ਪੰਜਾਬ ਵਿਧਾਨ ਸਭਾ ਦਾ ਪਹਿਲਾ ਪੇਪਰਲੈੱਸ ਇਜਲਾਸ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਮਗਰੋਂ ਕਾਰਵਾਈ ਮੁਲਤਵੀ
Friday, Oct 20, 2023 - 11:30 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਪਹਿਲੀ ਵਾਰ ਸਮੁੱਚੀ ਕਾਰਵਾਈ ਪੇਪਰਲੈੱਸ ਹੋ ਰਹੀ ਹੈ। ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ 'ਚ ਡਾ. ਮਨੋਹਰ ਸਿੰਘ ਗਿੱਲ ਸਾਬਕਾ ਮੰਤਰੀ, ਸ. ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਗੁਰਬਿੰਦਰ ਸਿੰਘ ਅਟਵਾਲ ਸਾਬਕਾ ਸੰਸਦੀ ਸਕੱਤਰ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ, ਜੈਮਲ ਸਿੰਘ ਆਜ਼ਾਦੀ ਘੁਲਾਟੀਆ, ਅਨੋਖ ਸਿੰਘ ਆਜ਼ਾਦੀ ਘੁਲਾਟੀਆ, ਦਰਸ਼ਨ ਸਿੰਘ ਆਜ਼ਾਦੀ ਘੁਲਾਟੀਆ, ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਸ਼ਹੀਦ ਸਿਪਾਹੀ ਪਰਦੀਪ ਸਿੰਘ, ਸ਼ਹੀਦ ਸਿਪਾਹੀ ਪਰਵਿੰਦਰ ਸਿੰਘ, ਸ਼ਹੀਦ ਸਿਪਾਹੀ ਤਰਨਦੀਪ ਸਿੰਘ, ਪ੍ਰੋ. ਬਲਬੀਰ ਚੰਦ ਵਰਮਾ, ਡਾ. ਅਮਰ ਸਿੰਘ ਆਜ਼ਾਦ ਅਤੇ ਗਾਇਕ ਸੁਰਿੰਦਰ ਸ਼ਿੰਦਾ ਅਤੇ ਬਾਕੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨਹੀਂ ਚੁੱਕ ਸਕੇ ਇਹ ਵੱਡਾ ਫ਼ਾਇਦਾ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਮੁੜ 12 ਵਜੇ ਵਿਧਾਨਿਕ ਕੰਮਕਾਜ ਹੋਵੇਗਾ। ਇਜਲਾਸ ਦੇ ਹੰਗਾਮੇਦਾਰ ਹੋਣ ਦੇ ਆਸਾਰ ਹਨ। ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਪਹਿਲਾਂ ਹੀ ਸਤਲੁਜ-ਯਮੁਨਾ ਨਹਿਰ, ਨਸ਼ਿਆਂ ਅਤੇ ਕਰਜ਼ੇ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾ ਲਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਵਿਧਾਨਿਕ ਕੰਮਕਾਜ ਮੁਤਾਬਕ ਬਕਾਇਦਾ ਪ੍ਰਸ਼ਨ ਕਾਲ, ਸਿਫ਼ਰ ਕਾਲ ਅਤੇ ਹੋਰ ਕੰਮਕਾਰ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8