ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਗ੍ਰੀਸ ’ਚ ਮੌਤ, ਸਿਰ ’ਤੇ ਸਿਹਰਾ ਸਜਾ ਭੈਣ ਨੇ ਦਿੱਤੀ ਅੰਤਿਮ ਵਿਦਾਇਗੀ

Wednesday, Oct 04, 2023 - 06:52 PM (IST)

ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਗ੍ਰੀਸ ’ਚ ਮੌਤ, ਸਿਰ ’ਤੇ ਸਿਹਰਾ ਸਜਾ ਭੈਣ ਨੇ ਦਿੱਤੀ ਅੰਤਿਮ ਵਿਦਾਇਗੀ

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਝੂੰਗੀਆਂ (ਬੁਰਜ ਕੱਚਾ) ਦੇ ਨਿਵਾਸੀ ਦਲੀਪ ਸਿੰਘ ਦਾ ਇਕਲੌਤਾ ਪੁੱਤਰ ਅਰੁਣਦੀਪ ਸਿੰਘ (27) ਜੋ ਕਿ ਗ੍ਰੀਸ ਵਿਖੇ ਰੋਜ਼ਗਾਰ ਲਈ ਗਿਆ ਸੀ, ਉੱਥੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਰੁਣਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਚੰਗੇ ਭਵਿੱਖ ਲਈ ਗ੍ਰੀਸ ਵਿਖੇ ਰੋਜ਼ਗਾਰ ਲਈ ਗਿਆ, ਜਿੱਥੇ ਕਿ ਉਹ ਖੇਤਾਂ ਵਿਚ ਕੰਮ ਕਰਦਾ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਹ ਗ੍ਰੀਸ ਵਿਖੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਡੱਸ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ’ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਧਾਰਾ 144 ਵੀ ਲਾਗੂ

ਮਾਪਿਆਂ ਨੂੰ ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਉਸ ਵੇਲੇ ਦੱਸੀ ਗਈ ਜਦੋਂ ਅੱਜ ਉਸ ਦੀ ਮ੍ਰਿਤਕ ਦੇਹ ਦਿੱਲੀ ਏਅਰਪੋਰਟ ’ਤੇ ਪੁੱਜੀ। ਅੱਜ ਜਦੋਂ ਨੌਜਵਾਨ ਅਰੁਣਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਉੱਥੇ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ ਕਿਉਂਕਿ ਜਿੱਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਹੀ ਭੈਣ ਨੇ ਆਪਣੇ ਇਕਲੌਤੇ ਭਰਾ ਨੂੰ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ। ਅੱਜ ਪਿੰਡ ਦੇ ਸਮਸ਼ਾਨ ਘਾਟ ਵਿਚ ਅਰੁਣਦੀਪ ਸਿੰਘ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : 30 ਲੱਖ ਲਗਾ ਕੈਨੇਡਾ ਭੇਜੀ ਨੂੰਹ ਦੇ ਬਦਲੇ ਰੰਗ ਦੇਖ ਹੈਰਾਨ ਰਹਿ ਗਏ ਸਹੁਰੇ, ਨਹੀਂ ਪਤਾ ਸੀ ਦੇਖਣਾ ਪਵੇਗਾ ਇਹ ਦਿਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News