ਪੰਜਾਬ ’ਚ ਅੱਤਵਾਦ ਸਿਆਸੀ ਨੇਤਾਵਾਂ ਦੀ ਗਲਤੀ ਦਾ ਨਤੀਜਾ : ਬਿੱਟਾ

Thursday, May 28, 2020 - 08:29 PM (IST)

ਪੰਜਾਬ ’ਚ ਅੱਤਵਾਦ ਸਿਆਸੀ ਨੇਤਾਵਾਂ ਦੀ ਗਲਤੀ ਦਾ ਨਤੀਜਾ : ਬਿੱਟਾ

ਜਲੰਧਰ, (ਜ.ਬ.)– ਪੰਜਾਬ ਨੇ ਲੰਮੇ ਸਮੇਂ ਤੱਕ ਅੱਤਵਾਦ ਦਾ ਸੰਤਾਪ ਝੱਲਿਆ ਹੈ। ਭਾਂਵੇ ਪੰਜਾਬ ’ਚ ਸ਼ਾਂਤੀ ਪਰਤ ਚੁੱਕੀ ਹੈ ਪਰ ਅੱਤਵਾਦ ਰੂਪ ਬਦਲ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਂਦਾ ਰਹਿੰਦਾ ਹੈ। ਪੰਜਾਬ ’ਚ ਅਸ਼ਾਂਤੀ ਦੇ ਮਾਹੌਲ ਲਈ ਜਿੰਮੇਵਾਰ ਪਾਕਿਸਤਾਨ ਆਪਣੀਆਂ ਸ਼ਰਾਰਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਅਤੇ ਉਸ ਦੀ ਇਹ ਫਿਤਰਤ ਹੈ ਕਿ ਉਸ ਨੇ ਸ਼ਰਾਰਤ ਕਰਨੀ ਹੈ ਪਰ ਦੇਸ਼ ਦੇ ਜਵਾਨ ਹਰ ਸਮੇਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ। ਫਿਰ ਭਾਂਵੇ ਉਹ ਪੰਜਾਬ ਦੀ ਗੱਲ ਹੋਵੇ ਜਾਂ ਜੰਮੂ-ਕਸ਼ਮੀਰ, ਪਾਕਿਸਤਾਨ ਦੇ ਮਨਸੂਬੇ ਕਦੀ ਪੂਰੇ ਨਹੀਂ ਹੋ ਸਕਦੇ ਜਦੋਂ ਤੱਕ ਦੇਸ਼ ਜਾਗ ਰਿਹਾ ਹੈ ਪਰ ਪੰਜਾਬ ਨੇ ਜੋ ਕਾਲੇ ਦਿਨ ਭੋਗੇ ਹਨ ਕੀ ਉਸ ਦੇ ਪਿੱਛੇ ਪਾਕਿਸਤਾਨ ਦਾ ਹੀ ਹੱਥ ਹੈ। ਨਹੀਂ ਇਸ ਦੇ ਪਿੱਛੇ ਸਿਅਸੀ ਨੇਤਾਵਾਂ ਦੀ ਵੀ ਓਨੀ ਵੱਡੀ ਗਲਤੀ ਹੈ, ਜਿੰਨਾ ਵੱਡਾ ਹੱਥ ਪਾਕਿਸਤਾਨ ਦਾ ਹੈ। ਪੰਜਾਬ ’ਚ ਸਾਰੇ ਅੱਤਵਾਦੀ ਪਾਕਿਸਤਾਨ ਤੋਂ ਨਹੀਂ ਆਏ ਸਨ। ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ’ਚ ਏ. ਕੇ.-47 ਕਿਸਨੇ ਥਮਾਈ। ਪਿੰਡਾਂ ਦੇ ਨੌਜਵਾਨ ਸਨ।

