ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਭਾਖੜਾ ’ਚੋਂ ਮਿਲੀ ਲਾਸ਼, ਪਿੰਡ ਸਤੌਜ ਦਾ ਰਹਿਣ ਵਾਲਾ ਸੀ ਗੁਰਪ੍ਰੀਤ
Tuesday, Aug 29, 2023 - 06:26 PM (IST)

ਚੀਮਾ ਮੰਡੀ (ਬੇਦੀ) : ਪਿੰਡ ਸਤੌਜ ਦੇ 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਨਾਵਲਕਾਰ ਪ੍ਰਗਟ ਸਿੰਘ ਸਤੌਜ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (25 ਸਾਲ) ਪੁੱਤਰ ਬਲਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐੱਮ. ਏ. ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਸੀ ਜਿਸ ਦਾ ਡੀ. ਪੀ. ਈ. ਭਰਤੀ ’ਚ ਵੀ ਪੰਜਾਬ ’ਚੋਂ ਦੂਜਾ ਰੈਂਕ ਸੀ। ਜਿਸ ਨੂੰ ਅਗਲੇ ਦਿਨਾਂ ’ਚ ਨਿਯੁਕਤੀ ਪੱਤਰ ਮਿਲਣਾ ਸੀ। ਉਨ੍ਹਾਂ ਦੱਸਿਆ ਕਿ ਸਿਆਣਾ ਅਤੇ ਮਾਪਿਆਂ ਦਾ ਆਗਿਆਕਾਰੀ ਗੁਰਪ੍ਰੀਤ ਯੂਨੀਵਰਸਿਟੀ ਵਿਖੇ ਡੀ. ਪੀ. ਈ. ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਤਿਆਰੀ ਵੀ ਨਾਲੋ-ਨਾਲ ਕਰਵਾ ਰਿਹਾ ਸੀ।
ਇਹ ਵੀ ਪੜ੍ਹੋ : ਨਕੋਦਰ ’ਚ ਰੂਹ ਕੰਬਾਊ ਵਾਰਦਾਤ, ਕੈਨੇਡਾ ਤੋਂ ਆਏ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਪਿਓ
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ’ਚੋਂ ਹੀ ਰਾਤ ਸਮੇਂ ਉਹ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਜਿਸ ਦੀ ਪਰਿਵਾਰ, ਪਿੰਡ ਵਾਸੀਆਂ ਤੇ ਯਾਰਾਂ-ਦੋਸਤਾਂ ਨੇ ਬਹੁਤ ਭਾਲ ਕੀਤੀ ਤੇ ਉਸ ਦੀ ਖਨੌਰੀ ਤੋਂ ਅੱਗਿਓਂ ਹਰਿਆਣਾ ਦੇ ਪਿੰਡ ਲਾਗਿਓਂ ਭਾਖੜਾ ਨਹਿਰ ’ਚ ਤਰਦੀ ਲਾਸ਼ ਮਿਲੀ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਕਰਕੇ ਪਰਿਵਾਰ ਕਾਫੀ ਸਦਮੇ ’ਚ ਹੈ। ਅਜੇ ਤੱਕ ਗੁਰਪ੍ਰੀਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8