ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 29ਵੀਂ ਪੈਦਲ ਯਾਤਰਾ 2 ਜੂਨ ਨੂੰ ਹੋਵੇਗੀ ਰਵਾਨਾ
Monday, May 29, 2023 - 12:00 PM (IST)
ਡੇਰਾ ਬਾਬਾ ਨਾਨਕ (ਜ. ਬ.)- ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੋਸਾਇਟੀ ਬਟਾਲਾ ਦੇ ਸਹਿਯੋਗ ਨਾਲ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਮਹਾਨ ਪੈਦਲ ਯਾਤਰਾ ਮਿਤੀ 2 ਜੂਨ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਵੇਗੀ। ਇਸ ਪੈਦਲ ਯਾਤਰਾ ਸਬੰਧੀ ਸੋਸਾਇਟੀ ਵੱਲੋਂ 31 ਮਈ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ।
ਇਹ ਵੀ ਪੜ੍ਹੋ- ਵਿਧਾਇਕ ਕੁੰਵਰ ਦਾ ਹਵਾਲਾ ਦੇ ਕੇ ਸ਼ੋਅਰੂਮ ’ਚੋਂ ਲਿਆ ਸਮਾਰਟ ਫ਼ੋਨ, ਪੈਸੇ ਨਾ ਮਿਲਣ ’ਤੇ ਹੋਇਆ ਪਰਦਾਫਾਸ਼
ਇਸ ਸਬੰਧੀ ਯਾਤਰਾ ਦੇ ਮੁੱਖ ਪ੍ਰਬੰਧਕ ਡਾ. ਗੁਰਦੇਵ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਇਹ ਮਹਾਨ ਪੈਦਲ ਯਾਤਰਾ ਮਿਤੀ 2 ਜੂਨ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੇ ਅਰਦਾਸ ਕਰਨ ਉਪਰੰਤ ਸੰਤ ਮਹਾਂਪੁਰਸ਼ ਤੇ ਸਮਾਜ ਸੇਵੀ ਤੇ ਇਲਾਕੇ ਦੀਆਂ ਸੰਗਤਾਂ ਯਾਤਰਾ ਨੂੰ ਜੈਕਾਰਿਆਂ ਦੀਆਂ ਗੂੰਜਾਂ ਨਾਲ ਰਵਾਨਾ ਕਰਨਗੇ। ਇਹ ਯਾਤਰਾ ਵੱਖ-ਵੱਖ ਥਾਵਾਂ ’ਤੇ ਪੜਾਅ ਕਰਨ ਉਪਰੰਤ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰੇਗੀ ਤੇ 35 ਦਿਨ ਦਾ ਸਫ਼ਰ ਤੈਅ ਕਰ ਕੇ ਮਿਤੀ 6 ਜੁਲਾਈ ਨੂੰ ਵਾਪਸ ਪੁੱਜੇਗੀ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ ਇਸ ਮਹਾਨ ਯਾਤਰਾ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕੀ ਜਿਨ੍ਹਾਂ ਸੰਗਤਾਂ ਨੇ ਇਸ ਪੈਦਲ ਯਾਤਰਾ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੋਵੇ, ਉਹ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਟਾਰਚ, ਗਲਾਸ ਥਾਲੀ, ਛੋਟਾ ਬਿਸਤਰਾ ਤੇ ਜੋ ਦਵਾਈ ਤੁਸੀਂ ਪਹਿਲਾਂ ਵਰਤ ਰਹੇ, ਉਹ ਨਾਲ ਲੈ ਕੇ ਆਉਣ।
ਇਹ ਵੀ ਪੜ੍ਹੋ- ਇਟਲੀ 'ਚ ਵਿਅਕਤੀ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੀਤੀ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।