ਗਰਮ ਪਾਣੀ ''ਚ ਡਿੱਗਣ ਕਾਰਨ ਬੱਚਾ ਝੁਲਸਿਆ

02/20/2018 5:59:47 AM

ਕਪੂਰਥਲਾ, (ਮਲਹੋਤਰਾ)- ਚੁੱਲ੍ਹੇ 'ਤੇ ਰੱਖੇ ਗਰਮ ਪਾਣੀ 'ਚ ਇਕ ਛੋਟੇ ਬੱਚੇ ਦੇ ਡਿੱਗ ਕੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਸਮਾਚਾਰ ਮਿਲਿਆ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਅਜੇ (2) ਪੁੱਤਰ ਬਲਕਾਰ ਨਿਵਾਸੀ ਪਿੰਡ ਕਾਦੂਪੁਰ ਦੀ ਮਾਤਾ ਬਵਰੀ ਦੇਵੀ ਨੇ ਦਸਿਆ ਕਿ ਉਸਨੇ ਚੁੱਲ੍ਹੇ 'ਤੇ ਪਾਣੀ ਗਰਮ ਕਰਨ ਦੇ ਲਈ ਰੱਖਿਆ ਹੋਇਆ ਸੀ, ਉਸਦਾ ਬੇਟਾ ਅਜੇ ਖੇਡਦਾ-ਖੇਡਦਾ ਭਰੇ ਗਰਮ ਪਾਣੀ ਦੇ ਟੱਬ 'ਚ ਡਿੱਗ ਗਿਆ, ਜਿਸ ਨਾਲ ਉਹ ਝੁਲਸ ਗਿਆ।  


Related News