ ਦੇ ਨਾਲ-ਨਾਲ ਆਪਣੇ-ਆਪਣੇ ਆਕਾਵਾਂ ਦੇ ਮਨੋਬਲ ਵਿਚ ਵੀ ਕੋਈ ਕਮੀ ਨਹੀਂ ਛੱਡ ਰਹੇ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਭੇਜਣ ਲਈ ਫੜਾ 'ਤਾ ਨਕਲੀ ਵੀਜ਼ਾ ਤੇ ਆਫਰ ਲੇਟਰ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼
ਜਾਤੀ ਸਮੀਕਰਨ ਦੀ ਆੜ ’ਚ ਖੁਦ ਦੀ ਦਾਅਵੇਦਾਰੀ ਜਤਾਉਣ ਵਾਲੇ ਵੀ ਹੋਏ ਸਰਗਰਮ
ਭਾਜਪਾ ਪੰਜਾਬ ਟੀਮ ਵਿਚ ਅਹੁਦਾ ਮੁਕਤ ਹੋਏ ਕਈ ਭਾਜਪਾ ਨੇਤਾ ਅਤੇ ਦੂਜੀਆਂ ਸਿਆਸੀ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਲ ਹੋਏ ਨੇਤਾ ਅਤੇ ਵਰਕਰ ਹੁਣ ਜਾਤੀ ਸਮੀਕਰਨ ਦੀ ਆੜ ਵਿਚ ਖੁਦ ਦੀ ਦਾਅਵੇਦਾਰੀ ਜਤਾਉਣ ਲਈ ਸਰਗਰਮ ਹੋ ਰਹੇ ਹਨ। ਇਸ ਵਿਚ ਸਹਿਜਧਾਰੀ ਅਤੇ ਕੇਸਾਧਾਰੀ ਸਾਬਕਾ ਵਿਧਾਇਕ ਵੀ ਸ਼ਾਮਲ ਹੋ ਗਏ ਹਨ, ਜੋ ਹੁਣ ਖੁਦ ਜਾਂ ਆਪਣੇ ਚਹੇਤੇ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਵੱਖ-ਵੱਖ ਸਮਾਜਿਕ, ਜਾਤੀਗਤ, ਧਾਰਮਿਕ, ਵਪਾਰਕ, ਸਵੈਮ-ਸੇਵੀ ਸੰਗਠਨਾਂ ਦੀ ਆੜ ਵਿਚ ਆਪਣੀਆਂ-ਆਪਣੀਆਂ ਗੋਟੀਆਂ ਫਿੱਟ ਕਰ ਰਹੇ ਹਨ। ਸੂਬਾ, ਜ਼ਿਲ੍ਹਾ ਪੱਧਰੀ ਵਿੰਗਾਂ ਅਤੇ ਮੋਰਚਿਆਂ ਵਿਚ ਉੱਚ ਜ਼ਿੰਮੇਵਾਰੀ ਨਿਭਾਅ ਚੁੱਕੇ 50 ਸਾਲ ਤੋਂ ਘੱਟ ਉਮਰ ਵਾਲੇ ਸਾਬਕਾ ਅਹੁਦੇਦਾਰ ਵੀ ਆਪਣੀ ਨਿਯੁਕਤੀ ਨੂੰ ਯਕੀਨੀ ਬਣਾਉਣ ਲਈ ਨਵ-ਗਠਿਤ ਸੂਬਾ ਟੀਮ ਵਿਚ ਸ਼ਾਮਲ ਅਹੁਦੇਦਾਰਾਂ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾ ਰਹੇ ਹਨ।
ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।