ਦਿਨ-ਰਾਤ ਦੇ ਤਾਪਮਾਨ ''ਚ ਆ ਰਿਹਾ 13 ਡਿਗਰੀ ਸੈਲਸੀਅਸ ਦਾ ਫ਼ਰਕ! ਠੰਡ ਨਾਲ ਲੋਕਾਂ ਦਾ ਹਾਲ ਹੋ ਰਿਹੈ ''ਬੇਹਾਲ''
Thursday, Jan 18, 2024 - 01:15 AM (IST)

ਜਲੰਧਰ (ਪੁਨੀਤ)– ਹਾਈਵੇ ਦੇ ਮੁਕਾਬਲੇ ਸ਼ਹਿਰ ਵਿਚ ਧੁੰਦ ਦਾ ਪ੍ਰਭਾਵ ਘੱਟ ਦਿਖਾਈ ਦੇ ਰਿਹਾ ਹੈ ਪਰ ਨਿਗਮ ਦੀ ਹੱਦ ਤੋਂ ਬਾਹਰ ਨਿਕਲਣ ’ਤੇ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਅਤੇ ਕਈ ਲੋਕ ਆਪਣੇ ਰੁਟੀਨ ਕੰਮਕਾਜ ਨੂੰ ਮੁਲਤਵੀ ਕਰਨ ਲਈ ਮਜਬੂਰ ਹੋ ਰਹੇ ਹਨ।
ਹੁਣ ਮੌਸਮ ਵਿਚ ਹੋ ਰਹੇ ਬਦਲਾਅ ਕਾਰਨ ਸਵੇਰੇ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਪਹਿਰ ਵਿਚ ਮੌਸਮ ਆਮ ਹੋਣ ਲੱਗਾ ਹੈ। ਦਿਨ-ਰਾਤ ਦੇ ਤਾਪਮਾਨ ਵਿਚ 13 ਡਿਗਰੀ ਤੋਂ ਜ਼ਿਆਦਾ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਮੌਸਮ ਵਿਚ ਬੀਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਕਾਰਨ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਕਿਉਂਕਿ ਇਹ ਅੰਤਰ ਆਮ ਜਨ-ਜੀਵਨ ਨੂੰ ਬੇਹਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ- Aviation Ministry ਨੇ ਅਪਣਾਇਆ ਸਖ਼ਤ ਰੁਖ਼! ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ ਨੂੰ ਠੋਕਿਆ ਭਾਰੀ ਜੁਰਮਾਨਾ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੁਪਹਿਰ ਨੂੰ ਧੁੱਪ ਦੌਰਾਨ ਲੋਕ ਮੋਟੇ ਕੱਪੜੇ ਘੱਟ ਪਹਿਨਦੇ ਹਨ ਅਤੇ ਸ਼ਾਮ ਨੂੰ ਕਈ ਲੋਕ ਕੱਪੜਿਆਂ ਦੀ ਗਿਣਤੀ ਵਧਾਉਣਾ ਭੁੱਲ ਜਾਂਦੇ ਹਨ, ਜੋ ਕਿ ਠੰਡ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸ਼ਾਮ ਸਮੇਂ ਘਰੋਂ ਬਾਹਰ ਜਾਣ ਵਾਲਿਆਂ ਨੂੰ ਆਪਣਾ ਬਚਾਅ ਕਰਨ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਆਲਮ ਇਹ ਹੈ ਕਿ ਆਮ ਜਨ-ਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਖਾਸ ਤੌਰ ’ਤੇ ਸੜਕ ਕਿਨਾਰੇ ਜੀਵਨ ਬਿਤਾਉਣ ਵਾਲਿਆਂ ਨੂੰ 24 ਘੰਟਿਆਂ ਅੰਦਰ ਤਾਪਮਾਨ ’ਚ 13 ਡਿਗਰੀ ਤਕ ਦੇ ਫ਼ਰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਆਮ ਤੋਂ ਕਿਤੇ ਜ਼ਿਆਦਾ ਹੈ। ਤਾਪਮਾਨ ਵਿਚ ਜੋ ਫਰਕ ਆ ਰਿਹਾ ਹੈ, ਅਜਿਹਾ ਫਰਕ ਜਨਵਰੀ ਦੇ ਮੌਸਮ ਵਿਚ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ- ਪਹਿਲਾਂ ਇਨਕਮ ਟੈਕਸ ਦਾ ਵਕੀਲ ਬਣ ਕੇ ਕੀਤੀ ਦੋਸਤੀ, ਫਿਰ ਠੱਗ ਲਏ 12 ਲੱਖ ਰੁਪਏ
ਉਥੇ ਹੀ ਘੱਟੋ-ਘੱਟ ਤਾਪਮਾਨ ਵਿਚ ਵਾਧਾ ਦਰਜ ਹੋਇਆ, ਜਿਸ ਕਾਰਨ ਰਾਤ ਦੇ ਸਮੇਂ ਠੰਡ ਵਿਚ ਹਲਕੀ ਜਿਹੀ ਰਾਹਤ ਹੋਣ ਦੀ ਉਮੀਦ ਜਾਗੀ ਹੈ। ਵੱਧ ਤੋਂ ਵੱਧ ਤਾਪਮਾਨ ਦਾ 18 ਡਿਗਰੀ ਤਕ ਰਿਕਾਰਡ ਹੋਣਾ ਭਾਰੀ ਸਰਦੀ ਵਿਚ ਰਾਹਤ ਦਿਵਾਏਗਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਸਰਦੀ ਤੋਂ ਰਾਹਤ ਦਾ ਸਿਲਸਿਲਾ ਸ਼ੁਰੂ ਹੋਵੇਗਾ। ਅਗਲੇ ਕੁਝ ਦਿਨਾਂ ਤਕ ਮੀਂਹ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਸਰਦੀ ਵਿਚ ਵੱਡੀ ਰਾਹਤ ਮਿਲਣ ਵਿਚ ਹਾਲੇ ਸਮਾਂ ਲੱਗੇਗਾ।
ਇਹ ਵੀ ਪੜ੍ਹੋ- INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8