ਪੰਜਾਬ 'ਚ ਸਰਕਾਰੀ ਸਕੂਲਾਂ ਦੀ PTM 'ਤੇ ਵੀ ਦਿਖੇਗਾ ਕੋਡ ਆਫ ਕੰਡਕਟ ਦਾ ਅਸਰ, 28 ਨੂੰ ਆਉਣਗੇ ਨਤੀਜੇ
Thursday, Mar 21, 2024 - 10:04 AM (IST)
ਲੁਧਿਆਣਾ (ਵਿੱਕੀ) : ਸੂਬੇ ਦੇ ਸਰਕਾਰੀ ਸਕੂਲਾਂ ’ਚ ਹੋਣ ਵਾਲੀ ਪੇਰੈਂਟਸ ਟੀਚਰਸ ਮੀਟਿੰਗ (ਪੀ. ਟੀ. ਐੱਮ.) ਇਸ ਵਾਰ ਪਿਛਲੇ 2 ਸਾਲਾਂ ਦੌਰਾਨ ਹੋਈਆਂ ਮੀਟਿੰਗਾਂ ਤੋਂ ਕੁੱਝ ਵੱਖਰੀ ਹੋਵੇਗੀ। ਇਸ ’ਚ ਨਾ ਤਾਂ ਮੁੱਖ ਮੰਤਰੀ ਮੁੱਖ ਮੰਤਰੀ ਪੁੱਜਣਗੇ ਅਤੇ ਨਾ ਹੀ ਸਿੱਖਿਆ ਮੰਤਰੀ ਜਾਂ ਹਲਕਾ ਵਿਧਾਇਕ, ਸਰਪੰਚ ਜਾਂ ਕੋਈ ਹੋਰ ਨੇਤਾ। ਇਸ ਦਾ ਕਾਰਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੱਗਾ ਕੋਡ ਆਫ ਕੰਡਕਟ ਪੂਰੀ ਤਰ੍ਹਾਂ ਇਸ ਪੀ. ਟੀ. ਐੱਮ. ’ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਨਾਬਾਲਗ ਘਰਵਾਲੀ ਨਾਲ ਸਬੰਧ ਬਣਾਉਣ ਵਾਲੇ ਪਤੀ ਦਾ ਕੇਸ ਪੁੱਜਾ ਹਾਈਕੋਰਟ, ਹੈਰਾਨ ਕਰੇਗਾ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਸਾਰੇ ਸਰਕਾਰੀ ਸਕੂਲਾਂ ’ਚ 28 ਮਾਰਚ ਨੂੰ ਪੀ. ਟੀ. ਐੱਮ. ਕਰਵਾਉਣ ਦੇ ਹੁਕਮ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਦਿੱਤੇ ਗਏ ਹਨ। ਪੇਰੈਂਟਸ ਟੀਚਰ ਮੀਟਿੰਗ ’ਚ ਸਾਰੀਆਂ ਨਾਨ-ਬੋਰਡ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 26 ਫਰਵਰੀ ਤੋਂ 15 ਮਾਰਚ ਤੱਕ ਸੂਬੇ ਦੇ ਸਾਰੇ ਸਕੂਲਾਂ (ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ) ’ਚ ਨਾਨ-ਬੋਰਡ ਕਲਾਸਾਂ ਪਹਿਲੀ ਤੋਂ ਚੌਥੀ, 6ਵੀਂ, 7ਵੀਂ, 9ਵੀਂ ਅਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਈਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਅੰਮ੍ਰਿਤਸਰ 'ਚ ਲਗਾਤਾਰ ਚੌਥੀ ਵਾਰ ਚਿਹਰਾ ਬਦਲੇਗੀ ਭਾਜਪਾ, ਕਾਂਗਰਸ ਵੀ ਪਿੱਛੇ ਨਹੀਂ
ਇਸ ਸਬੰਧੀ ਪਹਿਲਾਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਸੀ ਕਿ ਸਾਰੇ ਸਕੂਲਾਂ ਵੱਲੋਂ 20 ਮਾਰਚ ਤੱਕ ਆਪਣਾ ਨਤੀਜਾ ਤਿਆਰ ਕੀਤਾ ਜਾਵੇਗਾ। ਹੁਣ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ, ਵਿਦਿਆਰਥੀਆਂ ਦੀ ਪਰਫਾਰਮੈਂਸ, ਉਨ੍ਹਾਂ ਦੀ ਹਾਜ਼ਰੀ ਅਤੇ ਵਿਦਿਆਰਥੀਆਂ ਦੀਆਂ ਹੋਰ ਪ੍ਰਾਪਤੀਆਂ ਦੇ ਸਬੰਧ ’ਚ ਮਾਪਿਆਂ ਨੂੰ ਜਾਣੂੰ ਕਰਵਾਉਣ ਲਈ 28 ਮਾਰਚ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਪੇਰੈਂਟਸ-ਟੀਚਰ ਮੀਟਿੰਗ ਕੀਤੀ ਜਾਵੇਗੀ। ਪੀ. ਟੀ. ਐੱਮ. ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਇਸ ਮੀਟਿੰਗ ’ਚ ਵੱਧ ਤੋਂ ਵੱਧ ਮਾਪਿਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਆ ਜਾਵੇਗਾ। ਉਕਤ ਮੀਟਿੰਗ ਦੌਰਾਨ ਮਾਡਲ ਕੋਡ ਆਫ ਕੰਡਕਟ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8