ਅੰਮ੍ਰਿਤਸਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਘੱਟ ਵਿਖਾਈ ਦਿੱਤਾ ਕੋਰੋਨਾ ਵਾਇਰਸ ਦਾ ਅਸਰ

Wednesday, Oct 07, 2020 - 04:00 PM (IST)

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਮੰਗਲਵਾਰ ਨੂੰ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਅਸਰ ਘੱਟ ਹੁੰਦਾ ਵਿਖਾਈ ਦਿੱਤਾ। ਜ਼ਿਲ੍ਹੇ 'ਚ ਪਹਿਲਾਂ ਦੇ ਮੁਕਾਬਲੇ ਜਿੱਥੇ ਇਕ ਸਰਕਾਰੀ ਡਾਕਟਰ, 2 ਏ. ਐੱਸ. ਆਈ. ਸਮੇਤ 99 ਮਾਮਲੇ ਸਾਹਮਣੇ ਆਏ, ਉਥੇ ਹੀ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ 2 ਬਜ਼ੁਰਗ ਮਰੀਜਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ 'ਚ ਕਮਿਊਨਿਟੀ ਵਾਲੇ 57 ਅਤੇ ਸੰਪਰਕ ਵਾਲੇ 42 ਹੈ । ਜਾਣਕਾਰੀ ਅਨੁਸਾਰ ਕੋਰੋਨਾ ਦੇ ਮਾਮਲਿਆਂ 'ਚ ਪਹਿਲਾਂ ਦੀ ਤਰ੍ਹਾਂ ਅੱਜ ਕੁਝ ਘੱਟ ਕੇਸ ਦਰਜ ਕੀਤੇ ਗਏ ਹਨ। ਸ਼ਹਿਰੀ ਖੇਤਰਾਂ 'ਚ ਤਾਂ ਲਗਾਤਾਰ ਟੈਸਟਿੰਗ ਦੀ ਪ੍ਰਕਿਰਿਆ ਜਾਰੀ ਹੈ ਪਰ ਦਿਹਾਤੀ ਖੇਤਰ 'ਚ ਅਜੇ ਟੈਸਟ ਸਮਰੱਥ ਮਾਤਰਾ 'ਚ ਨਹੀਂ ਹੋ ਰਹੇ ਹਨ। ਸਿਹਤ ਮਹਿਕਮੇ ਵਲੋਂ ਪੂਰੀ ਮਿਹਨਤ ਨਾਲ ਦਿਹਾਤੀ ਖੇਤਰ 'ਚ ਕੰਮ ਕੀਤਾ ਜਾ ਰਿਹਾ ਹੈ ਪਰ ਮਹਿਕਮੇ ਦੇ ਅਧਿਕਾਰੀ ਵੀ ਟੈਸਟਿੰਗ ਦੀ ਪ੍ਰਕਿਰਿਆ ਵਧਾਉਣ 'ਚ ਅਸਫਲ ਸਾਬਤ ਹੋ ਰਹੇ ਹਨ। ਜ਼ਿਲ੍ਹੇ 'ਚ ਹੁਣ ਤੱਕ ਕੁੱਲ 10,732 ਲੋਕ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 9338 ਠੀਕ ਵੀ ਹੋ ਚੁੱਕੇ ਹਨ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 164 ਠੀਕ ਹੋ ਕੇ ਘਰਾਂ ਨੂੰ ਵਾਪਸ ਵੀ ਪਰਤ ਗਏ ਹਨ। ਫਿਲਹਾਲ 995 ਦਾ ਇਲਾਜ ਜਾਰੀ ਹੈ। ਹੁਣ ਤੱਕ ਜ਼ਿਲ੍ਹੇ 'ਚ ਕੁੱਲ 399 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਹਰਿਆਣਾ 'ਚ ਕਿਸਾਨਾਂ 'ਤੇ ਸਰਕਾਰੀ ਜ਼ੁਲਮ ਦੀ ਨਿੰਦਾ

ਕੋਵਿਡ ਕੇਅਰ ਸੈਂਟਰ ਹੋਇਆ ਬੰਦ, ਹਸਪਤਾਲ 'ਚ ਭੇਜੇ ਗਏ ਮਰੀਜ਼
ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਸਿਹਤ ਮਹਿਕਮੇ ਵਲੋਂ ਜ਼ਿਲ੍ਹੇ ਦੇ ਸਰਕਾਰੀ ਮੈਰੀਟੋਰੀਅਸ ਸਕੂਲ 'ਚ ਚਲਾਏ ਜਾ ਰਹੇ ਕੋਵਿਡ ਕੇਅਰ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਂਟਰ 'ਚ ਦਾਖਲ 4 ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਸੈਂਟਰ 'ਚ ਕੰਮ ਕਰਨ ਵਾਲੇ ਕਾਰਜਕਾਰੀ ਕਰਮਚਾਰੀਆਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਪਹਿਲਾਂ ਵਾਲੀ ਪੋਸਟਿੰਗ 'ਤੇ ਕੰਮ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਮਹਿਕਮੇ ਵਲੋਂ ਕਿਹਾ ਗਿਆ ਹੈ ਸਕੂਲ 'ਚ ਕੋਈ ਵੀ ਮਰੀਜ਼ ਨੂੰ ਦਾਖਲ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਅਕਾਲ ਚਲਾਣੇ 'ਤੇ ਭਾਈ ਲੌਂਗੋਵਾਲ ਵਲੋਂ ਦੁੱਖ ਦਾ ਪ੍ਰਗਟਾਵਾ

ਕੋਰੋਨਾ ਵਾਇਰਸ ਨਾਲ ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ

ਨਾਮ ਉਮਰ         ਪਤਾ   ਹਸਪਤਾਲ         ਬਿਮਾਰੀ
ਹਰੀ ਸਿੰਘ 78 ਭਗਤਾਂ ਵਾਲਾ ਈਐਮਸੀ ਹਸਪਤਾਲ ਕੋਵਿਡ ਨਿਮੋਨਿਆ 
ਬਚਨ ਸਿੰਘ 80  ਅਜੀਤ ਨਗਰ ਸੁਲਤਾਨਵਿੰਡ ਰੋਡ ਕਾਰਪੋਰੇਟ ਹਸਪਤਾਲ ਹਾਇਪਰਟੇਂਸਨ ਅਤੇ ਹਾਰਟ ਦੀ ਸਮੱਸਿਆ


ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨਾਂ ਖਿਲਾਫ ਟ੍ਰੈਕਟਰ ਰੈਲੀਆਂ ਨੇ ਅਕਾਲੀ ਦਲ ਦੀ ਪੋਲ ਖੋਲ੍ਹੀ


Anuradha

Content Editor

Related News