ਜਮਹੂਰੀ ਕਿਸਾਨ ਸਭਾ ਨੇ ਐੱਸ. ਈ. ਨੂੰ ਸੌਂਪਿਆ ਮੰਗ ਪੱਤਰ

Thursday, Jun 29, 2017 - 06:28 AM (IST)

ਤਰਨਤਾਰਨ,  (ਆਹਲੂਵਾਲੀਆ)-  ਜਮਹੂਰੀ ਕਿਸਾਨ ਸਭਾ ਦਾ ਵਫਦ ਮੁਖਤਾਰ ਸਿੰਘ ਮੱਲ੍ਹਾਂ, ਦਲਜੀਤ ਸਿੰਘ ਦਿਆਲਪੁਰ, ਚਰਨਜੀਤ ਬਾਠ ਦੀ ਅਗਵਾਈ ਵਿਚ ਪਾਵਰਕਾਮ ਦੇ ਐੱਸ. ਈ. ਸਕੱਤਰ ਸਿੰਘ ਢਿੱਲੋਂ ਨੂੰ ਮਿਲਿਆ।
 ਵਫਦ ਨੇ ਆਪਣੀਆਂ ਮੰਗਾਂ ਜਿਸ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਗਰਮੀ ਦੇ ਦਿਨਾਂ 'ਚ ਆ ਰਹੀਆਂ ਮੁਸ਼ਕਿਲਾਂ, ਸੜੇ ਹੋਏ ਟਰਾਂਸਫਾਰਮਰ ਜਲਦੀ ਬਦਲੇ ਜਾਣ ਤੇ ਟਰਾਂਸਫਾਰਮਰ ਦੀ ਢੋਆ-ਢੁਆਈ ਸਰਕਾਰੀ ਗੱਡੀ 'ਤੇ ਕੀਤੇ ਜਾਣ, ਪੁਰਾਣੀਆਂ ਅਤੇ ਢਿੱਲੀਆਂ ਤਾਰਾਂ ਨੂੰ ਕੱਸਣਾ, ਸਬ ਸਟੇਸ਼ਨ ਤੋਂ ਬਰੇਕਰ ਲਗਾ ਕੇ ਬਾਬਾ ਦਲੇਰ ਸਿੰਘ ਵਾਲਾ ਫੀਡਰ ਅਤੇ ਸਾਰੇ ਖਸਤਾ ਹਾਲਤ ਜੀ. ਓ. ਸਵਿੱਚ ਤੁਰੰਤ ਬਦਲਣ, ਰਹਿੰਦੇ ਡੇਰੇ ਢਾਣੀਆਂ ਨੂੰ ਸਰਕਾਰ ਵੱਲੋਂ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਲ ਜੋੜਨਾ, ਟਿਊਬਵੈਲ ਕੁਨੈਕਸ਼ਨ ਜਲਦੀ ਦਿੱਤੇ ਜਾਣ ਆਦਿ ਬਾਰੇ ਗੱਲਬਾਤ ਕੀਤੀ ਤੇ ਮੰਗ ਪੱਤਰ ਸੌਂਪਿਆ। ਐੱਸ. ਈ. ਸਕੱਤਰ ਸਿੰਘ ਢਿੱਲੋਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਪਹਿਲ ਦੇ ਆਧਾਰ 'ਤੇ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ, ਅਜੀਤ ਸਿੰਘ ਢੋਟਾ, ਮਨਜੀਤ ਸਿੰਘ, ਬਲਵਿੰਦਰ ਫੈਲੋਕੇ, ਲੱਖਾ ਸਿੰਘ ਮੰਨਣ, ਹਰਭਜਨ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News