ਕਿਸਾਨਾਂ ਨੇ ਲਾਇਆ ਬੀ. ਐੱਸ. ਐੱਫ. ਵਿਰੁੱਧ ਧਰਨਾ

Saturday, Nov 25, 2017 - 06:54 AM (IST)

ਕਿਸਾਨਾਂ ਨੇ ਲਾਇਆ ਬੀ. ਐੱਸ. ਐੱਫ. ਵਿਰੁੱਧ ਧਰਨਾ

ਖੇਮਕਰਨ, (ਗੁਰਮੇਲ, ਅਵਤਾਰ)- ਹਿੰਦ-ਪਾਕਿ ਸਰਹੱਦ ਦੇ ਆਖਰੀ ਸ਼ਹਿਰ ਖੇਮਕਰਨ ਅਤੇ ਲਾਗਲੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਤਾਰੋਂ ਪਾਰ ਜ਼ਮੀਨ 'ਤੇ ਖੇਤੀ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਬੀ. ਐੱਸ. ਐੱਫ. ਦੇ ਗਲਤ ਵਤੀਰੇ ਕਾਰਨ ਕਿਸਾਨ ਨਿਰਾਸ਼ ਹਨ। ਇਸੇ ਤਰ੍ਹਾਂ ਹੀ ਇਕ ਘਟਨਾ ਪਿੰਡ ਕਲਸ ਨੇੜੇ ਬਣੀ ਸਰਹੱਦੀ ਚੌਕੀ 'ਤੇ ਵਾਪਰੀ। ਸੁਰਜੀਤ ਸਿੰਘ ਭੂਰਾ ਮੀਤ ਪ੍ਰਧਾਨ ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਯੂਨੀਅਨ ਨੇ ਦੱਸਿਆ ਕਿ ਕਲਸ ਪੋਸਟ 'ਤੇ 14 ਬਟਾਲੀਅਨ ਬੀ. ਐੱਸ. ਐੱਫ. ਵੱਲੋਂ ਗੇਟ ਨੰਬਰ-150 'ਤੇ ਖੇਤੀ ਵਾਸਤੇ ਆਏ ਟਰੈਕਟਰ 'ਤੇ ਕਿਸਾਨਾਂ ਨੂੰ ਗੇਟਾਂ ਤੋਂ ਲੰਘਣ ਨਹੀਂ ਦਿੱਤਾ ਗਿਆ। ਕੰਪਨੀ ਕਮਾਂਡਰ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਜਿਸ 'ਤੇ ਗੁੱਸੇ ਵਿਚ ਆ ਕੇ ਸਰਹੱਦੀ ਕਿਸਾਨਾਂ ਵੱਲੋਂ ਬੀ. ਐੱਸ. ਐੱਫ. ਵਿਰੁੱਧ ਧਰਨਾ ਦਿੱਤਾ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਪਰ ਬੀ. ਐੱਸ. ਐੱਫ. ਵੱਲੋਂ ਲਗਾਤਾਰ ਕਿਸਾਨਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਡੂੰਘੀ ਚਿੰਤਾ ਵਿਚ ਵਿਖਾਈ ਦੇ ਰਹੇ ਹਨ, ਜੋ ਚਿੰਤਾ ਵਾਲਾ ਵਿਸ਼ਾ ਹੈ। ਇਸ ਮੌਕੇ ਕਾਬਲ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ, ਨਿੰਦਰ ਸਿੰਘ, ਸਤਿਨਾਮ ਸਿੰਘ, ਪ੍ਰਗਟ ਸਿੰਘ, ਰਵੇਲ ਸਿੰਘ, ਸ਼ਾਮ ਸਿੰਘ, ਰਾਮ ਸਿੰਘ, ਸੇਵਕ ਸਿੰਘ, ਕਰਨਬੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।


Related News