ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਭਾਜਪਾ ਮੰਡਲ ਪ੍ਰਧਾਨ ਮਨੋਜ਼ ਤ੍ਰਿਪਾਠੀ ਨੇ ਦਿੱਤਾ ਅਸਤੀਫਾ
Wednesday, Feb 17, 2021 - 11:12 PM (IST)
ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਨਗਰ ਕੌਂਸਲ ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੇ 21 ਉਮੀਦਵਾਰਾਂ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਭਾਜਪਾ ਦੇ ਸ਼ਹਿਰੀ ਮੰਡਲ ਪ੍ਰਧਾਨ ਐਡਵੋਕੇਟ ਮਨੋਜ ਤ੍ਰਿਪਾਠੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਇਹ ਅਸਤੀਫਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਧੂੜੀਆ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਲਈ ਨਵੇਂ ਪ੍ਰਧਾਨ ਕਾਮਯਾਬ ਹੋਣਗੇ ਅਤੇ ਉਹ ਭਾਜਪਾ ਦਾ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ।