ਮੁੱਖ ਮੰਤਰੀ ਨੇ ਕੀਤੀ CMO ਅਧਿਕਾਰੀਆਂ ਦੇ ਕੰਮਕਾਰ ਦੀ ਵੰਡ

09/25/2021 11:23:46 PM

ਚੰਡੀਗੜ੍ਹ(ਰਮਨਜੀਤ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਦਫ਼ਤਰ ਵਿਚ ਤਾਇਨਾਤ ਕੀਤੇ ਗਏ ਆਪਣੇ ਅਧਿਕਾਰੀਆਂ ਦੇ ਕੰਮਕਾਰ ਦੀ ਵੰਡ ਕਰ ਦਿੱਤੀ ਹੈ। ਅਧਿਕਾਰੀਆਂ ਕੋਲ ਫਾਇਲਾਂ ਦੇ ਆਉਣ ਜਾਣ ਤੋਂ ਲੈ ਕੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਕਿ ਕੰਮਕਾਰ ਦੀ ਕੋਈ ਦੁਵਿਧਾ ਨਾ ਖੜ੍ਹੀ ਹੋਵੇ।

ਇਹ ਵੀ ਪੜ੍ਹੋ- ਜੇ ਸਿੱਧੂ ਦੇਸ਼ਧ੍ਰੋਹੀ ਸੀ ਤਾਂ ਕੈਪਟਨ ਨੂੰ CM ਰਹਿੰਦਿਆਂ ਕਰਨਾ ਚਾਹੀਦਾ ਸੀ ਅੰਦਰ : ਬਿੱਟੂ (ਵੀਡੀਓ)

ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੂੰ ਗ੍ਰਹਿ ਮਾਮਲੇ, ਜੇਲ ਅਤੇ ਨਿਆਂ, ਵਿਜੀਲੈਂਸ, ਪਰਸੋਨਲ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਵਿੱਤ ਅਤੇ ਪਲਾਨਿੰਗ, ਪ੍ਰਸ਼ਾਸਕੀ ਸੁਧਾਰ ਅਤੇ ਸੂਚਨਾ ਤਕਨੀਕ, ਪ੍ਰਸ਼ਾਸਕੀ ਸੁਧਾਰ, ਸੰਸਦੀ ਕਾਰਜ, ਸਿਹਤ ਅਤੇ ਪਰਿਵਾਰ ਭਲਾਈ, ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ, ਜਲ ਸਪਲਾਈ ਅਤੇ ਸਫਾਈ, ਅਨੁਸੂਚਿਤ ਜਾਤੀ ਅਤੇ ਪਛੜੀ ਜਾਤੀ ਕਲਿਆਣ, ਵਣ ਅਤੇ ਵਣ ਜੀਵ ਵਿਭਾਗ ਦੇ ਨਾਲ-ਨਾਲ ਕੈਬਨਿਟ ਮੈਮੋਰੰਡਮ, ਵਿਭਾਗ ਪ੍ਰਧਾਨਾਂ ਦੀਆਂ ਨਿਯੁਕਤੀਆਂ ਸਬੰਧੀ ਅਤੇ ਕੇਂਦਰ ਸਰਕਾਰ ਅਤੇ ਰਾਜਪਾਲ ਦੇ ਨਾਲ ਹੋਣ ਵਾਲੇ ਪੱਤਰ ਵਿਹਾਰ ਨਾਲ ਸਬੰਧਤ ਮਾਮਲੇ ਵੇਖਣਗੇ।

ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਖੇਤੀਬਾੜੀ-ਬਾਗਵਾਨੀ, ਪਸ਼ੂਪਾਲਣ, ਡੇਅਰੀ ਵਿਕਾਸ ਅਤੇ ਮੱਛੀਪਾਲਣ, ਰੱਖਿਆ ਸੇਵਾਵਾਂ ਕਲਿਆਣ, ਸਕੂਲ ਸਿੱਖਿਆ, ਰੁਜ਼ਗਾਰ ਸਿਰਜਣ ਅਤੇ ਟ੍ਰੇਨਿੰਗ, ਐਕਸਾਈਜ਼ ਐਂਡ ਟੈਕਸੇਸ਼ਨ, ਸਥਾਨਕ ਸਰਕਾਰ, ਬਿਜਲੀ, ਡਾਕਟਰੀ ਸਿੱਖਿਆ ਅਤੇ ਖੋਜ, ਮਾਲੀਆ, ਪੁਨਰਵਾਸ ਅਤੇ ਆਪਦਾ ਪ੍ਰਬੰਧਨ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਪ੍ਰਯਟਨ ਅਤੇ ਸੱਭਿਆਚਾਰਕ ਮਾਮਲੇ, ਲੋਕ ਨਿਰਮਾਣ, ਉੱਚ ਸਿੱਖਿਆ ਅਤੇ ਫੂਡ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਨਾਲ ਸਬੰਧਤ ਵਿਭਾਗਾਂ ਦਾ ਕੰਮਕਾਰ ਵੇਖਣਗੇ।

