BSF ਦੇ ਜਵਾਨ ਨੂੰ ਮੌਤ ਦੇ ਮੂੰਹ ''ਚੋਂ ਖਿੱਚ ਲਿਆਏ ਡਾਕਟਰ, ਅੱਧ ਮਰੀ ਹਾਲਤ ''ਚ ਪਹੁੰਚਿਆ ਸੀ ਹਸਪਤਾਲ

Sunday, Aug 18, 2024 - 06:36 PM (IST)

BSF ਦੇ ਜਵਾਨ ਨੂੰ ਮੌਤ ਦੇ ਮੂੰਹ ''ਚੋਂ ਖਿੱਚ ਲਿਆਏ ਡਾਕਟਰ, ਅੱਧ ਮਰੀ ਹਾਲਤ ''ਚ ਪਹੁੰਚਿਆ ਸੀ ਹਸਪਤਾਲ

ਗੁਰਦਾਸਪੁਰ (ਗੁਰਪ੍ਰੀਤ)- ਅਕਸਰ ਹੀ ਸਰਕਾਰੀ ਡਾਕਟਰਾਂ ਦੀਆਂ ਬੇਧਿਆਨੀਆਂ ਅਤੇ ਅਣਗਹਿਲੀਆਂ ਸੁਣਨ ਵਿਚ ਆਉਂਦੀਆਂ ਹਨ ਪਰ ਕਈ ਵਾਰ ਡਾਕਟਰ ਮਰੀਜ਼ਾਂ ਲਈ ਰੱਬ ਦਾ ਰੂਪ ਬਣ ਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਮੋਹੱਬਤਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕ  BSF ਜਵਾਨ ਨੂੰ ਮੌਤ ਦੇ ਮੂੰਹੋਂ ਕੱਢ ਲਿਆਂਦਾ, ਜਿਸ ਨੂੰ ਕਿ ਕਾਮਨ ਕਰੈਤ ਨਾਮ ਦੇ ਜ਼ਹਿਰੀਲੇ ਸੱਪ ਵੱਲੋਂ ਡੰਗਿਆ ਗਿਆ ਸੀ।

ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮੁਹੱਬਤ ਪਾਲ ਸਿੰਘ ਨੇ ਦੱਸਿਆ ਕਿ BSF ਦੇ ਜਵਾਨ ਅੰਬਾਦਾਸ ਭੋਪਸੇ ਨੂੰ ਕਲਾਨੌਰ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਉਸ ਵਕਤ ਉਸ ਦੀ ਹਾਲਤ ਬਹੁਤ ਹੀ ਖ਼ਰਾਬ ਸੀ। ਉਹਨਾਂ ਦੱਸਿਆ ਕਿ ਇੱਕ ਸਮਾਂ ਰਿਹਾ ਕਿ ਮਰੀਜ਼ ਦੇ ਦਿਲ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਕਰੀਬ ਇੱਕ ਘੰਟਾ ਤੱਕ ਮਰੀਜ਼ ਨੂੰ ਸੀ. ਪੀ. ਆਰ. ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੀ. ਪੀ. ਆਰ. ਦੇਣ ਤੋਂ ਬਾਅਦ ਮਰੀਜ਼ ਦੀ ਦਿਲ ਨੇ ਇੱਕ ਵਾਰ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ BSF ਜਵਾਨ ਕੀ ਹਾਲਤ ਅੱਗੇ ਨਾਲੋਂ ਬਿਹਤਰ ਹੈ ।

ਇਹ ਵੀ ਪੜ੍ਹੋ-ਵਿਦੇਸ਼ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News