ਜੰਮੂ-ਕਸ਼ਮੀਰ ਦੇ ਪੁੰਛ ’ਚ ਹੋਏ ਅੱਤਵਾਦੀ ਹਮਲੇ ’ਚ ਮੋਗਾ ਦਾ ਕੁਲਵੰਤ ਸਿੰਘ ਹੋਇਆ ਸ਼ਹੀਦ

Friday, Apr 21, 2023 - 06:10 PM (IST)

ਜੰਮੂ-ਕਸ਼ਮੀਰ ਦੇ ਪੁੰਛ ’ਚ ਹੋਏ ਅੱਤਵਾਦੀ ਹਮਲੇ ’ਚ ਮੋਗਾ ਦਾ ਕੁਲਵੰਤ ਸਿੰਘ ਹੋਇਆ ਸ਼ਹੀਦ

ਮੋਗਾ (ਗੋਪੀ ਰਾਊਕੇ) : ਜੰਮੂ-ਕਸ਼ਮੀਰ ਦੇ ਪੁੰਛ ’ਚ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਜਵਾਨਾਂ ’ਚ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਫ਼ੌਜੀ ਜਵਾਨ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ ਵੀ ਸ਼ਾਮਲ ਹੈ। ਫੌਜੀ ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਪੁਸ਼ਟੀ ਫ਼ੌਜ ਵੱਲੋਂ ਉਸ ਦੇ ਘਰ ਦੇ ਗੁਆਂਢੀ ਰਿਟਾਇਰ ਫੌਜੀ ਨੂੰ ਫੋਨ ਕਰਕੇ ਦਿੱਤੀ ਗਈ। ਦੱਸ ਦੇਈਏ ਕਿ ਸ਼ਹੀਦ ਕੁਲਵੰਤ ਸਿੰਘ 13 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ, ਜਿਸ ਵਿਚ ਇਸ ਦੇ ਦੋ ਬੱਚੇ ਇੱਕ ਲੜਕੀ ਅਤੇ ਤਿੰਨ ਮਹੀਨਿਆਂ ਦਾ ਲੜਕਾ ਹੈ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਫੌਜ ਵਿਚ ਸਨ ਅਤੇ ਉਹ ਵੀ ਕਾਰਗਿਲ ਵਿਚ ਦੁਸ਼ਮਣਾ ਨਾਲ ਲੋਹਾ ਲੈਂਦੇ ਸ਼ਹੀਦੀ ਪ੍ਰਾਪਤ ਕਰ ਗਏ ਸਨ। 

ਇਹ ਵੀ ਪੜ੍ਹੋ : 22 ਸਾਲਾ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਇਆ ਪਿਓ, ਕਿਹਾ ਨਸ਼ੇ ਨੇ ਬਰਬਾਦ ਕਰ ’ਤਾ ਮੇਰਾ ਘਰ

ਮਿਲੀ ਜਾਣਕਾਰੀ ਮੁਤਾਬਕ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਸ਼ਹੀਦ ਕੁਲਵੰਤ ਸਿੰਘ ਆਪਣੀ ਮਾਂ, ਪਤਨੀ ਅਤੇ ਛੋਟੇ ਨੰਨ੍ਹੇ ਮੁੰਨੇ ਪੁੱਤ ਤੇ ਧੀ, ਭੈਣ-ਭਰਾਵਾਂ ਸਮੇਤ ਹੱਸਦੇ-ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ। ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਉਂ ਪਿੰਡ ਚੜਿੱਕ ਪਹੁੰਚੀ ਤਾਂ ਸਾਰੇ ਪਿੰਡ ’ਚ ਸੰਨਾਟਾ ਛਾ ਗਿਆ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਅਧਿਆਪਕਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News