ਮੋਬਾਇਲ ਇੰਟਰਨੈੱਟ ਬੰਦ ਰਹਿਣ ਕਾਰਨ ਨਹੀਂ ਹੋਇਆ ਇਕ ਵੀ ਟੈਸਟ

Tuesday, Apr 17, 2018 - 04:56 AM (IST)

ਮੋਬਾਇਲ ਇੰਟਰਨੈੱਟ ਬੰਦ ਰਹਿਣ ਕਾਰਨ ਨਹੀਂ ਹੋਇਆ ਇਕ ਵੀ ਟੈਸਟ

ਜਲੰਧਰ, (ਅਮਿਤ)– ਸੋਮਵਾਰ ਨੂੰ ਡਰਾਈਵਿੰਗ ਟੈਸਟ ਟਰੈਕ 'ਤੇ ਆਪਣੇ ਲਾਇਸੈਂਸ ਲਈ ਟੈਸਟ ਦੇਣ ਲਈ ਆਉਣ ਵਾਲੇ ਬਿਨੈਕਾਰਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ 4 ਜ਼ਿਲਿਆਂ ਵਿਚ ਮੋਬਾਇਲ ਇੰਟਰਨੈੱਟ 'ਤੇ ਲਾਈ ਗਈ ਅਸਥਾਈ ਪਾਬੰਦੀ ਕਾਰਨ ਟਰੈਕ ਟੈਸਟ ਦਾ ਕੰਮ ਸਾਰਾ ਦਿਨ ਪੂਰਨ ਤੌਰ 'ਤੇ ਠੱਪ ਰਿਹਾ। 
ਦੂਰ-ਦਰਾਡੇ ਦੇ ਇਲਾਕਿਆਂ ਤੋਂ ਆਏ ਬਿਨੈਕਾਰਾਂ ਨੇ ਘੰਟਿਆਂਬੱਧੀ ਟਰੈਕ 'ਤੇ ਇਸ ਉਮੀਦ ਨਾਲ ਇੰਤਜ਼ਾਰ ਕੀਤਾ ਕਿ ਸ਼ਾਇਦ ਟੈਸਟ ਸ਼ੁਰੂ ਹੋ ਜਾਣ ਪਰ ਸ਼ਾਮ ਤੱਕ ਟੈਸਟ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪਵਨ ਨੈੱਟਵਰਕ 'ਤੇ ਚੱਲਣ ਵਾਲਾ ਆਨਲਾਈਨ ਲਰਨਿੰਗ ਟੈਸਟ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ ਪਰ ਬਾਅਦ ਦੁਪਹਿਰ ਪਵਨ ਨੈੱਟਵਰਕ ਵਿਚ ਆਈ ਤਕਨੀਕੀ ਖਰਾਬੀ ਕਾਰਨ ਲਰਨਿੰਗ ਟੈਸਟ ਸੇਵਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ।


Related News