36000 ਬੇਗੁਨਾਹਾਂ ਦਾ ਕਤਲੇਆਮ ਵੀ ਹੋਇਆ। ਨੌਜਵਾਨਾਂ ਨੇ ਜਿਨ੍ਹਾਂ ਨੂੰ ਅਸੀਂ ਅੱਤਵਾਦੀ ਬਣ ਗਏ ਕਹਿੰਦੇ ਹਨ ਕਿਤੇ ਨਾ ਕਿਤੇ ਇਸ ਦੇ ਪਿੱਛੇ ਸਿਆਸੀ ਨੇਤਾਵਾਂ ਦੀ ਗਲਤੀ ਸੀ। ਇਹ ਗੱਲਾਂ ਪੰਜਾਬ ਦੇ ਸਾਬਕਾ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ ਨੇ ਜਗ ਬਾਣੀ ਦੇ ਪੱਤਰਕਾਰ ਜਤਿਨ ਕੁਮਾਰ ਸ਼ਰਮਾ ਦੇ ਨਾਲ ਵਿਸ਼ੇਸ਼ ਗੱਲਬਾਤ ’ਚ ਕਹੀ। ਬਿੱਟਾ ਨੇ ਕਿਹਾ ਕਿ ਅੱਜ ਦੁਨੀਆ ’ਚ ਸਿੱਖ ਕੌਮ ਦਾ ਕਿੰਨਾ ਵੱਡਾ ਨਾਂ ਹੈ। ਵਿਦੇਸ਼ਾਂ ’ਚ ਜਾ ਕੇ ਦੇਖੋ ਪੰਜਾਬੀਅਤ ਕਿੰਨੀ ਪ੍ਰਫੁੱਲਿਤ ਹੋਈ ਹੈ ਪਰ ਅਸੀਂ ਕੀ ਕੀਤਾ ਪੰਜਾਬ ਲਈ। ਚੋਣਾਂ ਆਈਆਂ, ਚੋਣਾਂ ਗਈਆਂ। ਕਦੀ ਵਿਧਾਨ ਦੀਆਂ ਚੋਣਾਂ ਆ ਗਈਆਂ ਤੇ ਕਦੀ ਕੌਂਸਲ ਦੀਆਂ ਤੇ ਕਦੀ ਆਮ ਚੋਣਾਂ ਆ ਗਈਆਂ ਪਰ ਅਸੀਂ ਪੰਜਾਬ ਨੂੰ ਕੀ ਦਿੱਤਾ ਹੈ। ਮੈਂ ਇਹ ਸਵਾਲ ਕਰਦਾ ਹਾਂ ਕਿ 70 ਸਾਲ ਦੀ ਸਿਆਸਤ ’ਚ ਅਸੀਂ ਕੀ ਦਿੱਤਾ ਹੈ ਪੰਜਾਬ ਨੂੰ। ਜਿਨ੍ਹਾਂ ਮਜ਼ਦੂਰਾਂ ਦੀ ਬਦੌਲਤ ਦੇਸ਼ ਨੇ ਵਿਕਾਸ ਕੀਤਾ। ਵੱਡੀਆਂ-ਵੱਡੀਆਂ ਬਿਲਡਿੰਗਾਂ, ਬਿਜਲੀ ਘਰ ਬਣਾ ਦਿੱਤੇ ਇਨ੍ਹਾਂ ਮਜ਼ਦੂਰਾਂ ਨੇ ਅਤੇ ਜਦੋਂ ਕੋਰੋਨਾ ਵਰਗੀ ਬੀਮਾਰੀ ’ਚ ਲਾਕਡਾਊਨ ਹੋਇਆ ਤਾਂ ਸੜਕਾਂ ’ਤੇ ਨੰਗੇ ਪੈਰ ਭੇਜ ਦਿੱਤੇ ਦੇਸ਼ ਨੂੰ ਪੈਰਾਂ ’ਤੇ ਖੜ੍ਹਾ ਕਰਨ ਵਾਲੇ ਮਜ਼ਦੂਰਾਂ ਨੂੰ। ਇਹ ਦਿੱਤਾ ਹੈ 70 ਸਾਲ ਦੀ ਸਿਆਸਤ ਨੇ।

