ਕਈ ਵਾਰ ਵਰਜਣ ’ਤੇ ਵੀ ਜਦੋਂ ਨਾ ਹਟਿਆ ਭਰਾ ਤਾਂ ਭੈਣ ਨੇ ਵੱਡਾ ਜਿਗਰਾ ਕਰਕੇ ਖੋਲ੍ਹ ਦਿੱਤੀ ਸ਼ਰਮਨਾਕ ਕਰਤੂਤ

Monday, Sep 19, 2022 - 06:26 PM (IST)

ਕਈ ਵਾਰ ਵਰਜਣ ’ਤੇ ਵੀ ਜਦੋਂ ਨਾ ਹਟਿਆ ਭਰਾ ਤਾਂ ਭੈਣ ਨੇ ਵੱਡਾ ਜਿਗਰਾ ਕਰਕੇ ਖੋਲ੍ਹ ਦਿੱਤੀ ਸ਼ਰਮਨਾਕ ਕਰਤੂਤ

ਬੀਜਾ (ਬਿਪਨ) : ਸਮਾਜ ਵਿਚ ਰਿਸ਼ਤਿਆਂ ਦੀ ਕਦਰ ਤੇ ਅਹਿਮੀਅਤ ਖ਼ਤਮ ਹੁੰਦੀ ਜਾ ਰਹੀ ਹੈ। ਖੰਨਾ ’ਚ ਤਾਏ ਦਾ ਮੁੰਡਾ ਹੀ ਆਪਣੀ ਭੈਣ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪੀੜਤ ਕੁੜੀ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਦਾ ਪੰਚਾਇਤੀ ਰਾਜ਼ੀਨਾਮਾ ਹੋ ਗਿਆ ਸੀ। ਦੋਵੇਂ ਵੱਖ-ਵੱਖ ਰਹਿਣ ਲੱਗ ਪਏ ਸਨ। ਉਹ ਆਪਣੇ ਪਿਤਾ ਨਾਲ ਰਹਿੰਦੀ ਸੀ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਦੀ ਭੂਆ ਵੀ ਕਰੀਬ 2 ਸਾਲਾਂ ਤੋਂ ਉਸ ਨਾਲ ਘਰ ’ਚ ਰਹਿੰਦੀ ਹੈ। ਉਸਦੇ ਤਾਏ ਦਾ ਘਰ ਵਾਰਡ ਨੰਬਰ 4 ’ਚ ਹੈ। ਉਹ ਕਈ ਵਾਰ ਆਪਣੇ ਤਾਏ ਦੇ ਘਰ ਚਲੀ ਜਾਂਦੀ ਸੀ ਤਾਂ ਤਾਏ ਦਾ ਮੁੰਡਾ ਉਸ ਨਾਲ ਅਸ਼ਲੀਲ ਹਰਕਤਾ ਕਰਦਾ ਸੀ। ਉਸਨੇ ਉਸਨੂੰ ਕਈ ਵਾਰ ਰੋਕਿਆ ਵੀ ਸੀ। 

ਇਹ ਵੀ ਪੜ੍ਹੋ : ਦਿਮਾਗੀ ਤੌਰ ’ਤੇ ਕਮਜ਼ੋਰ ਕੁੜੀ ਦੇ ਅਚਾਨਕ ਪੇਟ ’ਚ ਹੋਇਆ ਤੇਜ਼ ਦਰਦ, ਅਲਟਰਾ ਸਾਊਂਡ ਕਰਵਾਇਆ ਤਾਂ ਉੱਡੇ ਹੋਸ਼

ਫਰਵਰੀ 2022 ’ਚ ਇਕ ਦਿਨ ਉਹ ਰਾਤ ਨੂੰ ਆਪਣੇ ਤਾਏ ਦੇ ਘਰ ਸੁੱਤੀ ਸੀ। ਦੇਰ ਰਾਤ ਕਰੀਬ 2 ਵਜੇ ਉਸਦੇ ਤਾਏ ਦਾ ਮੁੰਡਾ ਉਸ ਕੋਲ ਆਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਕਿਸੇ ਨੂੰ ਦੱਸਣ ’ਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਉਹ ਵਕਤ ਦੀ ਮਾਰੀ ਹੋਈ ਸੀ, ਇਸ ਲਈ ਉਹ ਡਰ ਦੇ ਮਾਰੇ ਚੁੱਪ ਰਹੀ। ਇਸ ਤੋਂ ਬਾਅਦ ਉਸਦੇ ਤਾਏ ਦਾ ਮੁੰਡਾ ਉਸਨੂੰ ਡਰਾ-ਧਮਕਾ ਕੇ ਘਰ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਇਹ ਕਈ ਵਾਰ ਕੀਤਾ ਗਿਆ। ਆਖ਼ਰਕਾਰ ਜਦੋਂ ਉਸਦੇ ਤਾਏ ਦਾ ਮੁੰਡਾ ਅਜਿਹਾ ਕਰਨ ਤੋਂ ਨਾ ਹਟਿਆ ਤਾਂ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਪੁੱਤ ਨੂੰ ਵਿਦੇਸ਼ ਭੇਜਣ ਦਾ ਸੁਫ਼ਨਾ ਰਹਿ ਗਿਆ ਅਧੂਰਾ, ਏਜੰਟਾਂ ਦੇ ਜਾਲ ’ਚ ਫਸ ਠੱਗਿਆ ਗਿਆ ਥਾਣੇਦਾਰ

ਉਧਰ ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰ ਕੇ ਮੈਡੀਕਲ ਕਰਵਾਇਆ। ਮੈਡੀਕਲ ਰਿਪੋਰਟ ’ਚ ਪਤਾ ਲੱਗਾ ਕਿ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਹੋਇਆ ਹੈ। ਜਿਸ ਤੋਂ ਬਾਅਦ ਕਥਿਤ ਦੋਸ਼ੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ। ਕਥਿਤ ਦੋਸ਼ੀ ਦੀ ਭਾਲ ਜਾਰੀ ਹੈ। ਪੁਲਸ ਮੁਤਾਬਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਜਲਦੀ ਪੁਲਸ ਦੀ ਗ੍ਰਿਫਤ ’ਚ ਹੋਵੇਗਾ।

ਇਹ ਵੀ ਪੜ੍ਹੋ : ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਲੀਕ ਹੋਣ ਤੋਂ ਬਾਅਦ ਯੂਨੀਵਰਸਿਟੀ ਦੋ ਦਿਨਾਂ ਲਈ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News