ਛੋਲੇ ਭਟੂਰੇ ਖਾਣ ਆਏ ਕਿਸਾਨ ਦੀ ਲੱਗੀ ਲਾਟਰੀ! ਬਣ ਗਿਆ ਕਰੋੜਪਤੀ

Monday, Jun 08, 2026 - 09:49 PM (IST)

ਛੋਲੇ ਭਟੂਰੇ ਖਾਣ ਆਏ ਕਿਸਾਨ ਦੀ ਲੱਗੀ ਲਾਟਰੀ! ਬਣ ਗਿਆ ਕਰੋੜਪਤੀ

ਨੂਰਪੁਰਬੇਦੀ (ਸੰਜੀਵ ਭੰਡਾਰੀ) : ਨੂਰਪੁਰਬੇਦੀ ਦੇ ਪਿੰਡ ਸਾਊਪੁਰ (ਬੜੀਵਾਲ) ਦੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਕਿਸਮਤ ਉਸ ਸਮੇਂ ਚਮਕ ਉੱਠੀ ਜਦੋਂ ਉਸ ਵੱਲੋਂ ਪੰਜਾਬ ਸਰਕਾਰ ਦੀ ਮਹੀਨਾਵਾਰ ਖਰੀਦੀ ਗਈ ਲਾਟਰੀ ’ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। 

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਤੇ ਨੂਰਪੁਰਬੇਦੀ ਵਿਖੇ ਛੋਲੇ-ਭਟੂਰੇ ਖਾਣ ਲਈ ਆਇਆ ਹੋਇਆ ਸੀ। ਇਸ ਦੌਰਾਨ ਉਸ ਨੂੰ ਕੁਝ ਪੈਸੇ ਖੁੱਲ੍ਹੇ ਕਰਵਾਉਣ ਦੀ ਲੋੜ ਪਈ, ਜਿਸ ਲਈ ਉਹ ਮਹਿਤਾ ਲਾਟਰੀ ਸਟਾਲ ਮੋਰਿੰਡਾ ਦੇ ਨੂਰਪੁਰਬੇਦੀ ਵਿਖੇ ਉਪ ਵਿਕਰੇਤਾ ਸ਼ੁਕਲਾ ਲਾਟਰੀ ਸਟਾਲ ’ਤੇ ਗਿਆ ਤੇ 200 ਰੁਪਏ ਦੀ ਇੱਕ ਲਾਟਰੀ ਟਿਕਟ ਖਰੀਦ ਲਈ। ਉਸ ਨੇ ਕਿਹਾ ਕਿ ਉਸ ਨੂੰ ਇਹ ਉਮੀਦ ਵੀ ਨਹੀਂ ਸੀ ਕਿ ਇਹ ਛੋਟਾ ਜਿਹਾ ਫੈਸਲਾ ਉਸ ਦੀ ਜ਼ਿੰਦਗੀ ਬਦਲ ਦੇਵੇਗਾ। 

ਡਰਾਅ ਨਿਕਲਣ ਤੋਂ ਬਾਅਦ ਲਾਟਰੀ ਸਟਾਲ ਦੇ ਮਾਲਕ ਚੰਦਰ ਪ੍ਰਕਾਸ਼ ਸ਼ੁਕਲਾ ਵੱਲੋਂ ਉਸ ਨੂੰ ਫੋਨ ਕਰਕੇ ਲਾਟਰੀ ਨਿਕਲਣ ਸਬੰਧੀ ਦੱਸਿਆ ਗਿਆ। ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਅਚਾਨਕ ਮਿਲੀ ਖੁਸ਼ੀ ਨਾਲ ਉਹ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹਨ ਅਤੇ ਉਸ ਵੱਲੋਂ ਇਨਾਮੀ ਰਾਸ਼ੀ ਦਾ ਇਸਤੇਮਾਲ ਪਰਿਵਾਰ ਦੀ ਭਲਾਈ ਅਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News