ਚੌਧਰ ਦੀ ਭੁੱਖ ਕਰਵਾ ਰਹੀ ਹਰ ਰੋਜ਼ ਸਿਆਸੀ ਡਰਾਮੇ

ਜੇ ਨੇਤਾਵਾਂ ਨੇ 70 ਸਾਲ ’ਚ ਕੁਝ ਨਹੀਂ ਕੀਤਾ ਤਾਂ 70 ਸਾਲ ਤੋਂ ਸਰਹੱਦ ’ਤੇ ਛਾਤੀ ਤਾਣ ਕੇ ਖੜ੍ਹੇ ਨੌਜਵਾਨਾਂ ਜਿਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਸਮੇਂ ਦੁਸ਼ਮਣੀ ਦੀ ਗੋਲੀ ਦਾ ਉਹ ਸ਼ਿਕਾਰ ਹੋ ਸਕਦੇ ਹਨ, ਉਨ੍ਹਾਂ ਲਈ ਅਸੀਂ ਕੀ ਸਹੂਲਤਾਂ ਜਦੋਂ ਕਿ ਨੇਤਾਵਾਂ ਨੂੰ 36 ਤਰ੍ਹਾਂ ਦੀਆਂ ਸਹੂਲਤਾਂ ਹਾਸਲ ਹਨ ਤਾਂ ਇਸ ਲਈ ਕੌਣ ਜਿੰਮੇਵਾਰ ਹੈ। ਇਸ ਸਵਾਲ ਦੇ ਜਵਾਬ ’ਚ ਭਾਵੁਕ ਹੁੰਦੇ ਹੋਏ ਬਿੱਟਾ ਨੇ ਕਿਹਾ ਕਿ ਜੱਲਿਆਂਵਾਲਾ ਬਾਗ ’ਚ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਰਿਹਾ ਸੀ ਤਾਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਕਹਿੰਦੇ ਸਨ ਕਿ ‘‘ਮਾਂ ਗੋਲੀ ਛਾਤੀ ’ਤੇ ਖਾਵਾਂਗੇ, ਭਾਰਤ ਮਾਂ ਨੂੰ ਆਜ਼ਾਦ ਕਰਾਵਾਂਗੇ’ ਅਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਸਨ। ਪਰ ਅਸੀਂ ਰਾਜਨੇਤਾ ਕੀ ਕਹਿੰਦੇ ਹਨ, ‘‘ਮਾਂ ਗੋਲੀ ਸੀਨੇ ’ਤੇ ਨਹੀਂ ਖਾਵਾਂਗੇ, ਇਸ ਭਾਰਤ ਮਾਤਾ ਨੂੰ ਨੋਚ-ਨੋਚ ਕੇ ਖਾਵਾਂਗਾ’’ ਅਤੇ ਆਪਣੀ ਚੌਧਰ ਦੀ ਭੁੱਖ ਦੀ ਖਾਤਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਾਂਗੇ। ਇਹ ਅਸੀਂ ਅੱਜ ਦੇ ਰਾਜਨੇਤਾ ਹਾਂ। ਅਸੀਂ ਕਰਦੇ ਕੀ ਹਾਂ। ਰੋਜ਼ ਡਰਾਮੇ ਕਰਦੇ ਹਾਂ। ਬੇਬਾਕੀ ਨਾਲ ਨਾਂ ਲੈਂਦੇ ਹੋਏ ਬਿੱਟਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਬੇਅਦਬੀ ਨੂੰ ਲੈ ਕੇ ਰੋਸ ’ਚ ਭਰੇ ਲੱਖਾਂ ਲੋਕ ਇਕੱਠੇ ਹੋਏ। ਅਸੀਂ ਸੰਘਰਸ਼ ਕੀਤਾ ਅਤੇ ਸਿਆਸੀ ਲਾਭ ਲੈਣ ਲਈ ਸੁਖਪਾਲ ਸਿੰਘ ਖਹਿਰਾ, ਜੋ ਕਿ ਰਹਿਣ ਵਾਲਾ ਤਾਂ ਕਪੂਰਥਲਾ ਦਾ ਹਾਂ ਅਤੇ ਸਿਆਸੀ ਲਾਭ ਲੈਣ ਲਈ ਬਠਿੰਡਾ ’ਚ ਜਾ ਕੇ ਇਲੈਕਸ਼ਨ ਲੜਨ ਲੱਗਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੇ ਨਾਂ ’ਤੇ ਉਸ ਨੂੰ ਵੋਟਾਂ ਮਿਲ ਜਾਣਗੀਆਂ ਪਰ ਜਮਾਨਤ ਤੱਕ ਜਬਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਂਝ ਮੈਂ ਸੁਖਪਾਲ ਖਹਿਰਾ ਦਾ ਕੋਈ ਵਿਰੋਧੀ ਨਹੀਂ ਹਾਂ ਪਰ ਮੈਂ ਘੱਟ ਤੋਂ ਘੱਟ ਪਾਵਨ ਗ੍ਰੰਥ ਦੇ ਨਾਂ ’ਤੇ ਸਿਆਸਤ ਤਾਂ ਨਾ ਕਰਨ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਨੂੰ ਹੀ ਵੇਚੀ ਜਾ ਰਹੇ ਹਾਂ। ਹੁਣ ਤਾਂ ਮੀਡੀਆ ਟੈਰੇਰਿਜ਼ਮ ਵੀ ਚੱਲ ਪਿਆ ਹੈ। ਸਿਆਸੀ ਗਰੁੱਪ ਬਣੇ ਹੋਏ ਹਨ ਅਤੇ ਮੀਡੀਆ ’ਤੇ ਅੱਤਵਾਦ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸਤ ਕਰੋ ਪਰ ਸਿਆਸਤ ਬੇਦਾਗ ਹੋਣੀ ਚਾਹੀਦੀ ਹੈ। ਜਦੋਂ ਤੱਕ ਸਿਆਸਤ ਸਵੱਛ ਨਹੀਂ ਹੋਵੇਗੀ ਅਸੀਂ ਦੁਨੀਆ ਨੂੰ ਕੀ ਭਾਰਤ ਨੂੰ ਨਹੀਂ ਬਚਾ ਸਕਾਂਗੇ।

