ਪੰਜਾਬ ’ਚ ਵਧੇਗਾ ਸੀਤ ਲਹਿਰ ਅਤੇ ਸੰਘਣੇ ਕੋਹਰੇ ਦਾ ਕਹਿਰ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ
Monday, Dec 19, 2022 - 09:35 AM (IST)
ਲੁਧਿਆਣਾ (ਸਲੂਜਾ)– ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਸੀਤ ਲਹਿਰ ਦੇ ਨਾਲ ਸੰਘਣੇ ਕੋਹਰੇ ਦਾ ਕਹਿਰ ਵਧਣ ਨਾਲ ਸਰਦੀ ਦਾ ਅਹਿਸਾਸ ਪਹਿਲਾਂ ਤੋਂ ਜ਼ਿਆਦਾ ਹੋਣ ਲੱਗੇਗਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ’ਚ 3.6 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ ’ਚ 5.4, ਪਠਾਨਕੋਟ ’ਚ 6.5, ਗੁਰਦਾਸਪੁਰ ’ਚ 4, ਅੰਮ੍ਰਿਤਸਰ ’ਚ 7.9, ਫਿਰੋਜ਼ਪੁਰ ’ਚ 6 , ਫਰੀਦਕੋਟ ’ਚ 5, ਸ੍ਰੀ ਮੁਕਤਸਰ ਸਾਹਿਬ ’ਚ 5.7, ਫਰੀਦਕੋਟ ’ਚ 5, ਮੋਗਾ ’ਚ 5.5, ਨੂਰਮਹਿਲ ’ਚ 5.5, ਸਮਰਾਲਾ ’ਚ 7.2, ਮੋਹਾਲੀ ’ਚ 9, ਪਟਿਆਲਾ ’ਚ 5.6, ਹੁਸ਼ਿਆਰਪੁਰ ’ਚ 5.4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ
ਇਸ ਸਮੇਂ ਪੰਜਾਬ ’ਚ ਬਾਰਿਸ਼ ਨਾ ਹੋਣ ਕਾਰਨ ਮੌਸਮ ਦਾ ਮਿਜਾਜ਼ ਖੁਸ਼ਕ ਬਣਿਆ ਰਹੇਗਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਇਸ ਚਾਲੂ ਮਹੀਨੇ ਦੇ ਆਖ਼ਰੀ ਹਫ਼ਤੇ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਿਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲੇਗਾ।