ਜਲੰਧਰ ਦੇ ਇਸ ਇਲਾਕੇ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Monday, Oct 24, 2022 - 01:15 AM (IST)

ਜਲੰਧਰ (ਸੁਨੀਲ) : ਐਤਵਾਰ ਦੇਰ ਰਾਤ ਭਗਵਾਨ ਵਾਲਮੀਕਿ ਚੌਕ ਨੇੜੇ ਫੈਂਸੀ ਟੈਂਟ ਹਾਊਸ 'ਚ ਅੱਗ ਲੱਗਣ ਕਾਰਨ ਐਕਟਿਵਾ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਟੈਂਟ ਹਾਊਸ ਦੇ ਮਾਲਕ ਪੰਕਜ ਰਾਣਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬਿਜਲੀ ਦਾ ਮੀਟਰ ਬੰਦ ਕਰਕੇ ਘਰ ਚਲੇ ਗਏ ਸਨ। ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਟੈਂਟ ਦੀ ਦੁਕਾਨ ਦੇ ਪਿੱਛੇ ਰੱਖੇ ਟੈਂਟ ਦੇ ਸਾਰੇ ਸਾਮਾਨ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਣ 'ਤੇ ਉਹ ਆਪਣੀ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਰਾਮ ਰਹੀਮ ਦਾ ਨਵਾਂ ਬਿਆਨ ਆਇਆ ਸਾਹਮਣੇ, ਕਿਹਾ- ਗੁਰੂ ਸੀ ਤੇ ਰਹਾਂਗੇ; ਹਨਪ੍ਰੀਤ ਨੂੰ ਦਿੱਤਾ ਨਵਾਂ ਨਾਮ

ਉਨ੍ਹਾਂ ਦੱਸਿਆ ਕਿ ਦੁਕਾਨ ਦੇ ਪਿੱਛੇ ਐਕਟਿਵਾ ਸਮੇਤ 2 ਬਲੈਰੋ ਗੱਡੀਆਂ ਖੜ੍ਹੀਆਂ ਸਨ, ਅੱਗ ਲੱਗਣ ਕਾਰਨ ਐਕਟਿਵਾ ਸੜ ਕੇ ਸੁਆਹ ਹੋ ਗਈ ਪਰ ਬਲੈਰੋ ਗੱਡੀਆਂ ਦਾ ਥੋੜ੍ਹਾ ਨੁਕਸਾਨ ਹੋਇਆ। ਮੌਕੇ 'ਤੇ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਪਹੁੰਚੀ ਅਤੇ ਉਨ੍ਹਾਂ ਇਲਾਕੇ ਦੀ ਟ੍ਰੈਫਿਕ ਨੂੰ ਡਾਇਵਰਟ ਕੀਤਾ ਤਾਂ ਜੋ ਹੋਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਐੱਸ.ਐੱਚ.ਓ. ਮੁਕੇਸ਼ ਕੁਮਾਰ ਨੇ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਟੈਂਟ ਹਾਊਸ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਲੱਗਦੇ ਬੈਂਕ ਆਫ਼ ਬੜੌਦਾ ਨੂੰ ਅੱਗ ਤੋਂ ਬਚਾਇਆ ਗਿਆ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਰੀਬ 2 ਘੰਟੇ ਦਾ ਸਮਾਂ ਲੱਗਾ ਅਤੇ ਕਰੀਬ 10 ਫਾਇਰ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਠੇਕੇ ’ਤੇ ਕਰਿੰਦੇ ਦੇ ਸਿਰ ’ਚ ਇੱਟ ਮਾਰ ਕੇ ਖੋਹੇ 50 ਹਜ਼ਾਰ

 


Mukesh

Content Editor

Related News