ਬਾਈਕ ਦੀ ਟੱਕਰ ਨਾਲ ਐਕਟਿਵਾ ਸਵਾਰ ਨੌਜਵਾਨ ਦੀ ਮੌਤ

Tuesday, Jan 02, 2018 - 04:11 AM (IST)

ਬਾਈਕ ਦੀ ਟੱਕਰ ਨਾਲ ਐਕਟਿਵਾ ਸਵਾਰ ਨੌਜਵਾਨ ਦੀ ਮੌਤ

ਚੰਡੀਗੜ, (ਸੁਸ਼ੀਲ)- ਧਨਾਸ ਦੀ ਈ. ਡਬਲਿਊ. ਐੱਸ. ਸੁਸਾਇਟੀ ਨੇੜੇ ਬਾਈਕ ਸਵਾਰ ਨੌਜਵਾਨ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲਗਦੇ ਹੀ ਐਕਟਿਵਾ ਸਵਾਰ ਨੌਜਵਾਨ ਲਹੂ-ਲਹਾਨ ਹੋ ਗਿਆ। ਪੁਲਸ ਨੇ ਉਸਨੂੰ ਪੀ. ਜੀ. ਆਈ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਤੋਗਾ ਵਾਸੀ ਕਮਲੇਸ਼ ਦੇ ਰੂਪ 'ਚ ਹੋਈ। ਸਾਰੰਗਪੁਰ ਥਾਣਾ ਪੁਲਸ ਨੇ ਬਾਈਕ ਸਵਾਰ ਚਾਲਕ ਧਨਾਸ ਵਾਸੀ ਵਿਜੇ ਦੇ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਤਨ ਹੱÎਤਿਆ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। 
ਸਾਰੰਗਪੁਰ ਥਾਣਾ ਇੰਚਾਰਜ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 9 ਵਜੇ ਕਮਲੇਸ਼ ਆਪਣੇ ਦੋਸਤ ਨਾਲ ਐਕਟਿਵਾ 'ਤੇ ਈ. ਡਬਲਿਊ. ਐੱਸ. ਕਾਲੋਨੀ ਤੋਂ ਜਾ ਰਿਹਾ ਸੀ ਕਿ ਇਸੇ ਦੌਰਾਨ ਬਾਈਕ ਸਵਾਰ ਵਿਜੇ ਨੇ ਉਸਨੂੰ ਟੱਕਰ ਮਾਰ ਦਿੱਤੀ। ਪੀ. ਸੀ. ਆਰ. ਦੀ ਜਿਪਸੀ ਤੁਰੰਤ ਉਸਨੂੰ ਪੀ. ਜੀ. ਆਈ. ਲੈ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੋਮਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


Related News