ਮੈਂ ਪੰਜਾਬ ’ਚ ਸਿਆਸਤ ਨਹੀਂ ਕੀਤੀ

ਸਿਆਸਤ ’ਚ ਕੁਝ ਗੰਦੇ ਲੋਕਾਂ ਦੀ ਵੀ ਐਂਟਰੀ ਹੈ। ਕੀ ਤੁਹਾਡੀ ਨਜ਼ਰ ’ਚ ਕੋਈ ਸਹੀ ਨੇਤਾ ਵੀ ਹੈ ਖਾਸ ਕਰ ਕੇ ਪੰਜਾਬ ’ਚ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋਏ ਤਾਂ ਬਿੱਟਾ ਨੇ ਕਿਹਾ ਕਿ ਮੈਂ ਪੰਜਾਬ ’ਚ ਸਿਆਸਤ ਨਹੀਂ ਕੀਤੀ। ਮੈਂ ਤਾਂ ਦੇਸ਼ ਦੀ ਸੇਵਾ ਕੀਤੀ ਹੈ। ਮੈਂ ਕਾਂਗਰਸੀ ਸੀ ਪਰ ਮੈਂ ਸਿਆਸਤ ਨਹੀਂ ਕੀਤੀ। ਮੈਂ ਇਕ ਗੱਲ ਕਹਿੰਦਾ ਹਾਂ ਕਿ ਹੁਣ ਉਹ ਲੋਕ ਸਿਆਸਤ ’ਚ ਨਹੀਂ ਹਨ, ਜਿਨ੍ਹਾਂ ਦੇ ਦਮ ’ਤੇ ਇਕ ਛੋਟਾ-ਜਿਹਾ-ਦਾਗ ਵੀ ਨਹੀਂ ਸੀ। ਉਦਾਹਰਣ ਲਈ ਸਰਦਾਰ ਸੰਤੋਖ ਸਿੰਘ ਰੰਧਾਵਾ ਅਤੇ ਲੁਧਿਆਣਾ ’ਚ ਸਰਦਾਰੀ ਲਾਲ ਕਪੂਰ। ਸਾਫ-ਸੁਥਰਾ ਅਕਸ ਸੀ, ਪਰ ਹੁਣ ਅਜਿਹੇ ਲੋਕ ਨਹੀਂ ਰਹੇ।

ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਨਾਲ ਚੀਨ ਨੂੰ ਤਕਲੀਫ ਤਾਂ ਹੋਵੇਗੀ ਹੀ

ਭਾਰਤ ਅਤੇ ਚੀਨ ਦੇ ਰਿਸ਼ਤਿਆਂ ’ਚ ਅਚਾਨਕ ਆਈ ਤਲਖੀ ਬਾਰੇ ਸਵਾਲ ਪੁੱਛੇ ਜਾਣ ’ਤੇ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਮਨੁੱਖਤਾ ਦੀ ਖਾਤਰ ਲੜਾਈ ਹੈ। ਮਨੁੱਖਤਾ ਦੀ ਖਾਤਰ ਆਵਾਜ਼ ਉਠਾਉਣ ’ਤੇ ਚੀਨ ਨੂੰ ਤਕਲੀਫ ਤਾਂ ਹੋਵੇਗੀ ਹੀ। ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ’ਚ ਪਿੰਡ ਵਾਲਿਆਂ ਨੇ ਉਨ੍ਹਾਂ ਦੇ ਸਸਕਾਰ ਲਈ ਸ਼ਮਸ਼ਾਨਘਾਟ ’ਚ ਥਾਂ ਨਹੀਂ ਦਿੱਤੀ। ਅਜਿਹਾ ਚੀਨ ਦੀ ਗਲਤੀ ਨਾਲ ਫੈਲੇ ਇਕ ਸਾਈਲੈਂਟ ਟੈਰੇਰਿਜ਼ਮ ਦੇ ਕਾਰਣ ਹੈ। ਜੇ ਹਿੰਦੁਸਤਾਨ ਨੇ ਮਨੁੱਖਤਾ ਦੀ ਖਾਤਰ ਇਸ ਦੇ ਖਿਲਾਫ ਆਵਾਜ਼ ਉਠਾਈ, ਜੇ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਅਤੇ ਅਮਰੀਕਾ ਨੇ ਭਾਰਤ ਦੀ। ਅਮਰੀਕਾ ਨੇ ਭਾਰਤ ਤੋਂ ਵੈਕਸੀਨ ਮੰਗੇ ਤਾਂ ਭਾਰਤ ਨੇ ਤੁਰੰਤ ਦੇ ਦਿੱਤੇ ਅਤੇ ਭਾਰਤ ਨੇ ਵੈਂਟੀਲੇਟਰਸ ਮੰਗੇ ਤਾਂ ਅਮਰੀਕਾ ਨੇ ਭਾਰਤ ਨੂੰ ਦਿੱਤੇ। ਮਨੁੁੱਖਤਾ ਦੀ ਖਾਤਰ ਇਕ-ਦੂਜੇ ਦੇ ਹੱਕ ’ਚ ਖੜ੍ਹੇ ਹੋਏ ਅਮਰੀਕਾ ਅਤਕੇ ਭਾਰਤ ਨੂੰ ਲੈ ਕੇ ਚੀਨ ਨੂੰ ਤਾਂ ਤਕਲੀਫ ਹੋਣੀ ਹੈ। ਇਸੇ ਤਕਲੀਫ ਦੇ ਕਾਰਣ ਚੀਨ ਨੇ ਆਪਣੀਆਂ ਫੌਜਾਂ ਲੱਦਾਖ ਅਤੇ ਕਈ ਥਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨੇਪਾਲ ਵੱਲ ਚੱਲ ਪਿਆ ਹੈ। ਚੀਨ ਦਾ ਕਹਿਣਾ ਹੈ ਸੀ ਕਿ ਉਸ ਦੇ ਨਾਲ ਚੱਲੋ। ਉਸ ਨੇ ਕਿਵੇਂ ਚੱਲਿਆ ਜਾ ਸਕਦਾ ਹੈ ਜੋ ਮਨੁੱਖਤਾ ਦਾ ਕਤਲੇਆਮ ਪੂਰੀ ਦੁਨੀਆ ’ਚ ਹੋਇਆ ਹੈ। ਨੇਪਾਲ ਵੀ ਅੱਖਾਂ ਦਿਖਾਉਣ ਲੱਗਾ ਹੈ ਤਾਂ ਇਸ ਦੇ ਪਿੱਛੇ ਕੀ ਕਾਰਣ ਹੋ ਸਕਦੇ ਹਨ ਤਾਂ ਬਿੱਟਾ ਨੇ ਕਿਹਾ ਕਿ ਇਸ ਸਭ ਦੇ ਪਿੱਛੇ ਚੀਨ ਹੈ। ਭਾਰਤ ਇਸ ਸਮੇਂ ਕੋਰੋਨਾ ਨਾਲ ਜੂਝ ਰਿਹਾ ਹੈ। ਉਸ ਨੂੰ ਡਿਸਟਰਬ ਕਰਨ ਦੀ ਇਹ ਬਹੁਤ ਵੱਡੀ ਚਾਲ ਹੈ ਪਰ ਉਸ ਦੇ ਮਨਸੂਬੇ ਕਦੀ ਪੂਰੇ ਨਹੀਂ ਹੋ ਸਕਦੇ। ਕਿਉਂਕਿ ਸਾਡੀਆਂ ਫੌਜਾਂ, ਸਾਡੀਆਂ ਸੁਰੱਖਿਆ ਏਜੰਸੀਆਂ ਪੂਰੀ ਮੁਸਤੈਦੀ ਨਾਲ ਖੜ੍ਹੀਆਂ ਹਨ। ਭਾਰਤ ਕਦੀ ਪਹਿਲ ਨਹੀਂ ਕਰਦਾ। ਚੀਨ ਅਤੇ ਪਾਕਿਸਤਾਨ ਵੱਡੀ ਗਲਤਫਹਿਮੀ ’ਚ ਹਨ। ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋ ਸਕਦੇ।

