ਅਮਰੀਕਾ ਜਾਣ ਲਈ ਮੁੰਡੇ ਨੇ ਏਜੰਟ ਨੂੰ ਦਿੱਤੇ 20 ਲੱਖ ਰੁਪਏ, ਫਿਰ ਜੱਗੋਂ ਤੇਰਵੀਂ ਹੋਈ ਘਟਨਾ ਨੇ ਉਡਾਏ ਹੋਸ਼
Sunday, Jan 15, 2023 - 06:40 PM (IST)

ਫਿਰੋਜ਼ਪੁਰ (ਮਲਹੋਤਰਾ) : ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਲਾਰਾ ਲਗਾ ਕੇ ਉਸ ਕੋਲੋਂ 20 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਦਿਲਚਸਪ ਤੱਥ ਇਹ ਹੈ ਕਿ ਦੋਸ਼ੀ ਉਕਤ ਪੈਸਿਆਂ ਦੇ ਨਾਲ ਖੁਦ ਆਸਟਰੇਲੀਆ ਚਲਾ ਗਿਆ। ਪੀੜਤ ਅਨੁਜ ਸਚਦੇਵਾ ਵਾਸੀ ਅਜ਼ਾਦੀ ਨਗਰ ਨੇ ਦਸੰਬਰ 2019 ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਸੀ ਕਿ ਉਸ ਨੇ ਅਮਰੀਕਾ ਸੈੱਟਲ ਹੋਣ ਲਈ ਵਿਨੋਦ ਕੁਮਾਰ ਵਾਸੀ ਕਾਂਸ਼ੀ ਨਗਰੀ ਨਾਲ ਸੰਪਰਕ ਕੀਤਾ ਜੋ ਦਿੱਲੀ ਗੇਟ ਵਿਚ ਜੂਸ ਦੀ ਦੁਕਾਨ ਦੇ ਨਾਲ ਟਰੈਵਲ ਏਜੰਸੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ’ਚ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚੀ, ਅਮਿਤ ਸ਼ਾਹ ਦੀ ਪਲੇਠੀ ਰੈਲੀ 29 ਨੂੰ
ਸ਼ਿਕਾਇਤ ਕਰਤਾ ਅਨੁਸਾਰ ਵਿਨੋਦ ਕੁਮਾਰ ਨੇ ਉਸ ਕੋਲੋਂ ਕੁੱਲ 30 ਲੱਖ ਰੁਪਏ ਦੀ ਮੰਗ ਕੀਤੀ ਜਿਸ ਵਿਚੋਂ 20 ਲੱਖ ਰੁਪਏ ਉਸ ਨੇ ਐਡਵਾਂਸ ਦੇ ਦਿੱਤੇ ਜਦਕਿ ਬਾਕੀ 10 ਲੱਖ ਰੁਪਏ ਅਮਰੀਕਾ ਪਹੁੰਚਣ ਤੋਂ ਬਾਅਦ ਦੇਣੇ ਤੈਅ ਹੋਏ ਸਨ। ਉਸ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਦੋਸ਼ੀ ਉਸਦੇ ਪੈਸਿਆਂ ਨਾਲ ਖੁਦ ਆਸਟਰੇਲੀਆ ਚਲਾ ਗਿਆ। ਥਾਣਾ ਸਿਟੀ ਦੇ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਵਿਨੋਦ ਕੁਮਾਰ ਖ਼ਿਲਾਫ ਧੋਖਾਧੜੀ ਅਤੇ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਗੋਲਡੀ ਬਰਾੜ ਦਾ ਕਰੀਬੀ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਵੱਡੇ ਖੁਲਾਸੇ ਹੋਣ ਦੀ ਉਮੀਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।