ਇਹ ਵੀ ਪੜ੍ਹੋ- ਰਾਜਾ ਵੜਿੰਗ ਤੇ ਗੁਰਕੀਰਤ ਕੋਟਲੀ ਨੂੰ ਮੰਤਰੀ ਬਣਾ ਕਾਂਗਰਸ ਸਰਕਾਰ ਕਰ ਰਹੀ ਹੈ ਇਨ੍ਹਾਂ ਦਾ ਬਚਾਅ : ਅਕਾਲੀ ਦਲ

ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ ਸ਼ਹਿਰੀ ਹਵਾਬਾਜ਼ੀ, ਚੋਣ, ਸਹਿਕਾਰਤਾ, ਟਰਾਂਸਪੋਰਟ, ਸੋਸ਼ਲ ਸਿਕਿਓਰਿਟੀ ਅਤੇ ਮਹਿਲਾ ਅਤੇ ਬਾਲ ਕਲਿਆਣ, ਪੇਂਡੂ ਵਿਕਾਸ ਅਤੇ ਪੰਚਾਇਤ, ਸ਼ਿਕਾਇਤ ਨਿਵਾਰਣ, ਸਿੰਚਾਈ, ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਨਾਲ ਜੁੜੇ ਕੰਮਕਾਰਾਂ ਨੂੰ ਵੇਖਣਗੇ।

ਵਧੀਕ ਪ੍ਰਮੁੱਖ ਸਕੱਤਰ ਜਤਿੰਦਰ ਜੋਰਵਾਲ ਖੇਡ ਅਤੇ ਯੁਵਾ ਮਾਮਲੇ, ਐੱਨ.ਆਰ.ਆਈ. ਮਾਮਲੇ, ਵਿਗਿਆਨ ਤਕਨੀਕ ਅਤੇ ਵਾਤਾਵਰਣ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਫ੍ਰੀਡਮ ਫਾਇਟਰਜ਼ ਵੈਲਫੇਅਰ, ਪੈਂਸ਼ਨਰਜ਼ ਵੈਲਫੇਅਰ, ਆਮ ਰਾਜ ਪ੍ਰਬੰਧ ਅਤੇ ਹੌਸਪੀਟੈਲਿਟੀ ਅਤੇ ਸੀ.ਐੱਮ.ਓ. ਦੀਆਂ ਹੋਰ ਬ੍ਰਾਂਚਾਂ ਨਾਲ ਜੁੜਿਆ ਕੰਮਕਾਰ ਵੇਖਣਗੇ।

ਵਧੀਕ ਪ੍ਰਮੁੱਖ ਸਕੱਤਰ ਸ਼ੌਕਤ ਅਹਿਮਦ ਪੱਰੇ ਮੁੱਖ ਮੰਤਰੀ ਵਲੋਂ ਕੀਤੇ ਜਾਣ ਵਾਲੇ ਪੱਤਰ ਵਿਹਾਰ, ਮੁੱਖ ਮੰਤਰੀ ਦੀਆਂ ਬੈਠਕਾਂ ਦਾ ਨਿਰਧਾਰਣ, ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਵਲੋਂ ਕੀਤੇ ਜਾਣ ਵਾਲੇ ਪੱਤਰ ਵਿਚਾਰ, ਵਿਰੋਧੀ ਧਿਰ ਨੇਤਾ ਅਤੇ ਹੋਰ ਨੇਤਾਵਾਂ ਵਲੋਂ ਮੁੱਖ ਮੰਤਰੀ ਨਾਲ ਕੀਤੇ ਜਾਣ ਵਾਲੇ ਪੱਤਰਵਿਹਾਰ ਦਾ ਕੰਮਕਾਰ ਵੇਖਣਗੇ।


Bharat Thapa

Content Editor

Related News