ਸਾਰੀਆਂ ਸਰਕਾਰਾਂ ਇਕ-ਦੂਜੇ ’ਤੇ ਜਿੰਮੇਵਾਰੀਆਂ ਥੋਪ ਰਹੀਆਂ ਹਨ

ਪੂਰੀ ਦੁਨੀਆ ’ਚ ਕੋਰੋਨਾ ਮਹਾਮਾਰੀ ਫੈਲੀ ਹੈ। ਅਸੀਂ ਗੱਲ ਕਰੀਏ ਮਜ਼ਦੂਰਾਂ ਦੀ ਜੋ ਹਜ਼ਾਰਾਂ ਕਿਲੋਮੀਟਰ ਪੈਦਲ ਜਾ ਰਹੇ ਹਨ। ਇਸ ਲਈ ਦੋਸ਼ੀ ਕੌਣ ਹੈ? ਇਸ ’ਤੇ ਬਿੱਟਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ’ਚ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ ਕਿ ਇੰਨੀ ਆਬਾਦੀ ਨਾ ਹੁੰਦੀ ਤਾਂ ਅਜਿਹੀ ਹਾਲਤ ਨਾ ਹੁੰਦਗੀ ਪਰ ਜਿਨ੍ਹਾਂ ਮਜ਼ਦੂਰ ਭਰਾਵਾਂ ਨੇ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਨੂੰ ਖੜ੍ਹਾ ਕੀਤਾ ਹੈ, ਜਿਨ੍ਹਾਂ ਨੇ ਇੰਡਸਟਰੀ ਨੂੰ ਖੜ੍ਹਾ ਕੀਤਾ ਹੈ। ਮਜ਼ਦੂਰ ਕੰਮ ਨਹੀਂ ਕਰੇਗਾ ਤਾਂ ਕੌਣ ਕਰੇਗਾ ਪਰ ਇਸ ਮੁਸ਼ਕਲ ਦੀ ਘੜੀ ’ਚ ਅਸੀਂ ਇਨ੍ਹਾਂ ਲਈ ਕੀ ਕੀਤਾ ਹੈ। ਇਕ ਛੋਟੀ ਜਿਹੀ ਲੜਕੀ ਆਪਣੇ ਪਿਤਾ ਨੂੰ ਸਾਈਕਸ ’ਤੇ ਬਿਠਾ ਕੇ 1200 ਕਿਲੋਮੀਟਰ ਲੈ ਕੇ ਜਾਂਦੀ ਹੈ। ਇਹ ਸਾਡੀ ਇਨਸਾਨੀਅਤ ਹੈ। ਦੂਜੇ ਪਾਸੇ ਬਿਹਾਰ ’ਚ ਡੈੱਡ ਬਾਡੀ ਨੂੰ ਕੁੱਤੇ ਖਾ ਰਹੇ ਹਨ ਇਹ ਸਾਡੇ ਹਿੰਦੁਸਤਾਨ ਦੀ ਹਾਲਤ ਹੈ। ਕਿਤੇ ਨਾ ਕਿਤੇ ਰਾਜਨੇਤਾਵਾਂ ’ਚ ਕਮੀਆਂ ਰਹਿ ਗਈਆਂ ਹਨ। ਸਾਰੀਆਂ ਸਰਕਾਰਾਂ ਇਕ-ਦੂਜੇ ’ਤੇ ਜਿੰਮੇਵਾਰੀਆਂ ਥੋਪ ਰਹੀਆਂ ਹਨ।

