Diagnostic ਸੈਂਟਰ ਬਾਹਰ ਖ਼ਤਰਨਾਕ ਗੈਂਗ ਦੇ ਗੁਰਗਿਆਂ ਨੇ ਚਲਾਈਆਂ ਗੋਲੀਆਂ, ਚਿੱਠੀ 'ਚ ਦਿੱਤੀ ਵੱਡੀ ਧਮਕੀ

Saturday, Jul 20, 2024 - 03:48 PM (IST)

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਪੁਲਸ ਥਾਣੇ ਨੇੜੇ ਇਕ ਡਾਇਗਨੋਸਟਿਕ ਸੈਂਟਰ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਥਿਤ ਕੌਸ਼ਲ ਚੌਧਰੀ ਗੈਂਗ ਦੇ ਗੁਰਗੇ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦਾ Alert, ਸੂਬਾ ਵਾਸੀਆਂ ਲਈ ਜਾਰੀ ਹੋਈ ਚਿਤਾਵਨੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

PunjabKesari

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਗੋਲੀ ਚਲਾਉਣ ਵਾਲੇ ਮੋਟਰਸਾਈਕਲ 'ਤੇ ਆਏ ਸਨ। ਉਨ੍ਹਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ, ਜੋ ਇਕ ਡਾਇਗਨੋਸਟਿਕ ਸੈਂਟਰ ਦੀ ਰਿਸੈਪਸ਼ਨ 'ਤੇ ਇੱਕ ਧਮਕੀ ਭਰੀ ਚਿੱਠੀ ਦੇ ਕੇ ਨਿਕਲ ਗਏ। ਚਿੱਠੀ 'ਚ ਲਿਖਿਆ ਹੈ ਕਿ ਉਹ ਕੌਸ਼ਲ ਚੌਧਰੀ ਗੈਂਗ ਵਲੋਂ ਆਏ ਹਨ।

ਇਹ ਵੀ ਪੜ੍ਹੋ : ਕੇਂਦਰ ਨੂੰ ਪੰਜਾਬ ਲਈ ਵੀ ਵਿਸ਼ੇਸ਼ ਪੈਕੇਜ ਦੇਣ ’ਤੇ ਵਿਚਾਰ ਕਰਨਾ ਚਾਹੀਦੈ : ਸਾਹਨੀ

ਜੇਕਰ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਚਿੱਠੀ 'ਤੇ ਲਿਖੇ ਵਿਦੇਸ਼ੀ ਨੰਬਰ 'ਤੇ ਕਾਲ ਕਰੋ। ਅਜਿਹਾ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਨੇ 101 ਗੋਲੀਆਂ ਚਲਾਉਣ ਧਮਕੀ ਦਿੱਤੀ। ਫਿਲਹਾਲ ਡੇਰਾਬੱਸੀ ਪੁਲਸ ਨੇ ਡਾਇਗਨੋਸਟਿਕਸ ਸੈਂਟਰ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਂਟਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News