ਸੈਕਟਰ-48 ਸੀ ''ਚ ਵਾਪਰਿਆ ਹਾਦਸਾ, ਡੇਢ ਸਾਲਾ ਬੱਚਾ ਦੂਜੀ ਮੰਜ਼ਿਲ ਤੋਂ ਡਿਗਿਆ, ਮੌਤ

11/26/2017 12:20:32 PM


ਮੋਹਾਲੀ (ਰਾਣਾ) - ਸੈਕਟਰ-48ਸੀ ਸੀਨੀਅਰ ਸਿਟੀਜ਼ਨ ਸੁਸਾਇਟੀ ਵਿਚ ਸ਼ਨੀਵਾਰ ਨੂੰ ਦੂਜੀ ਮੰਜ਼ਿਲ ਦੀ ਰੇਲਿੰਗ ਤੋਂ ਡੇਢ ਸਾਲਾ ਬੱਚਾ ਹੇਠਾਂ ਡਿਗ ਗਿਆ, ਜਿਸ ਤੋਂ ਬਾਅਦ ਬੱਚੇ ਦੀ ਮਾਂ ਦੇ ਚੀਕ-ਚਿਹਾੜਾ ਪਾਉਣ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਬੱਚੇ ਨੂੰ ਤੁਰੰਤ ਚੁੱਕ ਕੇ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਪੀ. ਜੀ. ਆਈ. ਰੈਫਰ ਕਰ ਦਿੱਤਾ ਪਰ ਉਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਬੱਚੇ ਦੀ ਲਾਸ਼ ਨੂੰ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ । ਫੇਜ਼-11 ਥਾਣਾ ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲ ਪੀ. ਜੀ. ਆਈ. ਤੋਂ ਸੂਚਨਾ ਆਈ ਸੀ ਕਿ ਸੈਕਟਰ-48ਸੀ ਵਿਚ ਦੂਜੀ ਮੰਜ਼ਿਲ ਤੋਂ ਡਿਗ ਕੇ ਇਕ ਬੱਚੇ ਦੀ ਮੌਤ ਹੋ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।  
ਕੱਪੜੇ ਸੁਕਾ ਰਹੀ ਸੀ ਮਾਂ, ਬੱਚਾ ਰੇਲਿੰਗ ਫੜ ਕੇ ਖੜ੍ਹਾ ਸੀ। ਜਾਣਕਾਰੀ ਅਨੁਸਾਰ ਸੈਕਟਰ-48ਸੀ ਦੀ ਸੁਸਾਇਟੀ ਵਿਚ ਸ਼ਨੀਵਾਰ ਦੁਪਹਿਰ ਸਮੇਂ ਦੂਜੀ ਮੰਜ਼ਿਲ 'ਤੇ ਇਕ ਮਾਂ ਗੈਲਰੀ ਵਿਚ ਕੱਪੜੇ ਸੁਕਾ ਰਹੀ ਸੀ । ਉਸ ਦਾ ਡੇਢ ਸਾਲਾ ਬੱਚਾ ਇਆਨ ਵੀ ਨਾਲ ਹੀ ਸੀ, ਰੇਲਿੰਗ ਕਾਫੀ ਛੋਟੀ ਹੈ ਜਿਸ ਨੂੰ ਬੱਚੇ ਨੇ ਫੜਿਆ ਹੋਇਆ ਸੀ। ਅਚਾਨਕ ਖੇਡਦਾ-ਖੇਡਦਾ ਬੱਚਾ ਹੇਠਾਂ ਡਿਗ ਪਿਆ ।

ਇਕਲੌਤਾ ਪੁੱਤਰ ਸੀ 
ਗੁਆਂਢੀਆਂ ਨੇ ਦੱਸਿਆ ਕਿ ਪ੍ਰਮੋਦ ਧਵਨ ਇਕ ਹੋਟਲ ਵਿਚ ਕੰਮ ਕਰਦਾ ਹੈ । ਉਹ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਇਆਨ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ।


Related News