ਮੋਦੀ ਦੀ ਤਾਰੀਫ ਕਿਉਂ ਨਾ ਕਰਾਂ?

ਮੋਦੀ ਦੀ ਤਾਰੀਫ ਦੇ ਪਿੱਛੇ ਕੀ ਕਾਰਣ ਹੈ ਇਸ ’ਤੇ ਬਿੱਟਾ ਬੋਲੇ-ਮੋਦੀ ਕੋਈ ਮੁਸ਼ਰਫ ਨਹੀਂ ਹਨ, ਮੋਦੀ ਕੋਈ ਨਵਾਜ਼ ਸ਼ਰੀਫ ਨਹੀਂ ਹਨ ਅਤੇ ਨਾ ਹੀ ਉਹ ਇਮਰਾਨ ਖਾਨ ਹਨ। ਉਨ੍ਹਾਂ ਨੇ ਦੇਸ਼ ਲਈ ਵੱਡਾ ਕੰਮ ਕੀਤਾ ਹੈ। ਮੈਂ ਉਨ੍ਹਾਂ ਦੀ ਤਾਰੀਫ ਕਿਉਂ ਨਾ ਕਰਾਂ। 70 ਸਾਲ ਦੀ ਕੈਂਸਰ ਦੀ ਬੀਮਾਰੀ ਧਾਰਾ 370 ਨੂੰ ਤੋੜਨ ਲਈ ਉਨ੍ਹਾਂ ਨੇ ਹਿੰਮਤ ਕੀਤੀ ਹੈ। ਮੈਂ ਤਾਂ ਉਨ੍ਹਾਂ ਦੀ ਤਾਰੀਫ ਕਰਾਂਗਾ। ਭਾਰਤ ਕੋਰੋਨਾ ਬੀਮਾਰੀ ਨਾਲ ਲੜ ਨਹੀਂ ਰਿਹਾ ਹੁੰਦਾ ਤਾਂ ਅੱਜ ਭਾਰਤ ਦਾ ਨਕਸ਼ਾ ਕੁਝ ਹੋਰ ਹੁੰਦਾ। ਪਾਕਿਸਤਾਨ ਆਪਣੀਆਂ ਚਾਲਾਂ ਚਲਦਾ ਹੈ ਪਰ ਪਾਕਿਸਤਾਨ ਦੀ ਕੋਈ ਵੀ ਚਾਲ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਸਾਡੇ ਫੌਜੀ ਸਰਹੱਦ ’ਤੇ ਛਾਤੀ ਤਾਣੇ ਖੜ੍ਹੇ ਹਨ।


author

Bharat Thapa

Content Editor

Related News