ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ''ਚ
Tuesday, Aug 15, 2017 - 01:21 AM (IST)

ਅਬੋਹਰ, (ਸੁਨੀਲ, ਰਹੇਜਾ)— ਸਥਾਨਕ ਨਗਰ ਕੌਂਸਲ ਵਿਚ ਠੇਕੇ 'ਤੇ ਕੰਮ ਕਰਦੇ ਸਫਾਈ ਸੇਵਕਾਂ ਵਲੋਂ ਦੋ ਮਹੀਨੇ ਦੀ ਤਨਖਾਹ ਨਾ ਦਿੱਤੇ ਜਾਣ ਦੇ ਵਿਰੋਧ 'ਚ ਕੀਤੀ ਗਈ ਅਣਮਿਥੇ ਸਮੇਂ ਦੀ ਹੜਤਾਲ ਅੱਜ ਚੌਥੇ ਦਿਨ 'ਚ ਪ੍ਰਵੇਸ਼ ਕਰ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਪ੍ਰਧਾਨ ਸੁਨੀਲ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਨਾ ਤਾਂ ਕਿਸੇ ਅਧਿਕਾਰੀ ਅਤੇ ਨਾ ਹੀ ਕਿਸੇ ਨੇਤਾ ਨੇ ਉਨ੍ਹਾਂ ਨਾਲ ਗੱਲ -ਬਾਤ ਕਰਕੇ ਕੋਈ ਬਿਆਨ ਦਿੱਤਾ ਹੈ। ਇਸ ਮੌਕੇ ਦੀਪਕ ਸਰਬਟਾ, ਸੁਨੀਲ, ਵਿਜੈ, ਨੀਲਮ, ਬੱਬਲੀ, ਗੌਰਵ, ਮੋਨੂੰ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਸੁਤੰਤਰਤਾ ਦਿਵਸ 'ਤੇ ਮਜਬੂਰ ਹੋ ਕੇ ਰੋਸ ਮਾਰਚ ਕੱਢਿਆ ਜਾਵੇਗਾ। ਜੇਕਰ ਇਸ ਰੋਸ ਮਾਰਚ ਦੌਰਾਨ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਤੇ ਪ੍ਰਧਾਨ ਦੀ ਹੋਵੇਗੀ। ਇਹ ਰੋਸ ਮਾਰਚ ਨਗਰ ਕੌਂਸਲ ਤੋਂ ਸ਼ੁਰੂ ਹੋ ਕੇ ਬਸ ਸਟੈਂਡ, 4 ਨੰਬਰ ਬਾਜ਼ਾਰ ਆਦਿ ਤੋਂ ਹੁੰਦਾ ਹੋਇਆ ਨਗਰ ਕੌਂਸਲ ਦਫਤਰ 'ਚ ਪ੍ਰਧਾਨ ਦਫਤਰ ਦੇ ਬਾਹਰ ਖਤਮ ਹੋਵੇਗਾ, ਜਿਥੇ ਮਟਕਾ ਫੋੜ ਮੁਜ਼ਾਹਰਾ ਕਰਨ ਉਪਰੰਤ ਪ੍ਰਧਾਨ ਦਾ ਪੁਤਲਾ ਫੂਕਿਆ ਜਾਵੇਗਾ।
ਉਨਾਂ ਕਿਹਾ ਕਿ 15 ਅਗਸਤ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ ਪਰ ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਲੋਕਾਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ। ਇਹ ਕਦਮ ਮਜਬੂਰ ਹੋ ਕੇ ਚੁੱਕਿਆ ਹੈ। ਇਸ ਮੌਕੇ ਰਾਜੂ, ਵਿਜੈ ਕੁਮਾਰ, ਪ੍ਰਵੀਣ, ਪ੍ਰੇਮ ਕੁਮਾਰ, ਸੰਜੈ, ਅਸ਼ਵਨੀ, ਨੀਲਮ, ਸੁਨੀਲ, ਗੋਪਾਲ, ਪਿੰਕੀ, ਸੀਮਾ, ਜਿਯੋਤੀ, ਮਮਤਾ, ਸੰਤੋਸ਼, ਪ੍ਰਵੀਨ, ਪ੍ਰੇਮ, ਕੌਸ਼ਲਯਾ, ਬੇਬੀ, ਲਛਮੀ, ਸੀਮਾ, ਪੁਸ਼ਪਾ, ਸੰਤਰੋ, ਨਿਰਮਲਾ, ਅੰਜਨਾ, ਸਰੋਜ, ਦੀਪਕ ਕੁਮਾਰ ਆਦਿ ਹਾਜ਼ਰ ਸਨ।