ਕਾਲੇਕੇ ਦੀ ਕਲੱਬ ਨੇ ਪਿੰਡ ਦੀਆਂ ਗਲੀਆਂ ''ਚੋਂ ਹਨੇਰਾ ਕੀਤਾ ਦੂਰ

02/16/2018 3:16:37 AM

ਬਾਘਾਪੁਰਾਣਾ, (ਚਟਾਨੀ)-  ਪਿੰਡ ਕਾਲੇਕੇ ਦੀ ਐੱਨ. ਆਰ. ਆਈ. ਏਕਤਾ ਕਲੱਬ ਦੇ ਸਮੂਹ ਉੱਦਮੀਆਂ ਨੇ ਹੰਭਲਾ ਮਾਰਦਿਆਂ ਪਿੰਡ ਦੀਆਂ ਹਨੇਰੇ 'ਚ ਡੁੱਬੀਆਂ ਗਲੀਆਂ ਨੂੰ ਰੁਸ਼ਨਾਇਆ। ਕਲੱਬ ਕਾਰਕੁੰਨਾਂ ਨੇ ਕਿਹਾ ਕਿ ਪਿੰਡ ਦੀਆਂ ਵੱਖ-ਵੱਖ ਗਲੀਆਂ ਅਤੇ ਚੌਰਾਹਿਆਂ 'ਚ 80 ਨਵੀਆਂ ਟਿਊਬਾਂ ਲਾਈਆਂ ਗਈਆਂ ਹਨ ਅਤੇ ਵੱਖ-ਵੱਖ ਸਮਾਜ ਸੇਵੀ ਲੋਕਾਂ ਨੇ ਇਨ੍ਹਾਂ ਟਿਊਬਾਂ ਵਾਸਤੇ ਲੋੜੀਂਦੇ ਬਿਜਲੀ ਕੁਨੈਕਸ਼ਨ ਦੀ ਮੂਹਰੇ ਹੋ ਕੇ ਪੇਸ਼ਕਸ਼ ਕੀਤੀ ਹੈ। ਕਲੱਬ ਨੇ ਦੱਸਿਆ ਕਿ ਪਿੰਡ ਦੇ ਵਿਦੇਸ਼ਾਂ 'ਚ ਵੱਸੇ ਪਰਿਵਾਰਾਂ ਨੇ ਸਟਰੀਟ ਲਾਈਟਾਂ ਦੇ ਖਰਚੇ ਦਾ ਬੋਝ ਸਹਿਣ ਕੀਤਾ ਹੈ, ਜਦਕਿ ਸਮੂਹ ਮੈਂਬਰਾਂ ਨੇ ਟਿਊਬਾਂ ਲਾਉਣ ਦਾ ਕਾਰਜ ਆਪਣੇ ਹਥੀਂ ਨੇਪਰੇ ਚਾੜ੍ਹਿਆ। ਲੋਕਾਂ ਨੇ ਕਲੱਬ ਦੇ ਸਮੂਹ ਕਾਰਕੁੰਨਾਂ ਤੋਂ ਇਲਾਵਾ ਪ੍ਰਵਾਸੀ ਪਰਿਵਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਿਨ੍ਹਾਂ ਵੱਲੋਂ ਆਪਣੀ ਕਿਰਤ 'ਚੋਂ ਲੋਕ ਭਲਾਈ ਦੇ ਕਾਰਜਾਂ ਲਈ ਆਰਥਿਕ ਮਦਦ ਨਿਰੰਤਰ ਭੇਜੀ ਜਾ ਰਹੀ ਹੈ।


Related News