ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਜਾਣੋ ਅਗਲੇ ਦਿਨਾਂ ਦਾ ਹਾਲ

02/08/2024 1:29:24 PM

ਟਾਂਡਾ ਉੜਮੁੜ- (ਪਰਮਜੀਤ ਸਿੰਘ ਮੋਮੀ)- ਹੁਸ਼ਿਆਰਪੁਰ ਵਿਖੇ ਸਵੇਰਸਾਰ ਪਏ ਕੋਹਰੇ ਅਤੇ ਗਹਿਰੀ ਧੁੰਦ ਨੇ ਇਕ ਵਾਰ ਫਿਰ ਤੋਂ ਹੱਡ ਚੀਰਵੀਂ ਠੰਡ ਦਾ ਅਹਿਸਾਸ ਕਰਵਾਇਆ ਹੈ। ਸਵੇਰੇ ਦਿਨ ਚੜ੍ਹਦਿਆਂ ਹੀ ਖੇਤਾਂ ਵਿੱਚ ਪਸਰੀ ਕੋਹਰੇ ਦੀ ਚਿੱਟੀ ਚਾਦਰ ਨੇ ਠੰਡ ਵਿੱਚ ਵਾਧਾ ਕਰਨ ਦੇ ਨਾਲ-ਨਾਲ ਤਾਪਮਾਨ ਵਿੱਚ ਗਿਰਾਵਟ ਪੈਦਾ ਕੀਤੀ ਹੈ।  ਹੱਡ ਚੀਰਵੀਂ ਠੰਡ ਕਾਰਨ ਸਵੇਰ ਸਾਰ ਸਕੂਲਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਅਤੇ ਰੋਜ਼ਾਨਾ ਹੀ ਕੰਮ ਕਾਰ 'ਤੇ ਜਾਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਸਵੇਰ ਸਮੇਂ ਕਈ ਥਾਵਾਂ 'ਤੇ ਸੰਘਣੀ ਧੁੰਦ ਵੀ ਵੇਖਣ ਨੂੰ ਮਿਲੀ, ਜਿਸ ਕਾਰਨ ਰਾਸ਼ਟਰੀ ਮਾਰਗ 'ਤੇ ਚੱਲ ਰਹੇ ਵਾਹਨਾਂ ਦੀ ਰਫ਼ਤਾਰ ਆਮ ਨਾਲੋਂ ਘੱਟ ਸੀ ਹਾਲਾਂਕਿ ਬਾਅਦ ਵਿੱਚ ਖਿੜੀ ਹੋਈ ਧੁੱਪ ਨੇ ਕੋਹਰੇ ਅਤੇ ਹੱਡ ਚੀਰਵੀਂ ਠੰਡ ਤੋਂ ਰਾਹਤ ਦਿਵਾਉਣ ਵਿੱਚ ਆਪਣਾ ਰੋਲ ਅਦਾ ਕੀਤਾ। ਮੌਸਮ ਵਿਗਿਆਨੀਆਂ ਅਨੁਸਾਰ ਅਜਿਹੇ ਹਾਲਾਤ ਅਜੇ ਹੋਰ ਕੁਝ ਦਿਨ ਤੱਕ ਜਾਰੀ ਰਹਿਣਗੇ, ਜਿਸ ਦੌਰਾਨ ਲੋਕਾਂ ਨੂੰ ਸਵੇਰੇ ਤੜਕਸਾਰ ਅਤੇ ਰਾਤ ਸਮੇਂ ਹੱਡ ਚੀਰਵੀਂ ਠੰਡ ਦਾ ਅਹਿਸਾਸ ਹੋਵੇਗਾ। ਹਾਲਾਂਕਿ ਬਸੰਤ ਦੇ ਨੇੜੇ-ਤੇੜੇ ਠੰਡ ਦਾ ਪ੍ਰਕੋਪ ਘਟ ਜਾਂਦਾ ਹੈ ਅਤੇ ਆਮ ਕਹਾਵਤ ਹੈ।

PunjabKesari

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਆਈ ਬਸੰਤ ਪਾਲਾ ਉਡੰਤ ਪਰ ਠੰਡ ਅਜੇ ਤੱਕ ਜਾਣ ਦਾ ਨਾਮ ਨਹੀਂ ਲੈ ਰਹੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਠੰਡ ਦਾ ਇਹ ਅਸਰ ਫਰਵਰੀ ਦੇ ਅੰਤ ਤੱਕ ਵੇਖਣ ਅਤੇ ਮਹਿਸੂਸ ਕਰਨ ਨੂੰ ਮਿਲੇਗਾ। ਸਵੇਰ ਅਤੇ ਸ਼ਾਮ ਸਮੇਂ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਉਧਰ ਦੂਜੇ ਪਾਸੇ ਪੈ ਰਹੀ ਇਸ ਹੱਡ ਚੀਰਵੀਂ ਠੰਡ ਤੋਂ ਆਪਣਾ ਬਚਾਓ ਕਰਨ ਲਈ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਖ਼ਾਸ ਹਦਾਇਤਾਂ ਕੀਤੀਆਂ ਗਈਆਂ ਹਨ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ  ਡੁਮਾਣਾ ਨੇ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਠੰਡ ਤੋਂ ਬਚਾਉਣ ਲਈ ਖ਼ਾਸ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿਉਂਕਿ ਅਜਿਹੀ ਠੰਡ ਬਜ਼ੁਰਗਾਂ ਅਤੇ ਬੱਚਿਆਂ 'ਤੇ ਖਾਸਾ ਅਸਰ ਵਿਖਾਉਂਦੀ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News